27.88 F
New York, US
March 18, 2026
PreetNama
ਸਮਾਜ/Social

ਅਫ਼ਗਾਨਿਸਤਾਨ : ਘਰ ‘ਚ ਜ਼ਬਰਨ ਵੜੇ ਤਾਲਿਬਾਨੀ ਲੜਾਕੇ, ਘਰਵਾਲਿਆਂ ਨੂੰ ਬੇਰਹਿਮੀ ਨਾਲ ਕੁੱਟਿਆ; ਮਹਿਲਾ ਡਾਕਟਰ ਨੇ ਦੱਸਿਆ ਆਪਣਾ ਦਰਦ

ਅਫਗਾਨਿਸਤਾਨ ਦੇ ਕੰਧਾਰ ਸੂਬੇ ‘ਚ ਤਾਲਿਬਾਨੀ ਲੜਾਕਿਆਂ ਨੇ ਇਕ ਮਹਿਲਾ ਡਾਕਟਰ ਦੇ ਘਰ ‘ਚ ਜਬਰਦਸਤੀ ਵੜ ਕੇ ਘਰਵਾਲਿਆਂ ਨਾਲ ਕੁੱਟਮਾਰ ਕੀਤੀ। ਮਹਿਲਾ ਨੇ ਦਾਅਵਾ ਕੀਤਾ ਹੈ ਕਿ ਤਾਲਿਬਾਨ ਲੜਾਕੇ ਉਸ ਦੇ ਘਰ ‘ਚ ਜ਼ਬਰਦਸਤੀ ਵੜ ਗਏ ਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਤੇ ਗੁਆਂਢੀਆਂ ਨਾਲ ਕੁੱਟਮਾਰ ਕੀਤੀ। ਉਸ ਨੇ ਦੱਸਿਆ ਕਿ ਉਹ ਉਸ ਦੇ ਭਰਾਵਾਂ ਨੂੰ ਆਪਣੇ ਨਾਲ ਲੈ ਕੇ ਜਾਣਾ ਚਾਹੁੰਦੇ ਸੀ। ਖਾਮਾ ਨਿਊਜ਼ ਮੁਤਾਬਕ ਇਕ ਵੀਡੀਓ ਕਲਿੱਪ ‘ਚ ਫਹਿਮਾ ਰਹਿਮਤੀ ਨੇ ਦੱਸਿਆ ਕਿ ਤਾਲਿਬਾਨ ਲੜਾਕਿਆਂ ਨੇ ਐਤਵਾਰ ਰਾਤ ਉਸ ਦੇ ਘਰ ‘ਚ ਛਾਪੇਮਾਰੀ ਦੌਰਾਨ ਉਸ ਦਾ ਮੋਬਾਈਲ ਫੋਨ ਵੀ ਖੋਹ ਲਿਆ ਹੈ। ਰਹਿਮਤੀ ਨੇ ਕਿਹਾ ਕਿ ਉਹ ਨਾ ਤਾਂ ਸਾਬਕਾ ਸਰਕਾਰੀ ਅਧਿਕਾਰੀ ਸੀ ਤੇ ਨਾ ਹੀ ਉਨ੍ਹਾਂ ਦੇ ਘਰ ‘ਚ ਕੋਈ ਹਥਿਆਰ ਸੀ ਪਰ ਤਾਲਿਬਾਨ ਲੜਾਕੇ ਉਨ੍ਹਾਂ ਦੇ ਭਰਾਵਾਂ ਨੂੰ ਆਪਣੇ ਨਾਲ ਲੈ ਜਾਣਾ ਚਾਹੁੰਦੇ ਸੀ।

ਕੰਧਾਰ ਦੇ ਸੂਬਾਈ ਅਧਿਕਾਰੀਆਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ‘ਚ ਕੋਈ ਜਾਣਕਾਰੀ ਨਹੀਂ ਹੈ ਪਰ ਉਹ ਮਾਮਲੇ ਦੀ ਜਾਂਚ ਕਰ ਕੇ ਅਪਰਾਧੀਆਂ ਨੂੰ ਸਜ਼ਾ ਦਿਵਾਉਣਗੇ। ਰਹਿਮਤੀ ਇਕ ਸਥਾਨਕ ਡਾਕਟਰ ਹਨ ਤੇ ਕੰਧਾਰ ਸੂਬੇ ‘ਚ ਇਕ ਚੈਰਿਟੀ ਫਾਊਂਡੇਸ਼ਨ ਚਲ ਰਹੀ ਹੈ ਤੇ ਗਰੀਬ ਪਰਿਵਾਰਾਂ ਦੀ ਮਦਦ ਕਰ ਰਹੀ ਹੈ। ਉਨ੍ਹਾਂ ਨੇ ਵੀਡੀਓ ਕਲਿਪ ‘ਚ ਤਾਲਿਬਾਨੀਆਂ ਨੂੰ ਸਵਾਲ ਕਰਦੇ ਹੋਏ ਕਿਹਾ, ਮੇਰੇ ਦੋ ਭਰਾ ਤੇ ਕੁਝ ਰਿਸ਼ਤੇਦਾਰ ਹਾਲੇ ਵੀ ਲਾਪਤਾ ਹਨ। ਉਹ ਕਿੱਥੇ ਤੇ ਕਿਸ ਨਾਲ ਹਨ? ਮੈਨੂੰ ਉਮੀਦ ਹੈ ਕਿ ਅਫ਼ਗਾਨਿਸਤਾਨ ਦਾ ਇਸਲਾਮੀ ਅਮੀਰਾਤ ਮੇਰੀ ਆਵਾਜ਼ ਸੁਣੇਗਾ। ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫ਼ਗਾਨਿਸਤਾਨ ‘ਚ ਇਸ ਤਰ੍ਹਾਂ ਦੀ ਇਹ ਪਹਿਲੀ ਘਟਨਾ ਹੈ।

Related posts

ਮੋਬਾਈਲ ਰੇਡੀਓ ਤਰੰਗਾਂ ਸੇਵਾਵਾਂ ਲਈ 96,000 ਕਰੋੜ ਰੁਪਏ ਦੀ ਸਪੈਕਟ੍ਰਮ ਨਿਲਾਮੀ ਲਗਪਗ 11,000 ਕਰੋੜ ਰੁਪਏ ਦੀਆਂ ਬੋਲੀਆਂ ਨਾਲ ਸਮਾਪਤ ਹੋ ਗਈ। ਸਰਕਾਰ ਨੇ ਇਸ ਨਿਲਾਮੀ ਵਿਚ 800 ਮੈਗਾਹਰਟਜ਼, 900 ਮੈਗਾਹਰਟਜ਼, 1,800 ਮੈਗਾਹਰਟਜ਼, 2,100 ਮੈਗਾਹਰਟਜ਼, 2,300 ਮੈਗਾਹਰਟਜ਼, 2,500 ਮੈਗਾਹਰਟਜ਼, 3,300 ਮੈਗਾਹਰਟਜ਼ ਅਤੇ 26 ਗੀਗਾਹਰਟਜ਼ ਸਪੈਕਟ੍ਰਮ ਬੈਂਡ ਦੀ ਪੇਸ਼ਕਸ਼ ਕੀਤੀ, ਜਿਸ ਦੀ ਮੂਲ ਕੀਮਤ 96238 ਕਰੋੜ ਰੁਪਏ ਹੈ। ਸੂਤਰ ਨੇ ਕਿਹਾ,‘ਸਵੇਰ ਦੇ ਸੈਸ਼ਨ ਵਿੱਚ ਕੋਈ ਨਵੀਂ ਬੋਲੀ ਨਹੀਂ ਆਈ। ਨਿਲਾਮੀ ਲਗਪਗ 11,000 ਕਰੋੜ ਰੁਪਏ ਦੀ ਬੋਲੀ ਦੇ ਨਾਲ ਖਤਮ ਹੋ ਗਈ ਹੈ।’ ਉਨ੍ਹਾਂ ਕਿਹਾ ਕਿ ਭਾਰਤੀ ਏਅਰਟੈੱਲ ਨਿਲਾਮੀ ਵਿੱਚ ਸਭ ਤੋਂ ਵੱਡੀ ਬੋਲੀ ਲਗਾਉਣ ਵਾਲੇ ਵਜੋਂ ਉੱਭਰੀ ਹੈ। ਆਖਰੀ ਨਿਲਾਮੀ 2022 ਵਿੱਚ ਹੋਈ ਸੀ, ਜੋ ਸੱਤ ਦਿਨਾਂ ਤੱਕ ਚੱਲੀ ਸੀ।

On Punjab

ਕਿਸਾਨਾਂ ਨੇ ਗੁੱਸੇ ‘ਚ ਆ ਕੇ ਡੀਸੀ ਦਫਤਰ ਸਾਹਮਣੇ ਛੱਡੇ ਅਵਾਰਾ ਪਸ਼ੂ.!!

PreetNama

ਚੰਡੀਗੜ੍ਹ ਕੰਸਰਟ ਮਗਰੋਂ ਏਪੀ ਢਿੱਲੋਂ ਤੇ ਦਿਲਜੀਤ ਵਿਚਾਲੇ ਬਹਿਸ ਛਿੜੀ

On Punjab