PreetNama
ਸਮਾਜ/Social

ਅਫ਼ਗਾਨਿਸਤਾਨ : ਘਰ ‘ਚ ਜ਼ਬਰਨ ਵੜੇ ਤਾਲਿਬਾਨੀ ਲੜਾਕੇ, ਘਰਵਾਲਿਆਂ ਨੂੰ ਬੇਰਹਿਮੀ ਨਾਲ ਕੁੱਟਿਆ; ਮਹਿਲਾ ਡਾਕਟਰ ਨੇ ਦੱਸਿਆ ਆਪਣਾ ਦਰਦ

ਅਫਗਾਨਿਸਤਾਨ ਦੇ ਕੰਧਾਰ ਸੂਬੇ ‘ਚ ਤਾਲਿਬਾਨੀ ਲੜਾਕਿਆਂ ਨੇ ਇਕ ਮਹਿਲਾ ਡਾਕਟਰ ਦੇ ਘਰ ‘ਚ ਜਬਰਦਸਤੀ ਵੜ ਕੇ ਘਰਵਾਲਿਆਂ ਨਾਲ ਕੁੱਟਮਾਰ ਕੀਤੀ। ਮਹਿਲਾ ਨੇ ਦਾਅਵਾ ਕੀਤਾ ਹੈ ਕਿ ਤਾਲਿਬਾਨ ਲੜਾਕੇ ਉਸ ਦੇ ਘਰ ‘ਚ ਜ਼ਬਰਦਸਤੀ ਵੜ ਗਏ ਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਤੇ ਗੁਆਂਢੀਆਂ ਨਾਲ ਕੁੱਟਮਾਰ ਕੀਤੀ। ਉਸ ਨੇ ਦੱਸਿਆ ਕਿ ਉਹ ਉਸ ਦੇ ਭਰਾਵਾਂ ਨੂੰ ਆਪਣੇ ਨਾਲ ਲੈ ਕੇ ਜਾਣਾ ਚਾਹੁੰਦੇ ਸੀ। ਖਾਮਾ ਨਿਊਜ਼ ਮੁਤਾਬਕ ਇਕ ਵੀਡੀਓ ਕਲਿੱਪ ‘ਚ ਫਹਿਮਾ ਰਹਿਮਤੀ ਨੇ ਦੱਸਿਆ ਕਿ ਤਾਲਿਬਾਨ ਲੜਾਕਿਆਂ ਨੇ ਐਤਵਾਰ ਰਾਤ ਉਸ ਦੇ ਘਰ ‘ਚ ਛਾਪੇਮਾਰੀ ਦੌਰਾਨ ਉਸ ਦਾ ਮੋਬਾਈਲ ਫੋਨ ਵੀ ਖੋਹ ਲਿਆ ਹੈ। ਰਹਿਮਤੀ ਨੇ ਕਿਹਾ ਕਿ ਉਹ ਨਾ ਤਾਂ ਸਾਬਕਾ ਸਰਕਾਰੀ ਅਧਿਕਾਰੀ ਸੀ ਤੇ ਨਾ ਹੀ ਉਨ੍ਹਾਂ ਦੇ ਘਰ ‘ਚ ਕੋਈ ਹਥਿਆਰ ਸੀ ਪਰ ਤਾਲਿਬਾਨ ਲੜਾਕੇ ਉਨ੍ਹਾਂ ਦੇ ਭਰਾਵਾਂ ਨੂੰ ਆਪਣੇ ਨਾਲ ਲੈ ਜਾਣਾ

ਕੰਧਾਰ ਦੇ ਸੂਬਾਈ ਅਧਿਕਾਰੀਆਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ‘ਚ ਕੋਈ ਜਾਣਕਾਰੀ ਨਹੀਂ ਹੈ ਪਰ ਉਹ ਮਾਮਲੇ ਦੀ ਜਾਂਚ ਕਰ ਕੇ ਅਪਰਾਧੀਆਂ ਨੂੰ ਸਜ਼ਾ ਦਿਵਾਉਣਗੇ। ਰਹਿਮਤੀ ਇਕ ਸਥਾਨਕ ਡਾਕਟਰ ਹਨ ਤੇ ਕੰਧਾਰ ਸੂਬੇ ‘ਚ ਇਕ ਚੈਰਿਟੀ ਫਾਊਂਡੇਸ਼ਨ ਚਲ ਰਹੀ ਹੈ ਤੇ ਗਰੀਬ ਪਰਿਵਾਰਾਂ ਦੀ ਮਦਦ ਕਰ ਰਹੀ ਹੈ। ਉਨ੍ਹਾਂ ਨੇ ਵੀਡੀਓ ਕਲਿਪ ‘ਚ ਤਾਲਿਬਾਨੀਆਂ ਨੂੰ ਸਵਾਲ ਕਰਦੇ ਹੋਏ ਕਿਹਾ, ਮੇਰੇ ਦੋ ਭਰਾ ਤੇ ਕੁਝ ਰਿਸ਼ਤੇਦਾਰ ਹਾਲੇ ਵੀ ਲਾਪਤਾ ਹਨ। ਉਹ ਕਿੱਥੇ ਤੇ ਕਿਸ ਨਾਲ ਹਨ? ਮੈਨੂੰ ਉਮੀਦ ਹੈ ਕਿ ਅਫ਼ਗਾਨਿਸਤਾਨ ਦਾ ਇਸਲਾਮੀ ਅਮੀਰਾਤ ਮੇਰੀ ਆਵਾਜ਼ ਸੁਣੇਗਾ। ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫ਼ਗਾਨਿਸਤਾਨ ‘ਚ ਇਸ ਤਰ੍ਹਾਂ ਦੀ ਇਹ ਪਹਿਲੀ ਘਟਨਾ ਹੈ।

Related posts

ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਕਰਨਗੇ ਅੰਬਾਲਾ ਛਾਉਣੀ ਹਵਾਈ ਅੱਡੇ ਦਾ ਉਦਘਾਟਨ: ਅਨਿਲ ਵਿੱਜ

On Punjab

🔴 ਪੰਜਾਬ ਜ਼ਿਮਨੀ ਚੋਣਾਂ ਦੇ ਨਤੀਜੇ ਲਾਈਵ : ਹਲਕਾ ਚੱਬੇਵਾਲ, ਡੇਰਾ ਬਾਬਾ ਨਾਨਕ, ਗਿੱਦੜਬਾਹਾ ਤੋਂ ‘ਆਪ’ ਤੇ ਬਰਨਾਲਾ ਤੋਂ ਕਾਂਗਰਸ ਉਮੀਦਵਾਰ ਜੇਤੂ

On Punjab

YouTube shut down in Pakistan:ਪੇਸ਼ਾਵਰ ‘ਚ ਇਮਰਾਨ ਖਾਨ ਦੇ ਭਾਸ਼ਣ ਤੋਂ ਡਾਊਨ ਕੀਤਾ ਗਿਆ ਯੂਟਿਊਬ, ਸੇਵਾਵਾਂ ਫਿਰ ਤੋਂ ਹੋਈਆਂ ਬਹਾਲ

On Punjab