ਮੁੰਬਈ- ਇੰਡੀਗੋ ਦੀਆਂ ਉਡਾਣਾਂ ਕਾਰਨ ਖੱਜਲ ਖੁਆਰ ਹੋਣ ਵਾਲਿਆਂ ਵਿਚ ਬੌਲੀਵੁੱਡ ਅਦਾਕਾਰ ਅਨੁਪਮ ਖੇਰ ਵੀ ਸ਼ਾਮਲ ਹੋ ਗਏ ਹਨ। ਉਹ ਖਜੂਰਾਹੋ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਜਾਣ ਵਾਲੇ ਸਨ ਪਰ ਵਾਰਾਨਸੀ ਤੋਂ ਉਡਾਣ ਰੱਦ ਹੋਣ ਕਾਰਨ ਉਨ੍ਹਾਂ ਦੀ ਯਾਤਰਾ ਪ੍ਰਭਾਵਿਤ ਹੋਈ। ਇਸ ਸਬੰਧੀ ਇੰਸਟਾਗ੍ਰਾਮ ’ਤੇ ਅਨੁਪਮ ਖੇਰ ਨੇ ਇੱਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਨਿਰਾਸ਼ਾਜਨਕ ਹੈ ਪਰ ਉਹ ਵਾਰਾਨਸੀ ਘੁੰਮਣਗੇ ਤੇ ਇੱਥੋਂ ਦੀਆਂ ਵਧੀਆ ਕਚੋਰੀ, ਚਾਟ, ਗੁਲਾਬ ਜਾਮੁਨ ਦਾ ਲੁਤਫ ਉਠਾਉਣਗੇ। ਉਹ ਵਿਸ਼ਵਨਾਥ ਜੀ ਮੰਦਰ ਵਿੱਚ ਵੀ ਪ੍ਰਾਰਥਨਾ ਕਰਨਗੇ। ਇਹ ਦੱਸਣਾ ਬਣਦਾ ਹੈ ਕਿ ਪਿਛਲੇ ਹਫਤੇ ਇੰਡੀਗੋ ਦੀਆਂ ਵੱਡੀ ਪੱਧਰ ’ਤੇ ਉਡਾਣਾਂ ਰੱਦ ਹੋਈਆਂ ਸਨ ਤੇ ਯਾਤਰੀਆਂ ਨੂੰ ਖਾਸੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ।

