PreetNama
ਖੇਡ-ਜਗਤ/Sports News

ਫ਼ੈਡਰਰ ਨੇ 3 ਸਾਲਾਂ ਪਿੱਛੋਂ ਵਾਪਸੀ ਕਰਦਿਆਂ ਕਲੇ ਕੋਰਟ ’ਤੇ ਹਾਸਲ ਕੀਤੀ ਜਿੱਤ

3 ਨਾਲ ਜਿੱਤ ਹਾਸਲ ਕੀਤੀ। ਉਨ੍ਹਾਂ ਦੂਜੇ ਦੌਰ ਵਿੱਚ ਗਾਸਕੇਟ ਨੂੰ ਹਰਾਉਣ ਵਿੱਚ ਕੇਵਲ 52 ਮਿੰਟ ਲਏ। ਤਿੰਨ ਵਾਰ (2006, 2009, 2012) ਦੇ ਮੈਡ੍ਰਿਡ ਓਪਨ ਚੈਂਪੀਅਨ ਨੇ ਕਿਹਾ ਕਿ ਵਾਪਸੀ ਕਰ ਕੇ ਖ਼ੁਸ਼ੀ ਹੋ ਰਹੀ ਹੈ।

ਰੋਮ ਵਿਖੇ 12 ਮਈ, 2016 ਨੂੰ ਤੀਜੇ ਦੌਰ ਵਿੱਚ ਡੌਮਿਨਿਕ ਥੀਏਮ ਹਾਰਨ ਤੋਂ ਬਾਅਦ ਫ਼ੈਡਰਰ ਨੇ ਹੁਣ ਤਿੰਨ ਸਾਲਾਂ ਪਿੱਛੋਂ ਵਾਪਸੀ ਕੀਤੀ ਹੈ। ਗ੍ਰਾਸ ਕੋਰਟ ਉੱਤੇ ਧਿਆਨ ਲਾਉਣ ਲਈ ਉਨ੍ਹਾਂ ਕਲੇ ਕੋਰਟ ਉੱਤੇ ਨਾ ਖੇਡਣ ਦਾ ਫ਼ੈਸਲਾ ਕੀਤਾ ਸੀ ਅਤੇ 2017 ਵਿੱਚ ਉਨ੍ਹਾਂ ਵਿੰਬਲਡਨ ਖਿ਼ਤਾਬ ਜਿੱਤਿਆ ਸੀ। ਫ਼ੈਡਰਰ ਨੇ ਗਾਸਕੇਟ ਵਿਰੁੱਧ ਹੋਈ 21 ਟੱਕਰਾਂ ਵਿੱਚੋਂ 18 ਵਿੱਚ ਜਿੱਤ ਹਾਸਲ ਕੀਤੀ ਹੈ।

ਉੱਚੀ ਮੈਰਿਟ ਵਾਲੇ ਦੁਨੀਆ ਦੇ ਨੰਬਰ ਇੱਕ ਖਿਡਾਰੀ ਨੋਵਾਕ ਜੋਕੋਵਿਚ ਨੇ ਸਿਰਫ਼ 65 ਮਿੰਟਾਂ ਵਿੱਚ ਅਮਰੀਕਾ ਦੇ ਟੇਲਰ ਫ਼੍ਰਿਟਜ਼ ਨੂੰ 6–4 6–2 ਨਾਲ ਹਰਾ ਕੇ ਆਖ਼ਰੀ 16 ਵਿੱਚ ਜਗ੍ਹਾ ਬਣਾਈ। ਜੋਕੋਵਿਚ ਇੱਥੇ 2011 ਤੇ 2016 ਵਿੱਚ ਟ੍ਰਾਫ਼ੀ ਹਾਸਲ ਕਰ ਚੁੱਕੇ ਹਨ। ਉਹ ਅਗਲੇ ਮਹੀਨੇ ਰੋਲਾਂ ਗੈਰਾ ਵਿਖੇ ਲਗਾਤਾਰ ਚੌਥੀ ਗ੍ਰੈਂਡ–ਸਲੈਮ ਟ੍ਰਾਫ਼ੀ ਹਾਸਲ ਕਰਨੀ ਚਾਹੁਣਗੇ।

Related posts

ਮਹਿਲਾ ਕ੍ਰਿਕਟ: ਭਾਰਤ ਅਤੇ ਵਿੰਡੀਜ਼ ਵਿੱਚ ਦੂਜਾ ਇੱਕ ਰੋਜ਼ਾ ਮੁਕਾਬਲਾ ਅੱਜ

On Punjab

IPL ਦਰਸ਼ਕਾਂ ਬਿਨਾਂ ਹੋ ਸਕਦਾ ਹੈ, ਟੀ -20 ਵਰਲਡ ਕੱਪ ਨਹੀਂ : ਮੈਕਸਵੈਲ

On Punjab

ICC: ਚੈਂਪੀਅਨਜ਼ ਟਰਾਫੀ 2025 ਲਈ ਸਾਰੇ ਦੇਸ਼ ਜਾਣਗੇ ਪਾਕਿਸਤਾਨ, ICC ਨੇ ਮੇਜ਼ਬਾਨੀ ਨੂੰ ਲੈ ਕੇ ਜਤਾਇਆ ਭਰੋਸਾ

On Punjab