PreetNama
ਖਾਸ-ਖਬਰਾਂ/Important News

ਹੱਡ ਭੰਨਵੀਂ ਮਿਹਨਤ ਕਰਨ ਵਾਲੇ ਜੋਬਨਜੀਤ ਨੂੰ ਡਿਪੋਰਟ ਕਰਨ ‘ਤੇ ਕੈਨੇਡਾ ਸਰਕਾਰ ਦਾ ਤਰਕ

ਬਰੈਂਪਟਨ: ਕੈਨੇਡਾ ਵਿੱਚ ਇਸ ਸਮੇਂ ਅੰਤਰਰਾਸ਼ਟਰੀ ਵਿਦਿਆਰਥੀ ਜੋਬਨਦੀਪ ਸਿੰਘ ਦਾ ਮਾਮਲਾ ਸੁਰਖੀਆਂ ਵਿੱਚ ਹੈ, ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਅੱਜ ਬਰੈਂਮਪਟਨ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਮਝ ਅਤੇ ਸਬਰ ਤੋਂ ਕੰਮ ਲੈਣ ਦੀ ਲੋੜ ਹੈ। ਜੋਬਨਦੀਪ ਸਿੰਘ ਇਥੇ ਪੜ੍ਹਨ ਆਇਆ ਸੀ ਬਲਕਿ ਕੰਮ ਕਰਨ ਨਹੀਂ, ਜੇ ਉਹ ਕੰਮ ਕਰਨਾ ਚਾਹੁੰਦਾ ਤਾ ਉਸਨੂੰ ਪਹਿਲਾਂ ਪੜ੍ਹਾਈ ਕਰਨੀ ਚਾਹੀਦੀ ਸੀ ਫਿਰ ਵਰਕ ਪਰਮਿਟ ਅਪਲਾਈ ਕਰਕੇ ਕੰਮ ਕਰ ਸਕਦਾ ਸੀ।
ਬਰੈਂਪਟਨ ਉੱਤਰੀ ਤੋਂ ਮੈਂਬਰ ਰੂਬੀ ਸਹੋਤਾ ਨੇ ਕਿਹਾ ਸਟੂਡੈਂਟ ਕੈਨੇਡਾ ਵਿੱਚ ਬਹੁਤ ਮਿਹਨਤ ਕਰਦੇ ਹਨ। ਜੋਬਨਦੀਪ ਦੀ ਕਹਾਣੀ ਸੁਣ ਕੇ ਮੈਂ ਵੀ ਕਾਫੀ ਭਾਵਕ ਹੋ ਗਈ ਸੀ, ਪਰ ਜੋ ਕੋਈ ਵੀ ਕਾਨੂੰਨ ਦੀ ਉਲੰਘਣਾ ਕਰਦਾ ਹੈ ਉਸ ‘ਤੇ ਕਾਨੂੰਨ ਮੁਤਾਬਿਕ ਕਾਰਵਾਈ ਹੋਣੀ ਚਾਹੀਦੀ ਹੈ, ਜੋਬਨਦੀਪ ਦਾ ਮਾਮਲਾ ਕੋਰਟ ਵਿੱਚ ਹੈ।
ਇਸ ਮਾਮਲੇ ਤੇ ਬਰੈਂਪਟਨ ਦੱਖਣੀ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ ਕਿ ਅਸੀਂ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਬਹੁਤ ਪਿਆਰ ਕਰਦੇ ਹਾਂ ਅਸੀਂ ਸਭ ਚਾਹੁੰਦੇ ਹਾਂ ਕਿ ਉਹ ਠੀਕ ਤਰੀਕੇ ਨਾਲ ਰਹਿਣ। ਪਰ ਉਨ੍ਹਾਂ ਨੂੰ ਤੈਅ ਕਾਨੂੰਨਾਂ ਪਾਲਣਾ ਕਰਨੀ ਪਵੇਗੀ।
ਜ਼ਿਕਰਯੋਗ ਹੈ ਕਿ ਸਾਲ 2017 ਵਿੱਚ ਜੋਬਨਜੀਤ ਸਿੰਘ ਸੰਧੂ ਨੂੰ ਪੁਲਿਸ ਨੇ ਰੋਕਿਆ ਸੀ ਤਾਂ ਪਤਾ ਲੱਗਾ ਕਿ ਉਹ ਸਟੂਡੈਂਟ ਵੀਜ਼ਾ ‘ਤੇ ਮਿਲਣ ਵਾਲੀ ਕੰਮ ਦੀ ਖੁੱਲ੍ਹ ਤੋਂ ਦੁੱਗਣਾ ਸਮਾਂ ਕੰਮ ਹੀ ਕਰਦਾ ਸੀ। ਜੋਬਨ ਦਾ ਤਰਕ ਹੈ ਕਿ ਉਹ ਆਪਣੀ ਫੀਸ ਅਦਾ ਕਰਨ ਲਈ ਇੰਨਾ ਕੰਮ ਕਰ ਰਿਹਾ ਹੈ, ਪਰ ਉਸ ਦੀ ਇੱਕ ਨਾ ਚੱਲੀ। ਹੁਣ, ਦੋ ਸਾਲਾਂ ਬਾਅਦ 22 ਸਾਲਾ ਜੋਬਨ ਨੂੰ ਆਉਂਦੀ 15 ਜੂਨ ਨੂੰ ਭਾਰਤ ਵਾਪਸ ਭੇਜਿਆ ਜਾ ਰਿਹਾ ਹੈ। ਪਰ ਸਾਫ ਅਕਸ ਤੇ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਜਾਂ ਅਪਰਾਧਿਕ ਗਤੀਵਿਧੀ ਨਾ ਹੋਣ ਕਾਰਨ ਜੋਬਨ ਦੇ ਪੱਖ ਵਿੱਚ ਉਸ ਦੇ ਸਾਥੀ ਵਿਦਿਆਰਥੀ ਤੇ ਆਮ ਲੋਕ ਨਿੱਤਰ ਆਏ ਹਨ ਜਿਸ ਕਾਰਨ ਟਰੂਡੋ ਸਰਕਾਰ ਨੂੰ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Related posts

ਸੰਸਦ ‘ਚੋਂ ਮੁਅੱਤਲ ਹੋਣ ‘ਤੇ ਟਰੂਡੋ ਨੇ ਪੂਰਿਆ ਜਗਮੀਤ ਸਿੰਘ ਦਾ ਪੱਖ

On Punjab

ਅਕਾਲ ਤਖ਼ਤ ਨੇ ਮੰਗਿਆ ਆਰਐਸਐਸ ‘ਤੇ ਬੈਨ, ਦੇਸ਼ ਨੂੰ ਵੰਡਣ ਦਾ ਇਲਜ਼ਾਮ

On Punjab

ਮੋਦੀ ਇਜ਼ਰਾਈਲ ‘ਚ ਵੀ ਕਰ ਰਹੇ ਚੋਣ ਪ੍ਰਚਾਰ, ਦੇਖੋ ਵੀਡੀਓ

On Punjab
%d bloggers like this: