74.62 F
New York, US
July 13, 2025
PreetNama
ਸਮਾਜ/Social

ਹੈਦਰਾਬਾਦ ਬਲਾਤਕਾਰ ਮਾਮਲਾ: ਪੰਜਾਬ ‘ਚ ਕੀਤੀ ਗਈ ਕਾਤਲਾਂ ਅਤੇ ਬਲਾਤਕਾਰੀਆਂ ਨੂੰ ਫਾਂਸੀ ਦੇਣ ਦੀ ਮੰਗ

hyderabad rape case ਹੈਦਰਾਬਾਦ ਦੇ ਵਿੱਚ ਪ੍ਰਿਯੰਕਾ ਰੇਡੀ ਦੀ ਰੇਪ ਤੋਂ ਬਾਅਦ ਨਿਰਮਮ ਹੱਤਿਆ ਦੇ ਖਿਲਾਫ਼ ਪੰਜਾਬ ਭਰ ਦੇ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਇਸ ਲੜੀ ਦੇ ਤਹਿਤ ਪਟਿਆਲਾ ਸ਼ਹਿਰ ਵਿੱਚ ਅੱਜ ਸਨੌਰੀ ਅੱਡਾ ਤੇ ਗੁਰਮੁੱਖ ਸਿੰਘ ਧਾਲੀਵਾਲ ਦੀ ਅਗਵਾਈ ਦੇ ਵਿੱਚ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਨੌਜਵਾਨਾਂ ਨੇ ਹਿੱਸਾ ਲਿੱਤਾ ਅਤੇ ਇਹ ਨੌਜਵਾਨਾਂ ਦੀ ਇਕੋ ਮੰਗ ਸੀ ਕਿ ਉਸ ਮਾਸੂਮ ਧੀ ਦੇ ਕਾਤਲਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਅਤੇ ਨੌਜਵਾਨਾਂ ਵੱਲੋਂ ਜ਼ੋਰ-ਜ਼ੋਰ ਨਾਲ ਨਾਅਰੇ ਲਾਏ ਜਾ ਰਹੇ ਸੀ ਕਿ ਰੇਪ ਦੇ ਆਰੋਪੀਆਂ ਨੂੰ ਫਾਂਸੀ ਦਿੱਤੀ ਜਾਵੇ।

ਪੱਤਰਕਾਰਾਂ ਵੱਲੋਂ ਪੁੱਛੇ ਗਏ ਇੱਕ ਸਵਾਲ ਵਿਚ ਪੁੱਛਿਆ ਗਿਆ ਕਿ ਗੁਰਮੁੱਖ ਧਾਲੀਵਾਲ ‘ਤੇ ਖੁਦ ਰੇਪ ਦੇ ਦੋ ਮੁਕੱਦਮੇ ਦਰਜ ਨੇ ਉਸ ਬਾਬਤ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਮੇਰੇ ‘ਤੇ ਮਾਮਲੇ ਜ਼ਰੂਰ ਦਰਜ ਹੋਏ ਸੀ ਪਰ ਉਹ ਝੂਠੇ ਸਨ ਕਿਉਂਕਿ ਕਈ ਵਾਰ ਲੋਕ ਬਦਲੇ ਦੀ ਭਾਵਨਾ ਨਾਲ ਜਾਂ ਫਿਰ ਸਿਆਸੀ ਕਰਨ ਦੀ ਨੀਤੀ ਦੇ ਨਾਲ ਚੱਲਦੇ ਹੋਏ ਇਸ ਤਰ੍ਹਾਂ ਦੇ ਹੱਕ ਨੂੰ ਖਿਲਾਫ ਵਰਤਦੇ ਹੋਏ ਲੋਕਾਂ ‘ਤੇ ਝੂਠਾ ਮੁਕੱਦਮਾ ਦਰਜ ਕਰਵਾ ਦਿੰਦੇ ਹਨ। ਉਨ੍ਹਾਂ ਨੇ ਕਿਹਾ ਮੇਰੀ ਜਾਂਚ ਕੀਤੀ ਜਾਵੇ ਜੇ ਮੈਂ ਦੋਸ਼ੀ ਪਾਇਆ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਫਾਂਸੀ ਦੀ ਸਜ਼ਾ ਮੈਨੂੰ ਦਿੱਤੀ ਜਾਵੇ ਪਰ ਹੈਦਰਾਬਾਦ ਦੇ ਵਿੱਚ ਹੋਈ ਪ੍ਰਿਯੰਕਾ ਰੈੱਡੀ ਦੇ ਨਾਲ ਇਸ ਮੰਦਭਾਗੀ ਹਰਕਤ ਦੇ ਅਪਰਾਧੀਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ।

Related posts

ਅਕਾਲੀ ਦਲ 1 ਫਰਵਰੀ ਤੋਂ ਪੰਜਾਬ ਬਚਾਓ ਯਾਤਰਾ ਅਟਾਰੀ ਤੋਂ ਸ਼ੁਰੂ ਕਰੇਗਾ

On Punjab

1400 ਕਿਲੋਮੀਟਰ ਸਕੂਟੀ ਚਲਾ ਕੇ ਲਾਕ ਡਾਊਨ ‘ਚ ਫਸੇ ਪੁੱਤ ਨੂੰ ਘਰ ਲਿਆਈ ਮਾਂ

On Punjab

ਕੱਚੇ ਤੇਲ ਦੀਆਂ ਕੀਮਤਾਂ ‘ਚ ਇਤਿਹਾਸਕ ਗਿਰਾਵਟ, ਪਾਣੀ ਨਾਲੋਂ ਵੀ ਹੋਇਆ ਸਸਤਾ

On Punjab