PreetNama
ਖਾਸ-ਖਬਰਾਂ/Important News

ਅਮਰੀਕਾ ‘ਚ ਮਹਾਮਾਰੀ ਦਾ ਦੂਜਾ ਦੌਰ ਜ਼ਿਆਦਾ ਖੌਫਨਾਕ, ਰੋਜ਼ਾਨਾ ਮਿਲ ਰਹੇ 80 ਹਜ਼ਾਰ ਕੋਰੋਨਾ ਰੋਗੀ

ਦੁਨੀਆ ਵਿਚ ਕੋਰੋਨਾ ਵਾਇਰਸ ਦੇ ਕਹਿਰ ਨਾਲ ਸਭ ਤੋਂ ਜ਼ਿਆਦਾ ਜੂਝ ਰਹੇ ਅਮਰੀਕਾ ‘ਤੇ ਦੂਜੇ ਦੌਰ ਦੀ ਮਹਾਮਾਰੀ ਜ਼ਿਆਦਾ ਭਾਰੀ ਪੈ ਰਹੀ ਹੈ। ਇਸ ਦੇਸ਼ ਵਿਚ ਹਾਲਾਤ ਅਜਿਹੇ ਬਣ ਗਏ ਹਨ ਕਿ ਰੋਜ਼ਾਨਾ ਔਸਤਨ 80 ਹਜ਼ਾਰ ਕੋਰੋਨਾ ਰੋਗੀ ਪਾਏ ਜਾ ਰਹੇ ਹਨ। ਰੋਜ਼ਾਨਾ ਦੇ ਨਵੇਂ ਮਾਮਲਿਆਂ ਦਾ ਇਹ ਇਕ ਨਵਾਂ ਰਿਕਾਰਡ ਹੈ। ਅਮਰੀਕਾ ਵਿਚ ਹੁਣ ਤਕ ਕੁਲ 95 ਲੱਖ ਤੋਂ ਜ਼ਿਆਦਾ ਕੋਰੋਨਾ ਰੋਗੀ ਮਿਲੇ ਹਨ ਅਤੇ ਕਰੀਬ ਦੋ ਲੱਖ 37 ਹਜ਼ਾਰ ਪੀੜਤਾਂ ਦੀ ਮੌਤ ਹੋਈ ਹੈ। ਅਮਰੀਕੀ ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਰੀਵੈਂਸ਼ਨ (ਸੀਡੀਸੀ) ਨੇ ਸੋਮਵਾਰ ਨੂੰ ਦੱਸਿਆ ਕਿ ਰੋਜ਼ਾਨਾ ਦੇ ਔਸਤ ਮਾਮਲੇ ਰਿਕਾਰਡ ਪੱਧਰ ‘ਤੇ ਪੁੱਜ ਗਏ ਹਨ। ਬੀਤੇ ਇਕ ਹਫ਼ਤੇ ਤੋਂ ਹਰ ਰੋਜ਼ ਅੌਸਤਨ 80 ਹਜ਼ਾਰ 800 ਨਵੇਂ ਮਾਮਲੇ ਮਿਲ ਰਹੇ ਹਨ ਜਦਕਿ ਹਰ ਰੋਜ਼ ਔਸਤਨ 826 ਪੀੜਤਾਂ ਦੀ ਜਾਨ ਜਾ ਰਹੀ ਹੈ। ਦੇਸ਼ ਵਿਚ ਸਤੰਬਰ ਦੇ ਅਖੀਰ ਤੋਂ ਨਵੇਂ ਮਾਮਲੇ ਦੁਬਾਰਾ ਵੱਧਣੇ ਸ਼ੁਰੂ ਹੋਏ ਹਨ। ਸੀਡੀਸੀ ਅਨੁਸਾਰ ਦੇਸ਼ ਵਿਚ ਸੋਮਵਾਰ ਨੂੰ 88 ਹਜ਼ਾਰ ਤੋਂ ਜ਼ਿਆਦਾ ਨਵੇਂ ਪਾਜ਼ੇਟਿਵ ਕੇਸ ਮਿਲੇ। ਇਕ ਦਿਨ ਪਹਿਲੇ 77 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਦੇ ਮਰੀਜ਼ ਮਿਲੇ ਸਨ ਜਦਕਿ ਸ਼ੁੱਕਰਵਾਰ ਨੂੰ ਪਹਿਲੀ ਵਾਰ ਇਕ ਲੱਖ ਤੋਂ ਜ਼ਿਆਦਾ ਕੋਰੋਨਾ ਪੀੜਤਾਂ ਦੀ ਪੁਸ਼ਟੀ ਹੋਈ ਸੀ। ਅਮਰੀਕਾ ਦੇ 50 ਸੂਬਿਆਂ ਵਿੱਚੋਂ 31 ਵਿਚ ਕਾਫ਼ੀ ਤੇਜ਼ ਗਤੀ ਨਾਲ ਇਨਫੈਕਸ਼ਨ ਵੱਧ ਰਿਹਾ ਹੈ। ਇਨ੍ਹਾਂ ਥਾਵਾਂ ‘ਤੇ ਰਿਕਾਰਡ ਗਿਣਤੀ ਵਿਚ ਕੋਰੋਨਾ ਰੋਗੀ ਮਿਲ ਰਹੇ ਹਨ।

Related posts

US China Tension : ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦੀ ਚੀਨ ਨੂੰ ਦੋ ਟੁਕ, ਅੰਤਰਰਾਸ਼ਟਰੀ ਨਿਯਮਾਂ ਦੀ ਪਾਲਣਾ ਕਰੇ ਬੀਜਿੰਗ

On Punjab

ਅਮਰੀਕਾ ਨੇ ਵੀਜ਼ਾ ਬਿਨੈਕਾਰ ਭਾਰਤੀਆਂ ਨੂੰ 31 ਦਸੰਬਰ ਤੱਕ ਇੰਟਰਵਿਊ ਤੋਂ ਦਿੱਤੀ ਛੋਟ, ਜਾਣੋ ਕਿਸ ਨੂੰ ਮਿਲੇਗਾ ਇਸ ਦਾ ਫਾਇਦਾ

On Punjab

‘Rain tax’ in Canada : ਕੈਨੇਡਾ ਦੇ ਆਮ ਨਾਗਰਿਕਾਂ ਲਈ ਨਵੀਂ ਮੁਸੀਬਤ, ਹੁਣ ਮੀਂਹ ਦੇ ਪਾਣੀ ‘ਤੇ ਵੀ ਦੇਣਾ ਪਵੇਗਾ ਟੈਕਸ

On Punjab