PreetNama
ਫਿਲਮ-ਸੰਸਾਰ/Filmy

ਅਨਿਲ ਦੇ ਵਿਆਹ ਨੂੰ ਹੋਏ 36 ਸਾਲ ਪੂਰੇ, ਬੇਟੀ ਸੋਨਮ ਨੇ ਇੰਝ ਦਿੱਤੀ ਮਾਪਿਆਂ ਨੂੰ ਵਧਾਈ

sonam wish parents anniversary:ਅਦਾਕਾਰ ਅਨਿਲ ਕਪੂਰ 19 ਮਈ ਨੂੰ ਆਪਣੀ ਵੈਡਿੰਗ ਐਨੀਵਰਸਿਰੀ ਸੈਲੀਬ੍ਰੇਟ ਕਰ ਰਹੇ ਹਨ।ਅਨਿਲ ਸਨਿਤਾ ਨਾਲ 19 ਮਈ 1984 ਨੂੰ ਵਿਆਹ ਦੇ ਬੰਧਨ ਵਿੱਚ ਬੱਝੇ ਸਨ।

ਸੋਨਮ ਨੇ ਕੀਤਾ ਅਨਿਲ-ਸੁਮਿਤਾ ਨੂੰ ਵਿਸ਼:ਬੇਟੀ ਅਤੇ ਅਦਾਕਾਰਾ ਸੋਨਮ ਕਪੂਰ ਨੇ ਵੀ ਅਨਿਲ ਅਤੇ ਸਨਿਤਾ ਨੂੰ ਵਿਸ਼ ਕੀਤਾ ਹੈ।ਸੋਨਮ ਨੇ ਲਿਖਿਆ ‘ਹੈਪੀ ਹੈਪੀ ਐਨੀਵਰਸਿਰੀ ਪੈਰੇਂਟਸ ,ਮੈ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਅਤੇ ਬਹੁਤ ਮਿਸ ਕਰ ਰਹੀ ਹਾਂ।ਵਿਆਹ ਦੇ 36 ਸਾਲ ਅਤੇ ਡੇਟਿੰਗ ਦੇ 11 ਸਾਲ।ਤੁਸੀਂ ਦੋਨਾਂ ਨੇ ਤਿੰਨੋ ਮੋਸਟ ਕ੍ਰੇਜੀ ਅਤੇ ਕਾਨਫੀਡੈਂਟ ਬੱਚੇ ਪੈਦਾ ਕੀਤੇ ਹਨ। ਸਾਨੂੰ ਉਮੀਦ ਹੈ ਕਿ ਅਸੀਂ ਤੁਹਾਨੂੰ ਪ੍ਰਾਊਡ ਫੀਲ ਕਰਵਾਇਆ ਹੈ।

ਸੋਨਮ ਨੇ ਇਸ ਨਾਲ ਅਨਿਲ ਅਤੇ ਸੁਨਿਤਾ ਦੀ ਕਈ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਸੋਨਮ ਦੀ ਛੋਟੀ ਭੈਣ ਰਿਆ ਕਪੂਰ ਨੇ ਵੀ ਆਪਣੇ ਮੰਮੀ ਪਾਪਾ ਨੂੰ ਵਿਸ਼ ਕੀਤਾ ਹੈ। ਰਿਆ ਨੇ ਲਿਖਿਆ – ਵਿਆਹ ਦੇ 36 ਸਾਲ ਅਤੇ ਡੇਟਿੰਗ ਦੇ 11 ਸਾਲ। ਉੱਥੇ ਹੀ ਸੁਨਿਤਾ ਨੇ ਵੀ ਅਨਿਲ ਕਪੂਰ ਨੂੰ ਮੈਰਿਜ ਐਨੀਵਰਸਿਰੀ ਵਿਸ਼ ਕੀਤਾ ਹੈ। ਉਨ੍ਹਾਂ ਨੇ ਲਿਖਿਆ ਮੇਰੇ ਹਸਬੈਂਡ ,ਮੇਰਾ ਹੈਪੀ ਪਲੇਸ ਹੈ, ਹੈਪੀ 36ਵੀਂ ਮੈਰਿਜ ਐਨੀਵਰਸਿਰੀ। ਦੱਸ ਦੇਈਏ ਕਿ ਅਨਿਲ ਕਪੂਰ ਅਤੇ ਸੁਨਿਤਾ ਦੇ ਤਿਂੰਨ ਬੱਚੇ ਹਨ, ਦੋ ਬੇਟੀਆਂ ਅਤੇ ਇੱਕ ਬੇਟਾ।

ਸੋਨਮ ਕਪੂਰ, ਰਿਆ ਕਪੂਰ ਅਤੇ ਹਰਸ਼ਵਰਧਨ ਕਪੂਰ। ਅਨਿਲ ਅਤੇ ਸੋਨਮ ਦੀ ਇੱਕ ਫਿਲਮ ਦੀ ਗੱਲ ਕਰੀਏ ਤਾਂ ਦੱਸ ਦੇਈਏ ਕਿ ਦੋਹਾਂ ਨੇ ਇਕੱੱਠੇ ਹੁਣ ਤੱਕ ਇੱਕ ਫਿਲਮ ਵਿੱਚ ਇਕੱਠੇ ਕੰਮ ਕੀਤਾ ਹੈ। ਫਿਲਮ ਦਾ ਨਾਮ ਸੀ ਇੱਕ ਲੜਕੀ ਕੋ ਦੇਖਾ ਤੋ ਐਸਾ ਲਗਾ। ਇਸ ਫਿਲਮ ਵਿੱਚ ਅਨਿਲ ਕਪੂਰ ਸੋਨਮ ਕਪੂਰ ਦੇ ।ਪਾਪਾ ਦੇ ਰੋਲ ਵਿੱਚ ਸਨ। ਫਿਲਮ ਨੂੰ ਖਾਸ ਰਿਸਪਾਂਸ ਨਹੀਂ ਮਿਲਿਆ ਸੀ। ਇਸ ਦੇ ਨਾਲ ਸੋਨਮ ਕਪੂਰ ਦੀ ਗੱਲ ਕਰੀਏ ਤਾਂ ਬਾਲੀਵੁਡ ਅਦਾਕਾਰਾ ਸੋਨਮ ਨੇ ਵਿਆਹ ਕਰਵਾ ਲਿਆ ਹੈ ਅਤੇ ਉਹ ਆਪਣੇ ਪਤੀ ਆਨੰਦ ਆਹੂਜਾ ਨਾਲ ਆਪਣੀ ਕਈ ਵੀਡੀਓਜ਼ ਨੂੰ ਸੋਸ਼ਲ ਮੀਡੀਆ ਤੇ ਅਪਲੋਡ ਕਰਦੀ ਰਹਿੰਦੀ ਹੈ।ਦੋਹਾਂ ਨੇ ਲਵ ਮੈਰਿਜ ਕੀਤੀ ਹੈ ਅਤੇ ਦੋਹਾਂ ਦੀ ਵੀਡੀਓਜ਼ ਰਾਹੀਂ ਕਿਊਟ ਬਾਂਡਿੰਗ ਸਾਫ ਦੇਖੀ ਜਾ ਸਕਦੀ ਹੈ ਕਿ ਦੋਵੇਂ ਇੱਕ ਦੂਜੇ ਨੂੰ ਕਿੰਨਾ ਪਿਆਰ ਕਰਦੇ ਹਨ।

Related posts

ਰੈੱਡ ਕਾਰਪਿਟ ‘ਤੇ ਹੁਮਾ ਕੁਰੈਸ਼ੀ ਦੀ ਖੂਬਸੂਰਤੀ, ਵੇਖੋ ਤਸਵੀਰਾਂ

On Punjab

ਮਰਦਾਂ ਨੂੰ ਪਛਾੜ ਇਹ ਬਾਲੀਵੁਡ ਅਦਾਕਾਰਾਂ ਬਣੀਆਂ ਸਟਾਰ

On Punjab

Amrish Puri Birth Anniversary: ​​ਅਸਲ ਜ਼ਿੰਦਗੀ ‘ਚ ਹਰ ਕਿਸੇ ਦੇ ਹੀਰੋ ਸੀ ਬਾਲੀਵੁੱਡ ਦੇ ਮਸ਼ਹੂਰ ਖਲਨਾਇਕ

On Punjab