PreetNama
ਖਾਸ-ਖਬਰਾਂ/Important News

ਅਮਰੀਕਾ ’ਚ ਅਜੇ ਵੀ 50 ਲੱਖ ਤੋਂ ਵੱਧ ਸਰਗਰਮ ਕੇਸ,ਟੋਕੀਓ ਓਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਕੋਰੋਨਾ ਦੇ ਮਾਮਲੇ ਉੱਚ ਪੱਧਰ ’ਤੇ, ਜਾਣੋ ਹੋਰ ਦੇਸ਼ਾਂ ਦਾ ਹਾਲ

ਅਮਰੀਕਾ ’ਚ ਕੋਰੋਨਾ ਦੇ ਸਰਗਰਮ ਮਾਮਲੇ ਦੁਨੀਆ ’ਚ ਰਿਕਾਰਡ ਪੱਧਰ ’ਤੇ ਹਨ। ਇਹ ਸਰਗਰਮ ਮਰੀਜ਼ਾਂ ਦੀ ਗਿਣਤੀ 50 ਲੱਖ ਤੋਂ ਵੱਧ ਹੈ, ਜਦਕਿ ਭਾਰਤ ’ਚ ਸਰਗਰਮ ਮਾਮਲੇ ਸਿਰਫ਼ ਚਾਰ ਲੱਖ ਸੱਤਰ ਹਜ਼ਾਰ ਹਨ। ਭਾਰਤ ’ਚ ਦੂਜੀ ਲਹਿਰ ਜਦੋਂ ਪੀਕ ’ਤੇ ਸੀ, ਉਦੋਂ ਇੱਥੇ ਸਰਗਰਮ ਮਾਮਲੇ ਕਰੀਬ 38 ਲੱਖ ਤਰ ਪਹੁੰਚ ਸਕੇ ਸਨ। ਅਮਰੀਕਾ ’ਚ ਕੋਰੋਨਾ ਦੇ ਰੋਜ਼ਾਨਾ ਮਾਮਲੇ ਫਿਰ ਵਧਣ ਲੱਗੇ ਹਨ। ਪਿਛਲੇ 24 ਘੰਟਿਆਂ ਦੌਰਾਨ ਇੱਥੇ 24 ਹਜ਼ਾਰ ਤੋਂ ਵੱਧ ਸਰਗਰਮ ਨਵੇਂ ਮਾਮਲੇ ਸਾਹਮਣੇ ਆਏ ਹਨ। ਇਕ ਦਿਨ ’ਚ ਨਵੇਂ ਮਾਮਲਿਆਂ ’ਚ ਬਰਤਾਨੀਆ ਪਹਿਲੇ ਨੰਬਰ ’ਤੇ ਹੈ, ਜਿੱਥੇ 46 ਹਜ਼ਾਰ ਤੋਂ ਵੱਧ ਮਾਮਲੇ ਆਏ ਹਨ। ਦੂਜੇ ਨੰਬਰ ’ਤੇ ਅਮਰੀਕਾ ਤੋਂ ਬਾਅਦ ਭਾਰਤ ਤੀਜੇ ਨੰਬਰ ’ਤੇ ਹੈ, ਇੱਥੇ ਇਕ ਦਿਨ ’ਚ ਕਰੀਬ 42 ਹਜ਼ਾਰ ਮਾਮਲੇ ਰਹੇ। 38 ਹਜ਼ਾਰ ਤੋਂ ਵੱਧ ਮਰੀਜ਼ਾਂ ਨਾਲ ਇੰਡੋਨੇਸ਼ੀਆ ਚੌਥੇ ਨੰਬਰ ’ਤੇ ਹੈ।

ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ ’ਚ ਕਮੀ ਆਈ ਹੈ। ਇਹ ਕਮੀ ਤੇਜ਼ੀ ਨਾਲ ਲੱਗ ਰਹੀ ਵੈਕਸੀਨ ਕਾਰਨ ਹੈ, ਪਰ ਅਜੇ ਵੀ ਡੈਲਟਾ ਵੇਰੀਐਂਟ ਤੋਂ ਸਾਵਧਾਨ ਰਹਿਣ ਚਾਹੀਦਾ। ਦੇਸ਼ ’ਚ ਹੋਣ ਵਾਲੀਆਂ ਮੌਤਾਂ ਤੇ ਹਸਪਤਾਲ ’ਚ ਦਾਖ਼ਲ ਹੋਣ ਵਾਲੇ ਉਹੀ ਹਨ, ਜਿਨ੍ਹਾਂ ਨੇ ਵੈਕਸੀਨ ਨਹੀਂ ਲਗਵਾਈ।

ਏਪੀ ਮੁਤਾਬਕ ਟੋਕੀਓ ਓਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਇੱਥੇ ਕੋਰੋਨਾ ਦੇ ਮਾਮਲੇ ਛੇ ਮਹੀਨੇ ਦੇ ਉੱਚ ਪੱਧਰ ’ਤੇ ਹਨ। ਇੱਥੇ ਇਕ ਦਿਨ ’ਚ 1832 ਨਵੇਂ ਮਾਮਲੇ ਆਏ ਹਨ। ਟੋਕੀਓ ’ਚ ਫਿਲਹਾਲ ਕੋਰੋਨਾ ਇਨਫੈਕਸ਼ਨ ਨੂੰ ਦੇਖਦੇ ਹੋਏ ਐਮਰਜੈਂਸੀ ਲੱਗੀ ਹੋਈ ਹੈ। ਜਾਪਾਨ ਮੈਡੀਕਲ ਐਸੋਸੀਏਸ਼ਨ ਦੇ ਮੁਖੀ ਤੋਸ਼ੀਓ ਨਾਕਾਗਾਵਾ ਨੇ ਕਿਹਾ ਕਿ ਪਹਿਲਾਂ ਜਿਸ ਗੱਲ ਦੀ ਚਿੰਤਾ ਸੀ, ਹੁਣ ਉਹੀ ਹੋ ਰਿਹਾ ਹੈ। ਜਾਪਾਨ ’ਚ ਅਜੇ ਤਕ 23 ਫ਼ੀਸਦੀ ਹੀ ਟੀਕਾਕਰਨ ਹੋ ਸਕਿਆ ਹੈ।
ਇੱਥੇ ਰਿਹਾ ਇਹ ਹਾਲ
ਬ੍ਰਾਜ਼ੀਲ: ਪਿਛਲੇ 24 ਘੰਟਿਆਂ ਦੌਾਰਨ 1424 ਲੋਕਾਂ ਦੀ ਮੌਤ ਹੋ ਗਈ।
ਆਸਟ੍ਰੇਲੀਆ : ਲਾਕਡਾਊਨ ਦੌਰਾਨ ਇੱਥੇ ਨਵੇਂ ਇਨਫੈਕਸ਼ਨ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ।
ਰੂਸ : 23 ਹਜ਼ਾਰ ਤੋਂ ਵੱਧ ਇਕ ਦਿਨ ’ਚ ਨਵੇਂ ਮਾਮਲੇ ਆਏ ਹਨ।

 

 

Related posts

ਵਿਦੇਸ਼ੀ ਧਰਤੀ ‘ਤੇ 12,223 ਭਾਰਤੀਆਂ ਦੀ ਮੌਤ

On Punjab

ਅਮਰੀਕੀ ਚੋਣ ਨਤੀਜਿਆਂ ‘ਚ ਫਸਿਆ ਪੇਚ, ਜਾਣੋ ਹੁਣ ਅੱਗੇ ਕੀ ਹੋਏਗਾ

On Punjab

ਝੌਂਪੜੀ ਨੂੰ ਅੱਗ ਲੱਗਣ ਕਾਰਨ ਦੋ ਬੱਚਿਆਂ ਦੀ ਮੌਤ

On Punjab