PreetNama
ਫਿਲਮ-ਸੰਸਾਰ/Filmy

ਫ਼ਿਲਮ ਦੀ ਸ਼ੂਟਿੰਗ ਕਰਦਿਆਂ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਜੌਨ ਅਬਰਾਹਮ

ਜੌਨ ਅਬਰਾਹਮ ਅੱਜ–ਕੱਲ੍ਹ ਆਪਣੀ ਆਉਣ ਵਾਲੀ ਫ਼ਿਲਮ ‘ਪਾਗ਼ਲਪੰਤੀ’ ਦੀ ਸ਼ੂਟਿੰਗ ਕਰਨ ਵਿੱਚ ਰੁੱਝੇ ਹੋਏ ਹਨ ਪਰ ਅਚਾਨਕ ਉਨ੍ਹਾਂ ਨੂੰ ਸ਼ੂਟਿੰਗ ਰੋਕਣੀ ਪਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਫ਼ਿਲਮ ਦੀ ਸ਼ੂਟਿੰਗ ਦੌਰਾਨ ਇੱਕ ਐਕਸ਼ਨ ਸੀਨ ਕਰਦਿਆਂ ਜੌਨ ਅਬਰਾਹਮ ਬਹੁਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਹਨ।

ਜੌਨਅਬਰਾਹਮ ਦੀ ਬਾਂਹ ’ਤੇ ਸੱਟ ਲੱਗੀ ਹੈ। ਇਹ ਐਕਸ਼ਨ ਸੀਨ ਇੱਕ ਟਰੱਕ ਰਾਹੀਂ ਫ਼ਿਲਮਾਇਆ ਜਾ ਰਿਹਾ ਸੀ। ਡਾਕਟਰ ਨੇ ਉਨ੍ਹਾਂ ਨੂੰ 20 ਦਿਨਾਂ ਤੱਕ ਆਰਾਮ ਕਰਨ ਲਈ ਅਖਿਆ ਹੈ। ਇੱਥੇ ਵਰਨਣਯੋਗ ਹੈ ਕਿ ਜੌਨ ਅਬਰਾਹਮ ਉਨ੍ਹਾਂ ਸਿਤਾਰਿਆਂ ਵਿੱਚੋਂ ਹਨ, ਜੋ ਕਾਫ਼ੀ ਦਮਦਾਰ ਐਕਸ਼ਨ ਲਈ ਜਾਣੇ ਜਾਂਦੇ ਹਨ।

‘ਮੁੰਬਈ ਮਿਰਰ’ ਦੀ ਖ਼ਬਰ ਮੁਤਾਬਕ ਜੌਨ ਅਬਰਾਹਮ ਅਗਲੇ ਦੋ ਹਫ਼ਤਿਆਂ ਤੱਕ ਫ਼ਿਲਮ ਦੀ ਸ਼ੂਟਿੰਗ ਨਹੀਂ ਕਰ ਸਕਣਗੇ। ਜੌਨ ਦੀ ਸੱਟ ਹੋਰ ਨਾ ਵਧੇ, ਇਸ ਲਈ ਉਨ੍ਹਾਂ ਨੂੰ ਅਗਲੇ 20 ਦਿਨ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਫ਼ਿਲਮ ਦੇ ਇਸ ਸੀਨ ਵਿੱਚ ਉਨ੍ਹਾਂ ਦੇ ਕੁਝ ਸਾਥੀ ਸਟਾਰ ਵੀ ਸਨ। ਉੱਧਰ ਇਸ ਮਾਮਲੇ ’ਚ ਫ਼ਿਲਮ ਦੇ ਨਿਰਮਾਤਾ ਕੁਮਾਰ ਮੰਗਤ ਨੇ ਇਸ ਬਾਰੇ ਕਿਹਾ ਕਿ ਇਹ ਇੱਕ ਬਹੁਤ ਆਸਾਨ ਸੀਨ ਸੀ ਪਰ ਟਾਈਮਿੰਗ ਸਹੀ ਨਹੀਂ ਸੀ। ਇਸ ਲਈ ਜੌਨ ਦੇ ਸੱਟ ਲੱਗੀ।

90 ਫ਼ੀ ਸਦੀ ਫ਼ਿਲਮ ਨੂੰ ਲੰਦਨ ਤੇ ਲੀਡਜ਼ ਵਿਖੇ ਫ਼ਿਲਮਾਇਆ ਜਾ ਚੁੱਕਾ ਹੈ। ਮੁੰਬਈ ’ਚ ਫ਼ਿਲਮ ਦੇ ਆਖ਼ਰੀ ਸ਼ਡਿਯੂਲ ਦੀ ਸ਼ੂਟਿੰਗ ਕੀਤੀ ਜਾ ਰਹੀ ਸੀ। ਹੁਣ ਇਸ ਨੂੰ ਰੀ–ਸ਼ਡਿਯੂਲ ਕਰਨਾ ਪਵੇਗਾ।

ਜੌਨ ਅਬਰਾਹਟ ਕਦੋਂ ਠੀਕ ਹੋਣਗੇ, ਇਹ ਵੇਖ ਕੇ ਹੀ ਫ਼ਿਲਮ ਦਾ ਅਗਲਾ ਸ਼ਡਿਯੂਲ ਤੈਅ ਕੀਤਾ ਜਾਵੇਗਾ। ਉਂਝ ਆਉਂਦੇ ਜੂਨ ਮਹੀਨੇ ਦੇ ਅੰਤ ਤੱਕ ਫ਼ਿਲਮ ਦੀ ਸ਼ੂਟਿੰਗ ਮੁਕੰਮਲ ਕਰ ਲਈ ਜਾਵੇਗੀ।

Related posts

ਕਰਵਾ ਚੌਥ ‘ਤੇ ਟ੍ਰਾਈ ਕਰ ਸਕਦੇ ਹੋ ਦੀਪਿਕਾ-ਪ੍ਰਿਯੰਕਾ ਦੇ ਇਹ ਮਹਿੰਦੀ ਡਿਜਾਈਨ

On Punjab

ਅਦਾਕਾਰ ਧਰਮਿੰਦਰ ਨੇ ਸ਼ੇਅਰ ਕੀਤੀ ਆਪਣੀਆਂ ਯਾਦਾਂ ਦੀ ਖੂਬਸੂਰਤ ਵੀਡੀਓ, ਕਿਹਾ- ‘ਫਿਲੰਗ ਬਿਹਤਰ’

On Punjab

ਅਕਸ਼ੇ ਕੁਮਾਰ ਨੇ ‘ਟਰਾਂਸਜੈਂਡਰ ਹੋਮ’ ਨੂੰ ਦਾਨ ਕੀਤੇ 1.5 ਕਰੋੜ ਰੁਪਏ

On Punjab