PreetNama
ਖਾਸ-ਖਬਰਾਂ/Important News

ਅਮਰੀਕਾ: ਕੈਲੀਫੋਰਨੀਆ ‘ਚ ਬੱਸ ‘ਤੇ ਹੋਈ ਫਾਇਰਿੰਗ ‘ਚ ਮਹਿਲਾ ਯਾਤਰੀ ਦੀ ਮੌਤ, 5 ਜ਼ਖਮੀ

Shooting on bus: ਕੈਲੀਫੋਰਨੀਆ ‘ਚ ਇਕ ਵਿਅਕਤੀ ਨੇ ਸਵਾਰੀਆਂ ਨਾਲ ਭਰੀ ਬੱਸ ‘ਤੇ ਅੰਨ੍ਹੇਵਾਹ ਫਾਇਰਿੰਗ ਕੀਤੀ। ਇਸ ਘਟਨਾ ‘ਚ ਇਕ ਯਾਤਰੀ ਦੀ ਮੌਤ ਹੋ ਗਈ। ਜਦ ਕਿ ਪੰਜ ਲੋਕ ਜ਼ਖਮੀ ਹੋ ਗਏ। ਬੱਸ ਸੋਮਵਾਰ ਨੂੰ ਲਾਸ ਏਂਜਲਸ ਤੋਂ ਸਾਨ ਫਰਾਂਸਿਸਕੋ ਜਾ ਰਹੀ ਸੀ। ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਦੱਸਿਆ ਕਿ ਬੱਸ ਲਾਸ ਏਂਜਲਸ ‘ਚ ਸੈਨ ਜੋਆਕੁਇਨ ਵੈਲੀ ‘ਚੋਂ ਲੰਘ ਰਹੀ ਸੀ। ਘਟਨਾ ਦੇ ਸਮੇਂ ਬੱਸ ਚਾਲਕ ਨੇ ਸੂਝਬੂਝ ਦਿਖਾਈ ਅਤੇ ਕਿਸੇ ਤਰ੍ਹਾਂ ਸ਼ੂਟਰ ਨੂੰ ਰਸਤੇ ਤੋਂ ਹਟਾਉਣ ਵਿੱਚ ਕਾਮਯਾਬ ਹੋ ਗਿਆ ਅਤੇ ਬੱਸ ਨੂੰ ਕਿਸੇ ਤਰ੍ਹਾਂ ਲੈ ਕੇ ਓਥੋਂ ਨਿਕਲ ਆਇਆ। ਪੁਲਿਸ ਨੇ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਪਰ ਹਮਲੇ ਸੰਬੰਧੀ ਉਸਦੀ ਨੀਅਤ ਸਾਹਮਣੇ ਨਹੀਂ ਆਈ ਹੈ।

ਬੱਸ ਚਾਲਕ ਬੱਸ ਨੂੰ ਇੱਕ ਗੈਸ ਸਟੇਸ਼ਨ ਲੈ ਗਿਆ। ਜਿੱਥੋਂ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਪੁਲਿਸ ਘਟਨਾ ਦੇ ਚਸ਼ਮਦੀਦ ਗਵਾਹਾਂ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਤੋਂ ਇਲਾਵਾ ਸ਼ੱਕੀ ਵਿਅਕਤੀਆਂ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ।

ਮ੍ਰਿਤਕ ਯਾਤਰੀ ਦੀ ਪਛਾਣ ਇੱਕ 51 ਸਾਲਾ ਔਰਤ ਵਜੋਂ ਹੋਈ ਹੈ ਜੋ ਕਿ ਕੋਲੰਬੀਆ ਦੀ ਰਹਿਣ ਵਾਲੀ ਹੈ। ਦੋ ਪੀੜਤ ਗੰਭੀਰ ਰੂਪ ਵਿੱਚ ਜ਼ਖਮੀ ਹਨ ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

Related posts

ਪੰਜਾਬ ਵਿੱਚ ਲਾਗੂ ਸਿਹਤ ਬੀਮਾ ਸਕੀਮਾਂ ਬਾਰੇ

On Punjab

ਰਿਵੀਅਨ ਨੇ ਮੁੱਖ ਸਾਫਟਵੇਅਰ ਅੱਪਡੇਟ ਵਿੱਚ ਈਵੀ ਨੈਵੀਗੇਸ਼ਨ ਸਿਸਟਮ ਵਿੱਚ ਗੂਗਲ ਮੈਪਸ ਜੋੜਿਆ

On Punjab

ਪ੍ਰਧਾਨ ਮੰਤਰੀ ਮੋਦੀ UN ਦੇ 74ਵੇਂ ਇਜਲਾਸ ’ਚ ਸ਼ਾਮਿਲ ਹੋਣ ਲਈ ਪਹੁੰਚੇ ਨਿਊਯਾਰਕ

On Punjab