69.3 F
New York, US
July 27, 2024
PreetNama
ਫਿਲਮ-ਸੰਸਾਰ/Filmy

ਫ਼ਿਲਮਾਂ ਨੇ ਛੇ ਮਹੀਨਿਆਂ ‘ਚ ਹੀ ਕਮਾਏ 1800 ਕਰੋੜ ਤੋਂ ਵੀ ਵੱਧ

ਮੁੰਬਈਇਸ ਸਾਲ ਦੀ ਸ਼ੁਰੂਆਤ ਵਿੱਕੀ ਕੌਸ਼ਲ ਦੀ ਫ਼ਿਲਮ ‘ਉੜੀ’ ਨਾਲ ਹੋਈ। ਫ਼ਿਲਮ ਨੇ ਹੁਣ ਤਕ ਸਾਲ ਦੀਆਂ ਸ਼ਾਨਦਾਰ ਕਮਾਈ ਵਾਲੀਆਂ ਫ਼ਿਲਮਾਂ ‘ਚ ਆਪਣੇ ਆਪ ਨੂੰ ਅੱਗੇ ਰੱਖਿਆ। ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹਾਲ ਹੀ ‘ਚ ਰਿਲੀਜ਼ ਹੋਈ ਫ਼ਿਲਮ ‘ਕਬੀਰ ਸਿੰਘ’ ਦੀ ਕਮਾਈ ਨਾਲ ਬਾਕਸਆਫਿਸ ਦੀ ਛੇ ਮਹੀਨਿਆਂ ਦੀ ਕਮਾਈ ਖੂਬ ਰਹੀ ਹੈ। ਫ਼ਿਲਮ ਨੇ ਸਿਰਫ ਪੰਜ ਦਿਨਾਂ ‘ਚ 100 ਕਰੋੜ ਦੀ ਕਮਾਈ ਕੀਤੀ ਹੈ। ਅੰਕੜਿਆਂ ਮੁਤਾਬਕ ਫ਼ਿਲਮਾਂ ਨੇ ਛੇ ਮਹੀਨਿਆਂ ਚ ਹੀ 1800 ਕਰੋੜ ਤੋਂ ਵੀ ਵੱਧ ਕਮਾਈ ਕੀਤੀ ਹੈ।

ਹੁਣ ਤਕ ਦੀ ਸਭ ਤੋਂ ਹਿੱਟ ਫ਼ਿਲਮ ‘ਉੜੀ’ ਹੈ ਜਿਸ ਨੇ ਵਰਲਡਵਾਈਡ 342 ਕਰੋੜ ਰੁਪਏ ਦੀ ਕਮਾਈ ਕੀਤੀ। ਕਿਸੇ ਨੇ ਨਹੀਂ ਸੋਚਿਆ ਸੀ ਕਿ ਫ਼ਿਲਮ 100 ਦਿਨ ਤਕ ਥਿਏਟਰਾਂ ‘ਚ ਲੱਗੀ ਰਹੇਗੀ। ਇਸ ਤੋਂ ਬਾਅਦ ਵਿਵੇਕ ਅਗਨੀਹੋਤਰੀ ਦੀ ‘ਦ ਤਾਸ਼ਕੰਦ’ ਸਿਨੇਮਾਘਰਾਂ ‘ਚ 75 ਦਿਨ ਚਲੀ। ਇਸ ਤੋਂ ਬਾਅਦ ਫ਼ਿਲਮ ‘ਟੋਟਲ ਧਮਾਲ’ ਨੇ ਬਾਕਸਆਫਿਸ ‘ਤੇ 150 ਕਰੋੜ ਦੀ ਕਮਾਈ ਕੀਤੀ। ਜਦਕਿ ਕੁਝ ਦਿਨ ਪਹਿਲਾਂ ਰਿਲੀਜ਼ ਹੋਈ ਸਲਮਾਨ ਖ਼ਾਨ ਦੀ ਫ਼ਿਲਮ ‘ਭਾਰਤ’ ਚਾਰ ਦਿਨਾਂ ‘ਚ 100 ਕਰੋੜ ਦੀ ਕਲੈਕਸ਼ਨ ਕਰ ਗਈ।

ਟ੍ਰੇਡ ਐਨਾਲਿਸਟ ਤਰਨ ਆਦਰਸ਼ ਦਾ ਕਹਿਣਾ ਹੈ ਕਿ ਇਸ ਸਾਲ ਦੇ ਪਹਿਲੇ ਛੇ ਮਹੀਨਿਆਂ ਦੀ ਕਮਾਈ ਪਿਛਲੇ ਕਈ ਸਾਲਾਂ ਦੇ ਛੇ ਮਹੀਨਿਆਂ ਦੀ ਕਮਾਈ ਤੋਂ ਕਾਫੀ ਵਧੀਆ ਹੈ। ਦੂਜੇ ਪਾਸੇ ਟ੍ਰੇਡ ਐਨਾਲੀਸਟ ਅਤੁਲ ਮੋਹਨ ਦਾ ਦਾਅਵਾ ਹੈ ਕਿ ਛੇ ਮਹੀਨੇ ‘ਚ ਫ਼ਿਲਮਾਂ ਨੇ 1800 ਕਰੋੜ ਤੋਂ ਵੀ ਜ਼ਿਆਦਾ ਦੀ ਕਮਾਈ ਕਰ ਲਈ ਹੈ। ਇਸ ਮੁਤਾਬਕ ਪਹਿਲੇ ਕਵਾਟਰ ਦਾ ਰਿਜ਼ਲਟ ਤਾਂ ਕਾਫੀ ਬਿਹਤਰ ਰਿਹਾ।

ਅਗਲੇ ਛੇ ਮਹੀਨਿਆਂ ‘ਚ ਆਉਣ ਵਾਲੀਆਂ ਕੁਝ ਫ਼ਿਲਮਾਂ ਤੋਂ ਵੀ ਕਾਫੀ ਉਮੀਦਾਂ ਹਨ ਜਿਨ੍ਹਾਂ ‘ਚ ਪਾਣੀਪਤ‘, ‘ਹਾਉਸਫੁੱਲ‘, ‘ਮਿਸ਼ਨ ਮੰਗਲ‘ ਸ਼ਾਮਲ ਹਨ।

Related posts

28 Bedrooms ਵਾਲੀ ਹਵੇਲੀ ‘ਚ ਰਹਿ ਰਹੀ ਹੈ ਅਦਾਕਾਰਾ ਸੋਮੀ ਅਲੀ, ਫਿਰ ਵੀ ਇਸ ਵੱਡੀ ਵਜ੍ਹਾ ਕਾਰਨ ਨਹੀਂ ਕਰਦੀ ਖਰੀਦਾਰੀ ‘ਤੇ ਪੈਸੇ ਖ਼ਰਚ

On Punjab

ਕੈਰੀਮਿਨਾਤੀ ਨੇ ਇਸ ਡਰ ਤੋਂ ਛੱਡ ਦਿੱਤੀ ਸੀ 12ਵੀਂ ਦੀ ਪ੍ਰੀਖਿਆ, ਜਾਣੋ ਕੀ ਸੀ ਉਸ ਦੇ ਪਿਤਾ ਦਾ ਰਿਐਕਸ਼ਨ

On Punjab

ਵਿੱਕੀ ਕੌਸ਼ਲ ਨਾਲ ਵਿਆਹ ਤੋਂ ਬਾਅਦ 15 ਦਿਨ ਲਈ ਸਲਮਾਨ ਖ਼ਾਨ ਨਾਲ ਇੱਥੇ ਜਾਵੇਗੀ ਕੈਟਰੀਨਾ ਕੈਫ!

On Punjab