48.27 F
New York, US
March 16, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਅਨੁਪਮ ਖੇਰ ਦੀ ਇੰਡੀਗੋ ਦੀ ਖਜੂਰਾਹੋ ਫਿਲਮ ਫੈਸਟੀਵਲ ਲਈ ਉਡਾਣ ਰੱਦ

ਮੁੰਬਈ- ਇੰਡੀਗੋ ਦੀਆਂ ਉਡਾਣਾਂ ਕਾਰਨ ਖੱਜਲ ਖੁਆਰ ਹੋਣ ਵਾਲਿਆਂ ਵਿਚ ਬੌਲੀਵੁੱਡ ਅਦਾਕਾਰ ਅਨੁਪਮ ਖੇਰ ਵੀ ਸ਼ਾਮਲ ਹੋ ਗਏ ਹਨ। ਉਹ ਖਜੂਰਾਹੋ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਜਾਣ ਵਾਲੇ ਸਨ ਪਰ ਵਾਰਾਨਸੀ ਤੋਂ ਉਡਾਣ ਰੱਦ ਹੋਣ ਕਾਰਨ ਉਨ੍ਹਾਂ ਦੀ ਯਾਤਰਾ ਪ੍ਰਭਾਵਿਤ ਹੋਈ। ਇਸ ਸਬੰਧੀ ਇੰਸਟਾਗ੍ਰਾਮ ’ਤੇ ਅਨੁਪਮ ਖੇਰ ਨੇ ਇੱਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਨਿਰਾਸ਼ਾਜਨਕ ਹੈ ਪਰ ਉਹ ਵਾਰਾਨਸੀ ਘੁੰਮਣਗੇ ਤੇ ਇੱਥੋਂ ਦੀਆਂ ਵਧੀਆ ਕਚੋਰੀ, ਚਾਟ, ਗੁਲਾਬ ਜਾਮੁਨ ਦਾ ਲੁਤਫ ਉਠਾਉਣਗੇ। ਉਹ ਵਿਸ਼ਵਨਾਥ ਜੀ ਮੰਦਰ ਵਿੱਚ ਵੀ ਪ੍ਰਾਰਥਨਾ ਕਰਨਗੇ। ਇਹ ਦੱਸਣਾ ਬਣਦਾ ਹੈ ਕਿ ਪਿਛਲੇ ਹਫਤੇ ਇੰਡੀਗੋ ਦੀਆਂ ਵੱਡੀ ਪੱਧਰ ’ਤੇ ਉਡਾਣਾਂ ਰੱਦ ਹੋਈਆਂ ਸਨ ਤੇ ਯਾਤਰੀਆਂ ਨੂੰ ਖਾਸੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ।

Related posts

ਅਮਰੀਕੀ ਰਾਸ਼ਟਰਪਤੀ ਦਾ ਵੱਡਾ ਫ਼ੈਸਲਾ, 19 ਅਪ੍ਰੈਲ ਤੋਂ 18 ਸਾਲ ਤੋਂ ਜ਼ਿਆਦਾ ਉਮਰ ਦੇ ਹਰ ਸ਼ਖ਼ਸ ਨੂੰ ਲੱਗੇਗੀ ਕੋਰੋਨਾ ਵੈਕਸੀਨ

On Punjab

ਭਾਜਪਾ-ਆਰਐੱਸਐੱਸ ਤੋਂ ਇਲਾਵਾ ‘ਭਾਰਤ ਰਾਜ’ ਨਾਲ ਵੀ ਲੜ ਰਹੀ ਹੈ ਕਾਂਗਰਸ: ਰਾਹੁਲ

On Punjab

ਵੁਹਾਨ ‘ਚ ਤੇਜ਼ੀ ਨਾਲ ਫੈਲ ਰਿਹੈ ਕੋਰੋਨਾ, ਪੂਰਾ ਸ਼ਹਿਰ ਕੀਤਾ ਸੀਲ; ਅਮਰੀਕਾ ਤੇ ਬਰਤਾਨੀਆ ‘ਚ ਵਧੀ ਚਿੰਤਾ

On Punjab