72.05 F
New York, US
May 1, 2025
PreetNama
ਖਾਸ-ਖਬਰਾਂ/Important News

ਅਮਰੀਕਾ ’ਤੇ ਕੋਰੋਨਾ ਦੀ ਤਕੜੀ ਮਾਰ, ਰੋਜ਼ਾਨਾ ਮਿਲ ਰਹੇ ਇਕ ਲੱਖ ਕੇਸ, ਬ੍ਰਾਜ਼ੀਲ ’ਚ 1056 ਦੀ ਮੌਤ, ਰੂਸ ਵੀ ਸਹਿਮਿਆ

ਅਮਰੀਕਾ, ਰੂਸ, ਬ੍ਰਾਜ਼ੀਲ ਸਣੇ ਦੁਨੀਆ ਦੇ ਕਈ ਮੁਲਕਾਂ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ। ਸਮਾਚਾਰ ਏਜੰਸੀ ਆਈਏਐੱਨਐੱਸ ਨੇ ਜਾਨਸ ਹਾਪਕਿਨਸ ਯੂਨੀਵਰਸਿਟੀ ਦੇ ਹਵਾਲੇ ਨਾਲ ਕਿਹਾ ਹੈ ਕਿ ਦੁਨੀਆ ਵਿਚ ਕੋਰੋਨਾ ਇਨਫੈਕਟਿਡਾਂ ਦੇ ਅੰਕੜੇ 20.1 ਕਰੋੜ ਨੂੰ ਪਾਰ ਕਰ ਗਏ ਹਨ ਜਦਕਿ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 42.7 ਲੱਖ ਤੋਂ ਜ਼ਿਆਦਾ ਹੋ ਗਈ ਹੈ। ਹਾਲਾਂਕਿ ਕੋਰੋਨਾ ਖ਼ਿਲਾਫ਼ ਲੜਾਈ ਵੀ ਜ਼ੋਰ ਸ਼ੋਰ ਨਾਲ ਜਾਰੀ ਹੈ। ਦੁਨੀਆ ਵਿਚ ਟੀਕਾਕਰਨ 4.34 ਅਰਬ ਨੂੰ ਪਾਰ ਕਰ ਗਿਆ ਹੈ। ਦੁਨੀਆ ਵਿਚ ਸਭ ਤੋਂ ਜ਼ਿਆਦਾ ਮਾਮਲਿਆਂ ਅਤੇ ਮੌਤਾਂ ਦੀ ਗਿਣਤੀ ਦੇ ਲਿਹਾਜ਼ ਨਾਲ ਅਮਰੀਕਾ ਅਜੇ ਵੀ ਮਹਾਮਾਰੀ ਤੋਂ ਸਭ ਤੋਂ ਪ੍ਰਭਾਵਿਤ ਦੇਸ਼ ਦੇ ਰੂਪ ਵਿਚ ਬਰਕਰਾਰ ਹੈ।

ਅਮਰੀਕਾ ਵਿਚ ਹਰ ਦਿਨ ਇਕ ਲੱਖ ਮਾਮਲੇ

ਸਮਾਚਾਰ ਏਜੰਸੀ ਏਪੀ ਦੀ ਰਿਪੋਰਟ ਮੁਤਾਬਕ ਅਮਰੀਕਾ ਵਿਚ ਹਰ ਦਿਨ ਕੋਰੋਨਾ ਦੇ ਔਸਤਨ ਇਕ ਲੱਖ ਨਵੇਂ ਮਾਮਲੇ ਸਾਹਮਣੇ

 

ਆ ਰਹੇ ਹਨ। ਕੋਰੋਨਾ ਦਾ ਡੈਲਟਾ ਵੇਰੀਐਂਟ ਦੇਸ਼ ਭਰ ਵਿਚ ਫੈਲ ਰਿਹਾ ਹੈ।

ਬ੍ਰਾਜ਼ੀਲ ਵਿਚ ਫਿਰ ਬੇਕਾਬੂ ਹੋਣ ਲੱਗੇ ਹਾਲਾਤ

ਬ੍ਰਾਜ਼ੀਲ ਵਿਚ ਕੋਰੋਨਾ ਇਨਫੈਕਸ਼ਨ ਕਾਰਨ ਹਾਲਾਤ ਤੇਜ਼ੀ ਨਾਲ ਬੇਕਾਬੂ ਹੁੰਦੇ ਜਾ ਰਹੇ ਹਨ। ਸਿਹਤ ਮੰਤਰਾਲੇ ਮੁਤਾਬਕ ਬ੍ਰਾਜ਼ੀਲ ਵਿਚ ਬੀਤੇ 24 ਘੰਟਿਆਂ ਵਿਚ 1056 ਲੋਕਾਂ ਦੀ ਮਹਾਮਾਰੀ ਨਾਲ ਮੌਤ ਹੋ ਗਈ ਹੈ। ਇਸਦੇ ਨਾਲ ਹੀ ਬ੍ਰਾਜ਼ੀਲ ਵਿਚ ਕੋਰੋਨਾ ਨਾਲ ਹੋਣ ਵਾਲੀਆਂ ਕੁੱਲ ਮੌਤਾਂ ਦਾ ਅੰਕੜਾ 5,61,762 ਹੋ ਗਿਆ ਹੈ।

ਰੂਸ ਵਿਚ 793 ਲੋਕਾਂ ਦੀ ਮੌਤ

ਰੂਸ ਵਿਚ ਵੀ ਕੋਰੋਨਾ ਇਨਫੈਕਸ਼ਨ ਨਾਲ ਵੱਡੀ ਗਿਣਤੀ ਵਿਚ ਲੋਕਾਂ ਦੀ ਮੌਤ ਹੋ ਰਹੀ ਹੈ। ਸਮਾਚਾਰ ਏਜੰਸੀ ਏਐੱਨਆਈ ਨੇ ਦੱਸਿਆ ਹੈ ਕਿ ਰੂਸ ਵਿਚ ਬੀਤੇ 24 ਘੰਟਿਆਂ ਵਿਚ ਇਨਫੈਕਸ਼ਨ ਦੇ 22,320 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸਦੇ ਨਾਲ ਇਨਫੈਕਟਿਡਾਂ ਦਾ ਅੰਕੜਾ ਵੱਧ ਕੇ 6,424,884 ਹੋ ਗਿਆ ਹੈ। ਰੂਸ ਵਿਚ ਇਕ ਦਿਨ ਵਿਚ ਮਹਾਮਾਰੀ ਨਾਲ 793 ਲੋਕਾਂ ਦੀ ਮੌਤ ਹੋ ਗਈ ਹੈ।

ਸਹਿਮਿਆ ਚੀਨ, ਪਾਕਿਸਤਾਨ ਵਿਚ 95 ਦੀ ਮੌ

ਸਮਾਚਾਰ ਏਜੰਸੀ ਰਾਈਟਰ ਮੁਤਾਬਕ, ਚੀਨ ਵਿਚ ਡੈਲਟਾ ਵੇਰੀਐਂਟ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਕਈ ਸ਼ਹਿਰਾਂ ਵਿਚ ਇਸਦਾ ਪ੍ਰਸਾਰ ਹੋ ਗਿਆ ਹੈ। ਇਸ ਦਰਮਿਆਨ, ਦੇਸ਼ ਭਰ ਵਿਚ ਬੀਤੇ 24 ਘੰਟਿਆਂ ਵਿਚ 107 ਨਵੇਂ ਮਾਮਲੇ ਪਾਏ ਗਏ ਹਨ। ਦੂਜੇ ਪਾਸੇ ਪਾਕਿਸਤਾਨ ਵਿਚ ਚੌਥੀ ਲਹਿਰ ਵਿਚ ਬੀਤੇ 24 ਘੰਟਿਆਂ ਵਿਚ ਸਭ ਤੋਂ ਵੱਧ 95 ਪੀੜਤਾਂ ਦੀ ਮੌਤ ਹੋਈ।

Related posts

ਬਟਾਲਾ ਫੈਕਟਰੀ ਧਮਾਕੇ ‘ਚ 23 ਦੀ ਮੌਤ, ਰੈਸਕਿਊ ਅਪ੍ਰੇਸ਼ਨ ਹੋਇਆ ਖ਼ਤਮ

On Punjab

ਚਾਹ ਵਾਲੇ ਤੋਂ ਲੈ ਕੇ ਹੁਣ ਪੀਐਮ ਬਣੇ ਮੋਦੀ ਕਿੰਨੇ ਅਮੀਰ? ਜਾਣੋ ਮੋਦੀ ‘ਤੇ ਚੱਲਦੇ ਕਿੰਨੇ ਕੇਸ

On Punjab

ਮੁੱਖ ਮੰਤਰੀ ਦੀ ਅਗਵਾਈ ’ਚ ਵਜ਼ਾਰਤ ਵੱਲੋਂ ਸਾਲ 2025-26 ਦੇ ਬਜਟ ਅਨੁਮਾਨਾਂ ਨੂੰ ਪ੍ਰਵਾਨਗੀ

On Punjab