PreetNama
ਖਾਸ-ਖਬਰਾਂ/Important News

ਅਮਰੀਕਾ ‘ਚ ਕੋਰੋਨਾ ਦਾ ਕਹਿਰ ਜਾਰੀ, 24 ਘੰਟਿਆਂ ‘ਚ 1330 ਲੋਕਾਂ ਦੀ ਮੌਤ

United States recorded: ਵਾਸ਼ਿੰਗਟਨ: ਕੋਰੋਨਾ ਵਾਇਰਸ ਦਾ ਕਹਿਰ ਦੁਨੀਆ ਵਿੱਚ ਲਗਾਤਾਰ ਵੱਧਦਾ ਜਾ ਰਿਹਾ ਹੈ । ਅਮਰੀਕਾ ਵਿੱਚ ਇਹ ਵਾਇਰਸ ਪੂਰੀ ਤਰ੍ਹਾਂ ਤਬਾਹੀ ਮਚਾ ਰਿਹਾ ਹੈ, ਜਿਸ ਕਾਰਨ ਇੱਥੇ ਮੌਤ ਦਾ ਅੰਕੜਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ । ਅਮਰੀਕਾ ਵਿੱਚ ਪਿਛਲੇ 24 ਘੰਟਿਆਂ ਵਿੱਚ ਇਸ ਵਾਇਰਸ ਕਾਰਨ 1330 ਲੋਕਾਂ ਦੀ ਮੌਤ ਹੋ ਗਈ । ਜਿਸ ਤੋਂ ਬਾਅਦ ਅਮਰੀਕਾ ਵਿੱਚ ਮਰਨ ਵਾਲਿਆਂ ਦੀ ਕੁੱਲ ਗਿਣਤੀ 54,856 ਤੱਕ ਪਹੁੰਚ ਗਈ ਹੈ । ਜੌਨ ਹਾਪਕਿਨਜ਼ ਯੂਨੀਵਰਸਿਟੀ ਅਨੁਸਾਰ ਅਮਰੀਕਾ ਵਿੱਚ ਹੁਣ ਤੱਕ ਕੁੱਲ 965,426 ਲੋਕ ਇਸ ਵਾਇਰਸ ਦੀ ਚਪੇਟ ਵਿੱਚ ਆ ਚੁੱਕੇ ਹਨ। ਹਾਲਾਂਕਿ, ਜੇ ਤੁਸੀਂ ਪਿਛਲੇ ਕੁਝ ਦਿਨਾਂ ਦੇ ਰਿਕਾਰਡ ਨੂੰ ਵੇਖਦੇ ਹੋ, ਤਾਂ ਪਿਛਲੇ 24 ਘੰਟਿਆਂ ਵਿੱਚ ਮੌਤਾਂ ਦਾ ਅੰਕੜਾ ਉਨ੍ਹਾਂ ਨਾਲੋਂ ਕਾਫ਼ੀ ਘੱਟ ਹੈ ।

ਦਰਅਸਲ, ਅਮਰੀਕਾ ਵਿੱਚ ਇਸ ਵਾਇਰਸ ਦਾ ਸਭ ਤੋਂ ਵੱਧ ਅਸਰ ਨਿਊ ਯਾਰਕ ਵਿੱਚ ਦੇਖਣ ਨੂੰ ਮਿਲ ਰਿਹਾ ਹੈ । ਜਿੱਥੇ ਹੁਣ ਤੱਕ ਇਸ ਵਾਇਰਸ ਨੇ 17 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਲੈ ਲਈ ਹੈ । ਤਕਰੀਬਨ ਡੇਢ ਲੱਖ ਲੋਕ ਸਿਰਫ ਨਿਊ ਯਾਰਕ ਵਿੱਚ ਹੀ ਕੋਰੋਨਾ ਦਾ ਸ਼ਿਕਾਰ ਹਨ । ਅਮਰੀਕਾ ਨੇ ਹੁਣ ਤੱਕ ਲਗਭਗ 5.5 ਮਿਲੀਅਨ ਲੋਕਾਂ ਦਾ ਕੋਰੋਨਾ ਵਾਇਰਸ ਟੈਸਟ ਕੀਤਾ ਹੈ, ਜੋ ਕਿ ਕਿਸੇ ਵੀ ਦੇਸ਼ ਦਾ ਸਭ ਤੋਂ ਵੱਧ ਅੰਕੜਾ ਹੈ । ਇਸ ਸਬੰਧੀ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪ਼ਪੀਓ ਨੇ ਕਿਹਾ ਕਿ ਅਮਰੀਕਾ ਦੂਜੇ ਦੇਸ਼ਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਤੇ ਉਨ੍ਹਾਂ ਨੂੰ ਇਹ ਸਮਝਾ ਰਿਹਾ ਹੈ ਕਿ ਕੋਰੋਨਾ ਵਾਇਰਸ ਦੀ ਉੱਤਪਤੀ ਚੀਨ ਦੇ ਵੁਹਾਨ ਤੋਂ ਹੋਈ ਹੈ ।

ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲਾਕਡਾਊਨ ਦਾ ਐਲਾਨ ਨਹੀਂ ਕੀਤਾ ਸੀ । ਹਾਲਾਂਕਿ, ਹੁਣ ਵੀ ਘਰ ਵਿੱਚ ਰਹਿਣ ਦਾ ਆਦੇਸ਼ ਅਜੇ ਵੀ ਲਾਗੂ ਹੈ, ਜਿਸ ਦੇ ਤਹਿਤ ਲੋਕਾਂ ਨੂੰ ਘਰਾਂ ਵਿੱਚ ਰਹਿਣ ਲਈ ਕਿਹਾ ਗਿਆ ਹੈ । ਪਰ ਇਸਦੇ ਬਾਵਜੂਦ ਬਹੁਤ ਸਾਰੇ ਸ਼ਹਿਰਾਂ ਵਿੱਚ ਲੋਕ ਪਾਰਕ ਵਿੱਚ, ਸੜਕਾਂ ਤੇ ਘੁੰਮਦੇ ਵੇਖੇ ਗਏ ।

Related posts

ਪੰਜਾਬ ‘ਚ ਅੱਜ 21 ਨਵੇਂ ਕੋਰੋਨਾ ਪੌਜ਼ੇਟਿਵ ਕੇਸ ਆਏ ਸਾਹਮਣੇ, ਪੀੜਤਾਂ ਦੀ ਗਿਣਤੀ ਵੱਧ ਕੇ ਹੋਈ 2081

On Punjab

ਯੂਕਰੇਨ ਦੀ ਕੰਪਨੀ ਨਾਲ ਕੰਮ ਕਰਕੇ ਕੁਝ ਗ਼ਲਤ ਨਹੀਂ ਕੀਤਾ : ਹੰਟਰ

On Punjab

ਔਰਤ ਨੇ ਕਈ ਘੰਟੇ ਘੁਮਾਈ ਟੈਕਸੀ, ਕਿਰਾਇਆ ਮੰਗਣ ’ਤੇ ’ਛੇੜਛਾੜ ਦੇ ਕੇਸ ਵਿੱਚ ਫਸਾਉਣ ਦੀ ਧਮਕੀ ਦਿੱਤੀ

On Punjab