PreetNama
ਖਾਸ-ਖਬਰਾਂ/Important News

ਅਮਰੀਕਾ ਤੇ ਚੀਨ ਦਾ ਮੁੜ ਪਿਆ ਪੇਚਾ, ਸਰਹੱਦ ਨੇੜੇ ਫਾਈਟਰ ਜੈੱਟ ਦੀ ਉਡਾਣ

ਪੇਇਚੰਗ: ਅਮਰੀਕਾ ਤੇ ਚੀਨ ਵਿਚਾਲੇ ਕਈ ਮੁੱਦਿਆਂ ‘ਤੇ ਵਿਵਾਦ ਲਗਾਤਾਰ ਵਧ ਰਹੇ ਹਨ ਪਰ ਅਮਰੀਕਾ ਦੇ ਇੱਕ ਕਦਮ ਤੋਂ ਚੀਨ ਦਹਿਸ਼ਤ ‘ਚ ਆ ਗਿਆ ਹੈ। ਚੀਨੀ ਸਰਕਾਰ ਦੇ ਸਮਰਥਕ ਥਿੰਕ ਟੈਂਕ ਨੇ ਦਾਅਵਾ ਕੀਤਾ ਕਿ ਐਤਵਾਰ ਅਮਰੀਕੀ ਫਾਈਟਰ ਜੈੱਟ ਨੇ ਸ਼ੰਘਾਈ ਦੇ ਕਰੀਬ ਉਡਾਣ ਭਰੀ। ਇਹ ਫਾਈਟਰ ਜੈੱਟ ਚੀਨ ਦੀ ਕਮਰਸ਼ੀਅਲ ਸਿਟੀ ਤੋਂ ਸਿਰਫ਼ 100 ਕਿਲੋਮੀਟਰ ਦੂਰ ਸੀ।

ਚੀਨ ਦੇ ਵਿਦੇਸ਼ ਜਾਂ ਰੱਖਿਆ ਮੰਤਰਾਲੇ ਨੇ ਹੁਣ ਤਕ ਅਧਿਕਾਰਤ ਤੌਰ ‘ਤੇ ਪ੍ਰਤੀਕਿਰਿਆ ਨਹੀਂ ਦਿੱਤੀ। ਚੀਨ ਅਕਸਰ ਦੱਖਣੀ ਚੀਨ ਸਾਗਰ ‘ਚ ਤਾਇਵਾਨ, ਫਿਲੀਪੀਨਸ ਤੇ ਮਲੇਸ਼ੀਆ ਨੂੰ ਕੋ ਫਾਈਟਰ ਜੈੱਟ ਉਡਾ ਕੇ ਧਮਕਾਉਂਦਾ ਆਇਆ ਹੈ।

ਹੁਣ ਅਮਰੀਕਾ ਨੇ ਚੀਨ ਨੂੰ ਉਸੇ ਦੀ ਭਾਸ਼ਾ ‘ਚ ਜਵਾਬ ਦਿੱਤਾ ਹੈ। ਸਾਊਥ ਚੀਨ ਮੌਰਨਿੰਗ ਪੋਸਟ ਨੇ ਬੀਜਿੰਗ ਦੇ ਸਟ੍ਰੈਟੇਜਿਕ ਸਿਚੁਏਸ਼ਨ ਪ੍ਰੋਬਿੰਗ ਇਨੀਸ਼ੀਏਟਿਵ ਥਿੰਕ ਟੈਂਕ ਦੀ ਰਿਪੋਰਟ ਪਬਲਿਸ਼ ਕੀਤੀ ਹੈ। ਇਹ ਥਿੰਕ ਟੈਂਕ ਸਿੱਧੇ ਤੌਰ ‘ਤੇ ਚੀਨੀ ਫੌਜ ਨਾਲ ਵੀ ਜੁੜਿਆ ਹੈ ਤੇ ਉਸ ਦੀ ਰਣਨੀਤੀ ਬਣਾਉਣ ‘ਚ ਮਦਦ ਕਰਦਾ ਹੈ।

ਰਿਪੋਰਟ ਮੁਤਾਬਕ ਅਮਰੀਕੀ ਨੇਵੀ ਦੇ P-8A ਤੇ EP-3E ਏਅਰਕ੍ਰਾਫਟਸ ਨੇ ਸਾਊਥ ਚੀਨ ‘ਚ ਉਡਾਣ ਭਰਦਿਆਂ ਚੀਨ ਦੇ ਝੇਜਿਆਂਗ ਅਤੇ ਫਜਿਆਨ ਤਕ ਉਡਾਣ ਭਰੀ। ਇਸ ਤੋਂ ਬਾਅਦ P-8A ਵਾਪਸ ਪਰਤਿਆ ਤੇ ਫਿਰ ਇਹ ਸ਼ੰਘਾਈ ਤੋਂ 100 ਕਿਲੋਮੀਟਰ ਦੂਰ ਤਕ ਉਡਾਣ ਭਰਦਾ ਰਿਹਾ।

ਇਸ ਫਾਈਟਰ ਜੈੱਟ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਹ ਕਿਸੇ ਵੀ ਸਬਰਮੀਨ ਨੂੰ ਕੁਝ ਸਕਿੰਟਾਂ ‘ਚ ਨਾ ਸਿਰਫ ਖੋਜ ਸਕਦਾ ਹੈ ਬਲਕਿ ਅੱਖ ਝਪਕਦਿਆਂ ਹੀ ਉਸ ਨੂੰ ਆਪਣੀਆਂ ਮਿਜ਼ਾਇਲਾਂ ਨਾਲ ਤਬਾਹ ਕਰ ਦਿੰਦਾ ਹੈ।

ਦੱਖਣੀ ਚੀਨ ਸਾਗਰ ‘ਚ ਅਮਰੀਕਾ ਕਿੰਨੀ ਤੇਜ਼ੀ ਨਾਲ ਹਮਲਵਾਰ ਰੁਖ਼ ਅਪਣਾ ਰਿਹਾ ਹੈ। ਉਸ ਦੀ ਜਾਣਕਾਰੀ ਇਸ ਥਿੰਕ ਟੈਂਕ ਨੇ ਦਿੱਤੀ ਹੈ। ਇਸ ਦੇ ਮੁਤਾਬਕ ਜਦੋਂ ਅਮਰੀਕੀ ਨੇਵੀ ਦੇ ਫਾਇਟਰ ਜੈੱਟ ਉਡਾਣ ਭਰ ਰਹੇ ਸਨ, ਉਸ ਸਮੇਂ ਚੀਨ ਸੀ ਦੇ ਸੰਵੇਦਨਸ਼ੀਲ ਹਿੱਸਿਆਂ ‘ਚ ਅਮਰੀਕੀ ਵਾਰਸ਼ਿਪ ਵੀ ਡ੍ਰਿੱਲ ਕਰ ਰਹੇ ਸਨ।

ਰਿਪੋਰਟ ‘ਚ ਕਿਹਾ ਗਿਆ ਕਿ ਚੀਨ ਦੇ ਵਾਰਸ਼ਿਪ ਹੁਣ ਦੱਖਣੀ ਚੀਨ ਦੇ ਕਿਸੇ ਵੀ ਪੋਰਟ ਜਾਂ ਸ਼ਹਿਰ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ ਕਰ ਰਹੇ ਹਨ। ਖ਼ਾਸ ਗੱਲ ਇਹ ਹੈ ਕਿ ਚੀਨ ਨੇ ਹੁਣ ਤਕ ਇਸ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।

Related posts

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਪਤਨੀ ਵੀ ਹੋਈ ਕੋਰੋਨਾ ਪੌਜ਼ੇਟਿਵ

On Punjab

ਆਸਟ੍ਰੇਲੀਆ ਦੇ 56 Exit Poll ਵਾਲਾ ਹੋਏਗਾ ਭਾਰਤੀ ਸਰਵੇਖਣਾਂ ਦਾ ਹਾਲ, ਵਿਰੋਧੀ ਧਿਰਾਂ ਦੀ ਉਮੀਦ ਬਰਕਕਾਰ..!

On Punjab

ਕੈਨੇਡਾ ’ਚ ਲਿਬਰਲ ਪਾਰਟੀ ਆਗੂ ਦੀ ਚੋਣ ਲਈ ਰੂਬੀ ਢੱਲਾ ਦੀ ਮੁੰਹਿਮ ਜ਼ੋਰ ਫੜਨ ਲੱਗੀ

On Punjab