PreetNama
ਖਾਸ-ਖਬਰਾਂ/Important News

ਅਮਰੀਕਾ ‘ਚ ਮਾਰਕੀਟਿੰਗ ਗੁਰੂ ਨੂੰ 120 ਸਾਲ ਦੀ ਸਜ਼ਾ, ਜੱਜ ਨੇ ਕਿਹਾ-ਬੇਰਹਿਮ ਤੇ ਠੱਗ

ਅਮਰੀਕਾ ‘ਚ ਨੈੱਟਵਰਕ ਮਾਰਕੀਟਿੰਗ ਕੰਪਨੀ ਦੀ ਆੜ ‘ਚ ਜਬਰ-ਜਨਾਹ ਦੇ ਦੋਸ਼ੀ ਨੂੰ 120 ਸਾਲ ਦੀ ਸਜ਼ਾ ਸੁਣਾਈ ਗਈ ਹੈ। ਉਹ ਆਪਣੇ ਨਾਲ ਜੁੜੀਆਂ ਔਰਤਾਂ ਨੂੰ ਗੁਲਾਮ ਬਣਾ ਕੇ ਉਨ੍ਹਾਂ ਦਾ ਸ਼ੋਸ਼ਣ ਕਰਦਾ ਸੀ। ਉਸ ਦੇ ਨੈੱਟਵਰਕ ਨਾਲ ਕਈ ਕਰੋੜਪਤੀ ਤੇ ਹਾਲੀਵੁੱਡ ਅਦਾਕਾਰ ਜੁੜੇ ਹਨ। ਅਦਾਲਤ ਤੋਂ ਮਿਲੀ ਸਜ਼ਾ ਤੋਂ ਬਾਅਦ 60 ਸਾਲਾ ਕੇਨੇਥ ਰੇਨੇਰ ਨੂੰ ਸਾਰਾ ਜੀਵਨ ਜੇਲ੍ਹ ‘ਚ ਰਹਿਣਾ ਪਵੇਗਾ।
ਸਜ਼ਾ ਸੁਣਾਉਣ ਵਾਲੇ ਜ਼ਿਲ੍ਹਾ ਜੱਜ ਨਿਕੋਲਸ ਗ੍ਰਾਫੁਇਸ ਨੇ ਕਥਿਤ ਮਾਰਕੀਟਿੰਗ ਗੁਰੂ ਰੇਨੇਰ ਨੂੰ ਬੇਰਹਿਮ ਤੇ ਠੱਗ ਕਿਹਾ। ਇਹ ਐੱਨਐੱਕਸਆਈਵੀਐੱਮ ਨਾਂ ਦੀ ਨੈੱਟਵਰਕਿੰਗ ਕੰਪਨੀ ਚਲਾਉਂਦਾ ਸੀ। ਇਸ ਰਾਹੀਂ ਉਹ ਔਰਤਾਂ ਤੇ ਲੜਕੀਆਂ ਨੂੰ ਆਪਣੇ ਚੁੰਗਲ ‘ਚ ਫਸਾ ਕੇ ਉਨ੍ਹਾਂ ਦਾ ਸ਼ੋਸ਼ਣ ਕਰਦਾ ਸੀ। ਉਹ ਪੰਜ ਦਿਨਾਂ ਦੇ ਇਕ ਕੋਰਸ ਲਈ ਲੋਕਾਂ ਤੋਂ ਪੰਜ ਹਜ਼ਾਰ ਡਾਲਰ ਦੀ ਵਸੂਲੀ ਕਰਦਾ ਸੀ। ਉਹ ਅਸ਼ਲੀਲ ਫੋਟੋ ਤੇ ਵੀਡੀਓ ਬਣਾ ਕੇ ਵੀ ਬਲੈਕਮੇਲ ਕਰਦਾ ਸੀ।
ਅਦਾਲਤ ਨੇ ਜੂਨ 2019 ‘ਚ ਹੀ ਕੇਨੇਥ ਨੂੰ ਸੱਤ ਮਾਮਲਿਆਂ ‘ਚ ਦੋਸ਼ੀ ਸੀ। ਉਸ ‘ਤੇ ਰੈਕਟ ਚਲਾਉਣ, ਅਪਰਾਧਿਕ ਸਾਜ਼ਿਸ਼ਾਂ ਰਚਣ ਤੇ 15 ਸਾਲ ਦੀ ਇਕ ਨਾਬਾਲਗ ਲੜਕੀ ਦੇ ਸ਼ੋਸ਼ਣ ਦਾ ਦੋਸ਼ ਸੀ।

Related posts

ਚੰਦਰਮਾ ‘ਤੇ ਨਿਊਕਲੀਅਰ ਰਿਐਕਸ਼ਨ ਲਗਾਉਣ ਦੀ ਪਲਾਨਿੰਗ, ਹੋਵੇਗਾ ਇਹ ਫਾਇਦਾ, ਸਫ਼ਲਤਾ ਮਿਲੀ ਤਾਂ ਇਨਸਾਨੀ ਬਸਤੀਆਂ ਵਸਾਉਣੀਆਂ ਹੋਣਗੀਆਂ ਆਸਾਨ

On Punjab

ਐਲਨ ਮਸਕ ਨੂੰ ਭਾਰਤ ਸਰਕਾਰ ਦਾ ਜਵਾਬ, ਟੈਸਲਾ ਤੋਂ ਨਹੀਂ ਚੀਨ ਤੋਂ ਕਾਰ ਦਰਾਮਦ ਤੋਂ ਹੈ ਸਮੱਸਿਆ

On Punjab

ਅਮਰਨਾਥ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋਵੇਗੀ

On Punjab