PreetNama
ਖਾਸ-ਖਬਰਾਂ/Important News

ਅਮਰੀਕਾ ‘ਚ ਸਿੱਖਾਂ ਨੂੰ ਵੱਡੀ ਰਾਹਤ

ਚੰਡੀਗੜ੍ਹ: ਅਮਰੀਕੀ ਹਵਾਈ ਫੌਜ ਨੇ ਸਿੱਖਾਂ ਨੂੰ ਵੱਡੀ ਰਾਹਤ ਦਿੱਤੀ ਹੈ। ਹਰਪ੍ਰੀਤਇੰਦਰ ਸਿੰਘ ਬਾਜਵਾ ਪਹਿਲਾ ਸਿੱਖ ਜਵਾਨ ਹੈ ਜਿਸ ਨੂੰ ਅਮਰੀਕਾ ਵਿੱਚ ਹਵਾਈ ਫੌਜ ਨੇ ਦਾੜੀ ਤੇ ਪੱਗ ਨਾਲ ਡਿਊਟੀ ‘ਇਜਾਜ਼ਤ ਦਿੱਤੀ ਹੈ। ਇਸ ‘ਤੇ ਖ਼ੁਸ਼ੀ ਜ਼ਾਹਰ ਕਰਦਿਆਂ ਬਾਜਵਾ ਨੇ ਕਿਹਾ ਹੈ ਅੱਜ ਉਸ ਨੂੰ ਮਹਿਸੂਸ ਹੋ ਰਿਹਾ ਹੈ ਕਿ ਦੇਸ਼ ਨੇ ਸਿੱਖ ਪਰੰਪਰਾ ਨੂੰ ਸਨਮਾਣ ਦਿੱਤਾ ਹੈ ਤੇ ਉਹ ਇਸ ਲਈ ਹਮੇਸ਼ਾ ਧੰਨਵਾਦੀ ਰਹੇਗਾ।

ਦੇਸ਼ ਦੀ ਏਅਰਫੋਰਸ ਵਿੱਚ ਧਰਮ ਦੇ ਆਧਾਰ ‘ਤੇ ਇਹ ਇਸ ਤਰ੍ਹਾਂ ਦੀ ਛੂਟ ਦਾ ਪਹਿਲਾ ਮਾਮਲਾ ਮੰਨਿਆ ਜਾ ਰਿਹਾ ਹੈ। ਹਰਪ੍ਰੀਤਇੰਦਰ ਸਿੰਘ ਬਾਜਵਾ 2017 ਵਿੱਚ ਅਮਰੀਕੀ ਏਅਰਫੋਰਸ ਵਿੱਚ ਭਰਤੀ ਹੋਇਆ ਸੀ ਪਰ ਫੌਜ ਸ਼ਾਖਾ ਵੱਲੋਂ ਉਸ ਨੂੰ ਗਰੂਮਿੰਗ ਤੇ ਡ੍ਰੈਸ ਕੋਡ ਸਬੰਧੀ ਬਣਾਏ ਗਏ ਨਿਯਮ ਦੀ ਵਜ੍ਹਾ ਕਰਕੇ ਉਹ ਆਪਣੇ ਧਾਰਮਿਕ ਸਿਧਾਂਤ ਦਾ ਪਾਲਣ ਨਹੀਂ ਕਰ ਪਾ ਰਿਹਾ ਸੀ।

ਅਮਰੀਕੀ ਹਵਾਈ ਫੌਜ ਨੇ ਸਿੱਖ ਅਮਰੀਕਨ ਵੈਟੇਰਨਜ਼ ਅਲਾਇੰਸ ਤੇ ਅਮਰੀਕੀ ਸਿਵਲ ਲਿਬਰਟੀਜ਼ ਯੂਨੀਅਨ (ਏਸੀਐਲਯੂ) ਤੋਂ ਰਿਪੋਰਟ ਮਿਲਣ ਬਾਅਦ ਹਰਪ੍ਰੀਤਇੰਦਰ ਸਿੰਘ ਬਾਜਵਾ ਨੂੰ ਛੋਟ ਦੇ ਦਿੱਤੀ।

Related posts

ਚੱਕਰਵਾਤ ‘ਦਿਤਵਾਹ’ ਕਾਰਨ ਤਾਮਿਲਨਾਡੂ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ

On Punjab

Punjab Election 2022 : ਸਸਪੈਂਸ ਖ਼ਤਮ, ਲੰਬੀ ਤੋਂ ਹੀ ਚੋਣ ਲੜਨਗੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ

On Punjab

ਮੁੰਬਈ: ਵਪਾਰਕ ਇਮਾਰਤ ਵਿਚ ਭਿਆਨਕ ਅੱਗ ਲੱਗੀ

On Punjab