ਹੋ ਜਾਏ ਪੁਤ ਬਰਾਬਰ ਦਾ ਜਦ
ਇੱਕ ਚਾਅ ਬਾਪੂ ਨੂੰ ਚੜ ਜਾਂਦਾ।
ਜਦ ਸਿਫਤ ਕੇ ਕੋਈ ਲਾਡਲੇ ਦੀ
ਸਿਰ ਵਿੱਚ ਅਸਮਾਨੀ ਵੜ ਜਾਂਦਾ।
ਹਰ ਕੰਮ ਦੇ ਵਿੱਚ ਮੱਦਦ ਹੈ ਹੁੰਦੀ
ਪਹਿਲਾਂ ਜੋ ਕੰਮ ਸੀ ਅੜ ਜਾਂਦਾ।
ਫਿਰ ਇੱਜਤ ਵਧਦੀ ਚਾਰੇ ਪਾਸੇ
ਪੁੱਤ ਜਦ ਵੀ ਤਰੱਕੀ ਕਰ ਜਾਂਦਾ।
ਜਦ ਕਰਦੀ ਕਦੇ ਔਲਾਦ ਤਰੱਕੀ
ਕੋਈ ਬੱਦਲ ਦਿਲ ਤੇ ਵਰ ਜਾਂਦਾ।
ਹੁੰਦੇ ਪੁੱਤਰ ਸਦਾ ਹੀ ਮਿੱਠੜੇ ਮੇਵੇ
ਬਰਾੜ ਸੱਚ ਬਿਆਨੀ ਕਰ ਜਾਂਦਾ।
ਨਰਿੰਦਰ ਬਰਾੜ
9509500010