PreetNama
ਖਾਸ-ਖਬਰਾਂ/Important News

ਅਮਰੀਕਾ ‘ਚ ਭਾਰਤੀਆਂ ਲਈ ਖੁਸ਼ਖਬਰੀ! ਇੱਕ ਕਰੋੜ ਪਰਵਾਸੀਆਂ ਨੂੰ ਮਿਲੇਗੀ ਨਾਗਰਿਕਤਾ

ਵਾਸ਼ਿੰਗਟਨ: ਅਮਰੀਕਾ ਦੇ ਚੁਣੇ ਗਏ ਰਾਸ਼ਟਰਪਤੀ ਜੋ ਬਾਇਡੇਨ ਲਗਪਗ 1 ਕਰੋੜ ਪ੍ਰਵਾਸੀਆਂ ਨੂੰ ਅਮਰੀਕੀ ਨਾਗਰਿਕਤਾ ਦੇਣ ਲਈ ਇੱਕ ਰੋਡਮੈਪ ਤਿਆਰ ਕਰਨਗੇ, ਜਿਨ੍ਹਾਂ ਵਿੱਚ 5 ਲੱਖ ਭਾਰਤੀ ਹਨ, ਜਿਨ੍ਹਾਂ ਕੋਲ ਦਸਤਾਵੇਜ਼ ਨਹੀਂ ਹਨ। ਇਸ ਤੋਂ ਇਲਾਵਾ ਉਹ ਸਾਲਾਨਾ 95,000 ਸ਼ਰਨਾਰਥੀਆਂ ਨੂੰ ਅਮਰੀਕਾ ‘ਚ ਦਾਖਲ ਹੋਣ ਦੀ ਪ੍ਰਣਾਲੀ ਵੀ ਬਣਾਉਣਗੇ। ਇਹ ਜਾਣਕਾਰੀ ਬਿਡੇਨ ਦੀ ਮੁਹਿੰਮ ਦੁਆਰਾ ਜਾਰੀ ਕੀਤੇ ਗਏ ਇੱਕ ਨੀਤੀ ਦਸਤਾਵੇਜ਼ ਵਿੱਚ ਦਿੱਤੀ ਗਈ ਹੈ।

ਦਸਤਾਵੇਜ਼ ਵਿਚ ਕਿਹਾ ਗਿਆ ਹੈ, ‘ਬਾਇਡੇਨ ਜਲਦੀ ਹੀ ਕਾਂਗਰਸ ‘ਚ ਇਮੀਗ੍ਰੇਸ਼ਨ ਸੁਧਾਰ ਕਾਨੂੰਨ ਪਾਸ ਕਰਨ ‘ਤੇ ਕੰਮ ਸ਼ੁਰੂ ਕਰਨਗੇ, ਜਿਸ ਰਾਹੀਂ ਸਾਡੀ ਪ੍ਰਣਾਲੀ ਨੂੰ ਆਧੁਨਿਕ ਬਣਾਇਆ ਜਾਵੇਗਾ। ਇਸ ਦੇ ਤਹਿਤ ਕਰੀਬ ਪੰਜ ਲੱਖ ਤੋਂ ਵੱਧ ਭਾਰਤੀਆਂ ਸਣੇ 10 ਲੱਖ ਅਜਿਹੇ ਪ੍ਰਵਾਸੀਆਂ ਨੂੰ ਅਮਰੀਕੀ ਨਾਗਰਿਕਤਾ ਦੇਣ ਲਈ ਇੱਕ ਰੋਡਮੈਪ ਤਿਆਰ ਕੀਤਾ ਜਾਵੇਗਾ, ਜਿਨ੍ਹਾਂ ਕੋਲ ਦਸਤਾਵੇਜ਼ ਨਹੀਂ ਹਨ।ਦਸਤਾਵੇਜ਼ ਦੇ ਅਨੁਸਾਰ, “ਉਹ ਅਮਰੀਕਾ ਵਿੱਚ ਸਾਲਾਨਾ 1,25,000 ਸ਼ਰਨਾਰਥੀਆਂ ਨੂੰ ਦਾਖਲ ਕਰਨ ਦਾ ਟੀਚਾ ਰੱਖਣਗੇ। ਇਸ ਤੋਂ ਇਲਾਵਾ ਉਹ ਸਾਲਾਨਾ ਘੱਟੋ ਘੱਟ 95,000 ਸ਼ਰਨਾਰਥੀ ਦੇਸ਼ ‘ਚ ਦਾਖਲ ਹੋਣ ਲਈ ਕਾਂਗਰਸ ਨਾਲ ਕੰਮ ਕਰਨਗੇ।
ਜੋ ਬਾਇਡੇਨ ਨੇ ਕਿਹਾ ਕਿ ਰਾਸ਼ਟਰਪਤੀ ਹੋਣ ਦੇ ਨਾਤੇ ਉਹ ਬਲੂ ਜਾਂ ਰੈੱਡ ਸਟੇਟ ਨਹੀਂ ਵੇਖਦੇ ਬਲਕਿ ਸਿਰਫ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇਖਦੇ ਹਨ। ਉਨ੍ਹਾਂ ਕਿਹਾ ਕਿ ਉਹ ਦੇਸ਼ ਨੂੰ ਤੋੜਣ ਨਹੀਂ ਜੋੜਨ ਵਾਲਾ ਰਾਸ਼ਟਰਪਤੀ ਬਣਨਗੇ।

Related posts

ਉੱਤਰੀ ਕੋਰੀਆ ਨੇ ਤੋੜੇ ਦੱਖਣੀ ਕੋਰੀਆ ਨਾਲੋਂ ਸਬੰਧ, ਮੁੜ ਵਧਿਆ ਤਣਾਅ

On Punjab

ਸਿਲੈਕਟ ਕਮੇਟੀ ਵੱਲੋਂ ਬੇਅਦਬੀ ਖਿਲਾਫ਼ ਬਿੱਲ ਦੇ ਖਰੜੇ ’ਤੇ ਚਰਚਾ

On Punjab

‘ਸਨ ਆਫ਼ ਸਰਦਾਰ 2’ ਦੇ ਟ੍ਰੇਲਰ ‘ਚ ਦਿਖਿਆ ‘ਐਕਸ਼ਨ-ਇਮੋਸ਼ਨ’ ਦਾ ਜ਼ਬਰਦਸਤ ਤਾਲਮੇਲ

On Punjab