70.11 F
New York, US
August 4, 2025
PreetNama
ਸਮਾਜ/Social

ਅਫਗਾਨਿਸਤਾਨ ‘ਤੇ ਤਾਲਿਬਾਨੀ ਕਬਜ਼ੇ ਤੋਂ ਬਾਅਦ ਚੈਨ ਨਾਲ ਨਹੀਂ ਸੌਂ ਪਾਈ ਖਾਲਿਦਾ, ਕਿਹਾ- Please help them

ਅਫਗਾਨਿਸਤਾਨ ਫੁੱਟਬਾਲ ਟੀਮ ਦੀ ਸਾਬਕਾ ਕਪਤਾਨ ਖਾਲਿਦਾ ਪੋਪਲ ਪਿਛਲੇ ਕਈ ਦਿਨਾਂ ਤੋਂ ਚੈਨ ਨਾਲ ਸੌਂ ਨਹੀਂ ਪਾ ਰਹੀ ਹੈ। ਇਸ ਦਾ ਕਾਰਨ ਹੈ ਤਾਲਿਬਾਨ ਦਾ ਕਾਬੁਲ ‘ਤੇ ਕਬਜ਼ਾ। ਦਰਅਸਲ, ਉਨ੍ਹਾਂ ਨੂੰ ਇਸ ਗੱਲ ਦੀ ਚਿੰਤਾ ਸਤਾ ਰਹੀ ਹੈ ਕਿ ਤਾਲਿਬਾਨ ਦੇ ਕਾਬੁਲ ‘ਤੇ ਕਬਜ਼ੇ ਤੋਂ ਬਾਅਦ ਕੁੜੀਆਂ ਤੇ ਔਰਤਾਂ ਦੀਆਂ ਪਰੇਸ਼ਾਨੀਆਂ ਵਧ ਜਾਣਗੀਆਂ। ਉਨ੍ਹਾਂ ਦਾ ਕਹਿਣਾ ਹੈ ਕਿ ਤਾਲਿਬਾਨ ਇਨ੍ਹਾਂ ਕੁੜੀਆਂ ਨੂੰ ਖੇਡਣ ਦੀ ਇਜਾਜ਼ਤ ਕਦੇ ਨਹੀਂ ਦੇਵੇਗਾ। ਇੰਨਾ ਹੀ ਨਹੀਂ ਉਨ੍ਹਾਂ ਨੂੰ ਇਸ ਗੱਲ ਦਾ ਡਰ ਵੀ ਸਤਾ ਰਿਹਾ ਹੈ ਕਿ ਨਾ ਮਾਲੂਮ ਤਾਲਿਬਾਨ ਇਨ੍ਹਾਂ ਕੁੜੀਆਂ ਨਾਲ ਕਿਵੇਂ ਵਰਤਾਅ ਕਰੇਗਾ। ਤੁਹਾਨੂੰ ਦੱਸ ਦੇਈਏ ਕਿ ਖਾਲਿਦਾ ਡੇਨਮਾਰਕ ‘ਚ ਰਹਿੰਦੀ ਹੈ।

ਤਾਲਿਬਾਨ ਦੇ ਕਾਬੁਲ ‘ਤੇ ਕਬਜ਼ੇ ਤੋਂ ਬਾਅਦ ਹੀ ਖਾਲਿਦਾ ਲਗਾਤਾਰ ਇਸ ਗੱਲ ਦੀ ਕੋਸ਼ਿਸ਼ ‘ਚ ਲੱਗੀ ਹੈ ਕਿ ਉੱਥੇ ਫਸੀ ਆਪਣੀ ਟੀਮ ਦੀਆਂ ਕੁੜੀਆਂ ਤੇ ਉਨ੍ਹਾਂ ਦੇ ਪਰਿਵਾਰ ਨੂੰ ਕਿਸੇ ਤਰ੍ਹਾਂ ਨਾਲ ਸੁਰੱਖਿਅਤ ਕੱਢ ਲੈਣ। ਉਨ੍ਹਾਂ ਮੁਤਾਬਿਕ ਇਨ੍ਹਾਂ ਕੁੜੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਲਗਾਤਾਰ ਤਾਲਿਬਾਨ ਵੱਲੋਂ ਧਮਕੀਆਂ ਮਿਲ ਰਹੀਆਂ ਹਨ। ਅਫ਼ਗਾਨਿਸਤਾਨ ਦੀ ਮਹਿਲਾ ਫੁੱਟਬਾਲ ਟੀਮ ਦੀ ਖਿਡਾਰੀ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਕਾਫੀ ਡਰੀ ਹੋਈ ਹੈ।

ਕਦੇ ਖ਼ੁਦ ਸੀ ਡੇਨਮਾਰਕ ‘ਚ ਸ਼ਰਨਾਰਥੀ

34 ਸਾਲ ਖਾਲਿਦਾ ਨੇ ਇਹ ਵੀ ਕਿਹਾ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਖਿਡਾਰੀਆਂ ਨੂੰ ਉੱਥੋਂ ਕੱਢ ਲੈਣਾ ਚਾਹੁੰਦੀ ਹੈ। ਇਸ ਲਈ ਉਹ ਹਰ ਸੰਭਾਵਨਾ ਤੇ ਵਿਕਲਪਾਂ ਨੂੰ ਵੀ ਤਲਾਸ਼ ਕਰ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਖਾਲਿਦਾ ਕਰੀਬ 10 ਸਾਲ ਪਹਿਲਾਂ ਇਕ ਸ਼ਰਨਾਰਥੀ ਦੇ ਤੌਰ ‘ਤੇ ਅਫਗਾਨਿਸਤਾਨ ਤੋਂ ਡੇਨਮਾਰਕ ਆਈ ਸੀ।

ਲਗਾਤਾਰ ਆ ਰਹੇ ਅਫਗਾਨਿਸਤਾਨ ਤੋਂ ਫੋਨ

ਕਾਬੁਲ ‘ਤੇ ਕਬਜ਼ੇ ਤੋਂ ਬਾਅਦ ਉਨ੍ਹਾਂ ਕੋਲ ਅਫਗਾਨਿਸਤਾਨ ਤੋਂ ਲਗਾਤਾਰ ਫੋਨ ਆ ਰਹੇ ਹਨ ਤੇ ਲੋਕ ਉਨ੍ਹਾਂ ਨੂੰ ਕਿਸੇ ਤਰ੍ਹਾਂ ਤੋਂ ਬਾਹਰ ਕੱਢਣ ਦੀ ਗੁਹਾਰ ਲਾ ਰਹੇ ਹਨ। ਉਨ੍ਹਾਂ ਨੇ ਮਹਿਲਾ ਟੀਮ ਖਿਡਾਰੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਪੂਰੀ ਦੁਨੀਆ ਤੋਂ ਅਪੀਲ ਕੀਤੀ ਹੈ। ਇਸ ਲਈ ਉਨ੍ਹਾਂ ਨੇ ਵੀਡੀਓ ਸੰਦੇਸ਼ ਵੀ ਜਾਰੀ ਕੀਤਾ ਹੈ।

Related posts

ਸਾਬਕਾ ਵਿਧਾਇਕ ਗੋਲਡੀ ਨੇ ਮੁੜ ਕਾਂਗਰਸ ਦਾ ਹੱਥ ਫੜ੍ਹਿਆ

On Punjab

ਅਕਾਲੀਆਂ ਦੇ ਹਲਕਿਆਂ ‘ਚ ਸੰਨੀ ਦਿਓਲ ਦੇ ਜੇਤੂ ਰੱਥ ਨੂੰ ਬ੍ਰੇਕ, ਗੱਠਜੋੜ ‘ਤੇ ਪਏਗਾ ਅਸਰ?

On Punjab

ਪੁਲੀਸ ਨੂੰ ਅਪਗ੍ਰੇਡ ਕਰਨ ਲਈ ਖ਼ਰਚੇ ਜਾਣਗੇ 426 ਕਰੋੜ: ਡੀਜੀਪੀ

On Punjab