PreetNama
ਖਾਸ-ਖਬਰਾਂ/Important News

ਅਮਰੀਕਾ ‘ਚ ਭਾਰਤੀ ਬੰਦੇ ਦਾ ਕਾਰਾ, ਆਪਣੇ ਹੀ ਪਰਿਵਾਰ ਦੇ ਚਾਰ ਮੈਂਬਰਾਂ ਦਾ ਕਤਲ, ਲਾਸ਼ਾਂ ਲੈ ਥਾਣੇ ਪਹੁੰਚਿਆ

ਵਾਸ਼ਿੰਗਟਨ: ਭਾਰਤੀ ਮੂਲ ਦਾ ਸ਼ੰਕਰ ਹਾਂਗੁਡ ਨੂੰ ਪੁਲਿਸ ਨੇ ਚਾਰ ਕਤਲ ਕਰਨ ਦੇ ਇਲਜ਼ਾਮ ‘ਚ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਮੁਤਾਬਕ ਸ਼ੰਕਰ ਸੋਮਵਾਰ ਨੂੰ ਪੁਲਿਸ ਸਟੇਸ਼ਨ ਪਹੁੰਚਿਆ ਤੇ ਉਸ ਨੇ ਪੁਲਿਸ ਕਰਮੀਆਂ ਨੂੰ ਦੱਸਿਆ ਕਿ ਉਸ ਨੇ ਰੋਜਵਿਲ ਸਥਿਤ ਆਪਣੇ ਘਰ ‘ਚ ਚਾਰ ਲੋਕਾਂ ਦਾ ਕਤਲ ਕੀਤਾ ਹੈ ਜਿਨ੍ਹਾਂ ਦੀਆਂ ਲਾਸ਼ਾਂ ਉਸ ਦੀ ਕਾਰ ‘ਚ ਹਨ।

ਪੁਲਿਸ ਨੇ ਸ਼ੰਕਰ ਦੀ ਕਾਰ ‘ਚ ਇੱਕ ਤੇ ਅਪਾਰਟਮੈਂਟ ‘ਚ ਇੱਕ ਬਾਲਗ ਤੇ ਦੋ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਸਾਰਜੈਂਟ ਰਾਬਰਟ ਗਿਬਸਨ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਸ਼ੰਕਰ ਸੋਮਵਾਰ ਦੁਪਹਿਰ ਕਰੀਬ 12 ਵਜੇ ਪੁਲਿਸ ਸਟੇਸ਼ਨ ਪਹੁੰਚਿਆ ਤੇ ਆਪਣਾ ਜ਼ੁਰਮ ਕਬੂਲ ਕੀਤਾਗਿਬਸਨ ਨੇ ਦੱਸਿਆ ਕਿ ਪਹਿਲਾਂ ਤਾਂ ਪੁਲਿਸ ਅਧਿਕਾਰੀਆਂ ਨੂੰ ਯਕੀਨ ਨਹੀਂ ਹੋਇਆ, ਪਰ ਉਸ ਦੀ ਕਾਰ ਤੇ ਫਲੈਟ ਦੀ ਤਲਾਸ਼ੀ ਲੈਣ ਤੋਂ ਬਾਅਦ ਪੁਲਿਸ ਨੂੰ ਯਕੀਨ ਹੋ ਗਿਆ। ਸ਼ੰਕਰ ਨੇ ਜਿਨ੍ਹਾਂ ਲੋਕਾਂ ਦਾ ਕਤਲ ਕੀਤਾ ਹੈ, ਉਹ ਉਸ ਦੇ ਪਰਿਵਾਰਕ ਮੈਂਬਰ ਸੀ।

ਗਿਬਸਨ ਨੇ ਕਿਹਾ, “ਮੈਂ ਕਦੇ ਕਿਸੇ ਨੂੰ ਇੰਜ ਲਾਸ਼ਾਂ ਦੇ ਨਾਲ ਪੁਲਿਸ ਸਟੇਸ਼ਨ ਆਉਂਦੇ ਨਹੀਂ ਵੇਖਿਆ। ਇਹ ਸਾਡੇ ਲਈ ਆਮ ਗੱਲ ਨਹੀ ਸੀ।” ਜਾਂਚ ‘ਚ ਪਤਾ ਲੱਗਿਆ ਕਿ ਉਸ ਨੇ ਇਸ ਘਟਨਾ ਨੂੰ ਪਿਛਲੇ ਕੁਝ ਦਿਨਾਂ ‘ਚ ਅੰਜ਼ਾਮ ਦਿੱਤਾ ਹੈ ਤੇ ਉਸ ਨੇ ਇਹ ਕਤਲ ਇਕੱਲੇ ਹੀ ਕੀਤੀਆਂ ਹਨ।”

Related posts

ਭਗਵੰਤ ਮਾਨ ਨੇ ਵੀ ਕੀਤਾ ‘ਅਗਨੀਪਥ ਸਕੀਮ’ ਦਾ ਵਿਰੋਧ, ਟਵੀਟ ਕਰ ਕੇ ਕਹੀ ਵੱਡੀ ਗੱਲ

On Punjab

ਲਾਹੌਰ ਹਾਈ ਕੋਰਟ ਨੇ ਪਰਵੇਜ਼ ਮੁਸ਼ੱਰਫ਼ ਦੀ ਮੌਤ ਦੀ ਸਜ਼ਾ ਕੀਤੀ ਖਾਰਿਜ

On Punjab

ਮਰੀਅਮ ਨਵਾਜ਼ ਨੇ ਦਿੱਤੀ ਭੁੱਖ ਹੜਤਾਲ ‘ਤੇ ਜਾਣ ਦੀ ਧਮਕੀ, ਪਿਤਾ ਲਈ ਜੇਲ੍ਹ ‘ਚ ਘਰ ਦੇ ਖਾਣੇ ਦੀ ਰੱਖੀ ਮੰਗ

On Punjab