PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਅਪਰੇਸ਼ਨ ਸਿੰਧੂਰ: ਪਰਮਾਤਮਾ ਵੀ ਸਾਡੇ ਨਾਲ ਸੀ: IAF ਮੁਖੀ

ਨਵੀਂ ਦਿੱਲੀ- ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਚੀਫ਼ ਮਾਰਸ਼ਲ ਏ.ਪੀ. ਸਿੰਘ ਨੇ ਵੀਰਵਾਰ ਨੂੰ ਅਪਰੇਸ਼ਨ ਸਿੰਧੂਰ ਨੂੰ ‘ਕੌਮੀ ਜਿੱਤ’ ਵਜੋਂ ਦਰਸਾਉਂਦਿਆਂ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਾਰੀਆਂ ਭਾਰਤੀ ਫੌਜਾਂ ਇਸ ਨੂੰ ਬਹੁਤ ਹੀ ਪੇਸ਼ੇਵਰ ਢੰਗ ਨਾਲ ਅੰਜਾਮ ਦੇਣ ਲਈ ਇਕੱਠੀਆਂ ਹੋਈਆਂ। ਇੱਥੇ CII ਵਪਾਰ ਸੰਮੇਲਨ ਵਿੱਚ ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ, ‘‘ਅਸੀਂ ਸੱਚਾਈ ਦਾ ਰਸਤਾ ਅਪਣਾ ਰਹੇ ਸੀ, ਮੈਨੂੰ ਲੱਗਦਾ ਹੈ ਕਿ ਪਰਮਾਤਮਾ ਇਸ ਵਿੱਚ ਵੀ ਸਾਡੇ ਨਾਲ ਸੀ। ਆਪ੍ਰੇਸ਼ਨ ਸਿੰਦੂਰ ਜਿਸ ਬਾਰੇ ਅਸੀਂ ਗੱਲ ਕਰ ਰਹੇ ਹਾਂ, ਇਹ ਇੱਕ ਕੌਮੀ ਜਿੱਤ ਹੈ।’’ ਉਨ੍ਹਾਂ ਕਿਹਾ, ‘‘ਮੈਂ ਹਰੇਕ ਭਾਰਤੀ ਦਾ ਧੰਨਵਾਦ ਕਰਦਾ ਹਾਂ। ਮੈਨੂੰ ਯਕੀਨ ਹੈ ਕਿ, ਹਰ ਭਾਰਤੀ ਇਸ ਜਿੱਤ ਵੱਲ ਦੇਖ ਰਿਹਾ ਸੀ।’’

Related posts

ਪੁਲਿਸਿੰਗ ਨੂੰ ਹੋਰ ਅਸਰਦਾਰ ਬਣਾਉਣ ਲਈ ਨਵੇਂ ਸੁਧਾਰ ਕੀਤੇ ਜਾ ਰਹੇ ਹਨ ਲਾਗੂ

On Punjab

ਹਵਾਈ ਸੈਕਟਰ ਨਾਲ ਜੁੜੇ ਸੰਗਠਨਾਂ ਦੀ ਬਾਈਡਨ ਪ੍ਰਸ਼ਾਸ਼ਨ ਨੂੰ ਅਪੀਲ, ਹਟਾਈਆਂ ਜਾਣ ਯਾਤਰਾ ਸੰਬੰਧੀ ਪਾਬੰਦੀਆਂ

On Punjab

ਕੇਜਰੀਵਾਲ ਨੇ ਦਿੱਲੀ ‘ਚ ਫਿਰ ਐਲਾਨੀ ਪੁਰਾਣੀ ਸਕੀਮ

On Punjab