ਆਸਟ੍ਰੇਲੀਆ ਵਿੱਚ ਚੋਣਾਂ ਤੋਂ ਪਹਿਲਾਂ ਲਗਭਗ ਇੱਕ ਹਫ਼ਤੇ ਪਹਿਲਾਂ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਉੱਤੇ ਮੰਗਲਵਾਰ ਨੂੰ ਇੱਕ ਜਨ ਸਭਾ ਦੌਰਾਨ ਇੱਕ ਪ੍ਰਦਰਸ਼ਕਾਰੀ ਨੇ ਅੰਡਾ ਸੁੱਟਿਆ।
ਬੀਬੀਸੀ ਦੀ ਰਿਪੋਰਟ ਅਨੁਸਾਰ ਅੰਡਾ, ਮਾਰੀਸਨ ਦੇ ਸਿਰ ਉੱਤੇ ਲੱਗਾ ਪਰ ਟੁੱਟਿਆ ਨਹੀਂ। ਸਥਾਨਕ ਟੀਵੀ ਉੱਤੇ ਪ੍ਰਸਾਰਿਤ ਟੀਵੀ ਫੁਟੇਜ ਵਿੱਚ ਘਟਨਾ ਵਾਲੀ ਥਾਂ ਉੱਤੇ ਇੱਕ ਮਹਿਲਾ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਆਈਏਐਨਐਸ ਅਨੁਸਾਰ ਮਾਰੀਸਨ ਨੇ ਅੰਡੇ ਸੁੱਟਣ ਵਾਲੇ ਨੂੰ ਕਾਇਰ ਦੱਸਿਆ ਹੈ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, ਅਲਬਰੀ ਵਿੱਚ ਅੱਜ ਹੋਈ ਘਟਨਾ ਦੇ ਸੰਬੰਧ ਵਿੱਚ ਮੇਰੀ ਚਿੰਤਾ ਉਸ ਬੁੱਢੀ ਮਹਿਲਾ ਦੇ ਬਾਰੇ ਵਿੱਚ ਹੈ ਜੋ ਲੜਖੜਾ ਕੇ ਡਿੱਗ ਗਈ ਸੀ, ਮੈਂ ਉਸ ਦੀ ਉਠਣ ਵਿੱਚ ਮਦਦ ਕੀਤੀ ਅਤੇ ਉਸ ਨੂੰ ਗਲੇ ਲਾਇਆ। ਸਾਡੇ ਕਿਸਾਨਾਂ ਨੂੰ ਇਨ੍ਹਾਂ ਮੂੰਹ ਖੋਰਾਂ ਤੋਂ ਨਿਪਟਨਾ ਹੋਵੇਗਾ ਜੋ ਉਨ੍ਹਾਂ ਦੇ ਖੇਤਾਂ ਅਤੇ ਘਰਾਂ ਵਿੱਚ ਹਮਲਾ ਕਰ ਰਹੇ ਹਨ।