PreetNama
ਰਾਜਨੀਤੀ/Politics

ਅਗਲੇ ਵਿੱਤੀ ਵਰ੍ਹੇ ‘ਚ ਭਾਰਤੀ ਅਰਥ-ਵਿਵਸਥਾ ਦਾ ਇਸ ਤਰ੍ਹਾਂ ਰਹੇਗਾ ਹਾਲ

ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਮਾਰੀ ਦੀ ਵਜ੍ਹਾ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਬਾਰਤੀ ਅਰਥਵਿਵਸਥਾ ਹੁਣ ਸੁਧਾਰ ਦੀ ਰਾਹ ਤੇ ਹੈ। ਇਕ ਰਿਪੋਰਟ ‘ਚ ਕਿਹਾ ਗਿਆ ਹੈ ਕਿ ਅਗਲੇ ਵਿੱਤੀ ਸਾਲ 2021-22 ‘ਚ ਭਾਰਤੀ ਅਰਥ-ਵਿਵਸਥਾ 10 ਪ੍ਰਤੀਸ਼ਤ ਦਾ ਵਾਧਾ ਦਰਜ ਕਰੇਗੀ। ਡੇਲਾਇਟ ਦੀ ਰਿਪੋਰਟ ਦੇ ਮੁਤਾਬਕ ਵਾਇਸ ਆਫ ਏਸ਼ੀਆ ‘ਚ ਕਿਹਾ ਗਿਆ ਹੈ ਕਿ ਆਰਥਿਕ ਗਤੀਵਿਧੀਆਂ ‘ਚ ਸੁਧਾਰ ਦਿਖਾਈ ਦੇ ਰਿਹਾ ਹੈ।

ਅਪ੍ਰੈਲ-ਜੂਨ ਤਿਮਾਹੀ ‘ਚ ਆਈ ਸੀ 23.9 ਪ੍ਰਤੀਸ਼ਤ ਦੀ ਗਿਰਾਵਟ:

ਕੋਰੋਨਾ ਵਾਇਰਸ ਦੀ ਮਾਰ ਤੋਂ ਪ੍ਰਭਾਵਿਤ ਭਾਰਤੀ ਅਰਥਵਿਵਸਥਾ ‘ਚ ਚਾਲੂ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ਅਪ੍ਰੈਲ-ਜੂਨ ਤਿਮਾਹੀ ‘ਚ 23.9 ਪ੍ਰਤੀਸ਼ਤ ਦੀ ਗਿਰਾਵਟ ਆਈ ਸੀ। ਉੱਥੇ ਹੀ ਜੁਲਾਈ-ਸਤੰਬਰ ਦੀ ਦੂਜੀ ਤਿਮਾਹੀ ‘ਚ ਇਕ ਸਾਲ ਪਹਿਲਾਂ ਦੇ ਇਸੇ ਸਮੇਂ ਦੇ ਮੁਕਾਬਲੇ ਸਕਲ ਘਰੇਲੂ ਉਤਪਾਦ 7.5 ਫੀਸਦ ਘੱਟ ਰਿਹਾ।

ਰਿਪੋਰਟ ‘ਚ ਕਿਹਾ ਗਿਆ ਕਾਰਾਂ ਦੀ ਮਜਬੂਤ ਵਿਕਰੀ, ਤਿਆਰ ਇਸਪਾਤ ਦੇ ਉਤਪਾਦਨ ‘ਚ ਵਾਧਾ ਤੇ ਡੀਜ਼ਲ ਦੀ ਖਪਤ ਵਧਣ ਨਾਲ ਜੀਐਸਟੀ ‘ਚ ਵਾਧੇ ਤੋਂ ਪਤਾ ਲੱਗਦਾ ਹੈ ਕਿ ਅਨਲੌਕ ਤੋਂ ਬਾਅਦ ਅਰਥਵਿਵਸਥਾ ਦੀ ਸਥਿਤੀ ਕਾਫੀ ਤੇਜ਼ੀ ਨਾਲ ਸੁਧਰ ਰਹੀ ਹੈ। ਤਿਉਹਾਰੀ ਸੀਜ਼ਨ ਨੇ ਵੀ ਅਰਥਵਿਵਸਥਾ ਦੀ ਸਥਿਤੀ ਸੁਧਾਰਨ ‘ਚ ਮਦਦ ਕੀਤੀ ਹੈ।

ਅਗਲੇ ਵਿੱਤੀ ਵਰ੍ਹੇ ‘ਚ ਦੋ ਅੰਕਾਂ ਦਾ ਵਾਧਾ ਕਰੇਗੀ ਭਾਰਤੀ ਅਰਥ-ਵਿਵਸਥਾ:

ਰਿਪੋਰਟ ‘ਚ ਕਿਹਾ ਗਿਆ ਹੈ ਕਿ ਜੇਕਰ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲੇ ਉੱਚੇ ਪੱਧਰ ‘ਤੇ ਬਣੇ ਰਹਿੰਦੇ ਹਨ ਤਾਂ ਇਸ ਵਾਧੇ ਨੂੰ ਕਾਇਣ ਰੱਖਣਾ ਅਗਲੇ ਸਾਲ ਦੌਰਾਨ ਚੁਣੌਤੀਪੂਰਵਕ ਹੋਵੇਗਾ। ਰਿਪੋਰਟ ਮੁਤਾਬਕ ਅੰਦਾਜ਼ਾ ਹੈ ਕਿ ਚਾਲੂ ਵਿੱਤੀ ਵਰ੍ਹੇ ‘ਚ ਗਿਰਾਵਟ ਤੋਂ ਬਾਅਦ ਅਗਲੇ ਵਿੱਤੀ ਵਰ੍ਹੇ ‘ਚ ਭਾਰਤੀ ਅਰਥਵਿਵਸਥਾ ਦੋ ਅੰਕ ਦਾ ਵਾਧਾ ਦਰਜ ਕਰੇਗੀ।

Related posts

ਅਰਜਨਟੀਨਾ ਸ਼ੂਟਿੰਗ ਵਰਲਡ ਕੱਪ: ਸਿਫਤ ਕੌਰ ਸਮਰਾ ਨੇ ਭਾਰਤ ਦੀ ਝੋਲੀ ਪਾਇਆ ਸੋਨ ਤਗ਼ਮਾ

On Punjab

Republic Day Parade 2021 : ਇਸ ਵਾਰ ਗਣਤੰਤਰ ਦਿਵਸ ’ਤੇ ਦੂਰ-ਦੂਰ ਰਹਿ ਕੇ ਪਰੇਡ ਕਰਨਗੇ NGF ਕਮਾਂਡੋ

On Punjab

ਦਿਲਜੀਤ ਦੋਸਾਂਝ ਅਤੇ ਅਹਾਨ ਸ਼ੈਟੀ ਵੱਲੋਂ ‘ਬਾਰਡਰ-2’ ਦੀ ਸ਼ੂਟਿੰਗ ਸ਼ੁਰੂ

On Punjab