PreetNama
ਖਾਸ-ਖਬਰਾਂ/Important News

ਅਮਰੀਕਾ ‘ਚ ਫ੍ਰੀਡਮ-ਡੇ ਪਰੇਡ ’ਚ ਫਾਇਰਿੰਗ, 6 ਦੀ ਮੌਤ, 31 ਲੋਕ ਜ਼ਖ਼ਮੀ, ਪੁਲਿਸ ਨੇ ਇਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ

ਅਮਰੀਕਾ ’ਚ ਫ੍ਰੀਡਮ ਡੇ ਪਰੇਡ ਦੌਰਾਨ ਗੋਲ਼ੀਬਾਰੀ ’ਚ ਘੱਟੋ-ਘੱਟ ਛੇ ਲੋਕਾਂ ਦੀ ਮੌਤ ਹੋ ਗਈ ਅਤੇ 31 ਲੋਕ ਜ਼ਖ਼ਮੀ ਹੋ ਗਏ। ਇਹ ਘਟਨਾ ਇਲਿਨਾਅਸ ਸੂਬੇ ਦੇ ਸ਼ਿਕਾਗੋ ਸ਼ਹਿਰ ਦੇ ਉਪਨਗਰ ਹਾਈਲੈਂਡ ਪਾਰਕ ’ਚ ਹੋਈ ਹੈ। ਫਾਇਰਿੰਗ ਤੋਂ ਬਾਅਦ ਲੋਕਾਂ ਨੂੰ ਜਾਨ ਬਚਾਉਣ ਲਈ ਇਧਰ-ਉਧਰ ਭੱਜਦੇ ਦੇਖਿਆ ਗਿਆ।

ਅਧਿਕਾਰੀਆਂ ਨੇ ਪ੍ਰੈੱਸ ਕਾਨਫਰੰਸ ’ਚ ਛੇ ਲੋਕਾਂ ਦੇ ਮਾਰੇ ਜਾਣ ਅਤੇ 24 ਲੋਕਾਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ। ਜ਼ਖ਼ਮੀਆਂ ਨੂੰ ਸਥਾਨਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੂੰ ਇਕ ਰਾਈਫਲ ਵੀ ਮਿਲੀ ਹੈ, ਮੰਨਿਆ ਜਾ ਰਿਹਾ ਹੈ ਕਿ ਉਸੇ ਤੋਂ ਫਾਇਰਿੰਗ ਕੀਤੀ ਗਈ ਹੈ। ਹਾਲਾਂਕਿ, ਹਾਲੇ ਸ਼ੱਕੀ ਹਮਲਾਵਰ ਨਹੀਂ ਫਡ਼ਿਆ ਜਾ ਸਕਿਆ ਹੈ।

ਸਥਾਨਕ ਮੀਡੀਆ ਰਿਪੋਰਟ ਮੁਤਾਬਕ, ਸੋਮਵਾਰ ਸਵੇਰੇ 10 ਵਜੇ ਪਰੇਡ ਸ਼ੁਰੂ ਹੋਈ ਸੀ। ਲਗਪਗ 10 ਮਿੰਟ ਬਾਅਦ ਹੀ ਫਾਇਰਿੰਗ ਕਾਰਨ ਪਰੇਡ ਰੋਕਣੀ ਪਈ। ਦੱਸਿਆ ਗਿਆ ਹੈ ਕਿ ਇਕ ਇਮਾਰਤ ਦੀ ਛੱਤ ਤੋਂ ਫਾਇਰਿੰਗ ਕੀਤੀ ਗਈ ਹੈ। ਜਾਂਚ ਏਜੰਸੀਆਂ ਹਮਲਾਵਰ ਦੀ ਭਾਲ ਕਰ ਰਹੀਆਂ ਹਨ। ਲੇਕ ਕਾਊਂਟੀ ਸ਼ੈਰਿਫ ਦਫ਼ਤਰ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਫਾਇਰਿੰਗ ‘ਸੁਤੰਤਰਤਾ ਦਿਵਸ ਪਰੇਡ ਮਾਰਗ’ ਦੇ ਖੇਤਰ ਵਿਚ ਹੋਈ।

ਇਸ ਘਟਨਾ ਨਾਲ ਅਮਰੀਕਾ ਦੇ ਖ਼ਤਰਨਾਕ ਗੰਨ ਸੱਭਿਆਚਾਰ ਦਾ ਮਾਮਲਾ ਇਕ ਵਾਰ ਮੁਡ਼ ਤੋਂ ਸਾਹਮਣੇ ਆ ਗਿਆ ਹੈ। 24 ਮਈ ਨੂੰ ਟੈਕਸਾਸ ਦੇ ਉਵਾਲਡੇ ਵਿਚ ਇਕ ਪ੍ਰਾਇਮਰੀ ਸਕੂਲ ਵਿਚ ਹੋਈ ਫਾਇਰਿੰਗ ਵਿਚ ਦੋ ਅਧਿਆਪਕ ਅਤੇ 19 ਬੱਚੇ ਮਾਰੇ ਗਏ ਸਨ।

Related posts

ਕੈਪਿਟਲ ਹਿੰਸਾ ਮਾਮਲੇ ਵਿਚ ਟਰੰਪ ਦੀ ਧੀ ਇਵਾਂਕਾ ਕੋਲੋਂ ਹੋਵੇਗੀ ਪੁਛਗਿੱਛ

On Punjab

ਕੈਨੇਡਾ ਦੀ PR ਲੈਣ ਲਈ ਰੱਖੋ ਇਨ੍ਹਾਂ ਗੱਲਾਂ ਦਾ ਖਿ਼ਆਲ

On Punjab

ਕੋਰੋਨਾ: ਅਮਰੀਕਾ ‘ਚ 24 ਘੰਟਿਆਂ ਦੌਰਾਨ 1,509 ਮੌਤਾਂ, ਨਿਊਯਾਰਕ ’ਚ ਮੌਤਾਂ ਦੀ ਗਿਣਤੀ 10,000 ਤੋਂ ਪਾਰ

On Punjab