PreetNama
ਖਾਸ-ਖਬਰਾਂ/Important News

ਹੇਮਕੁੰਟ ਯਾਤਰਾ ‘ਤੇ ਜਾਣ ਵਾਲੇ ਵੱਡੀਆਂ ਮੁਸ਼ਕਲਾਂ ‘ਚ ਘਿਰੇ

ਰਿਸ਼ੀਕੇਸ਼: 2019 ਹੇਮਕੁੰਟ ਸਾਹਿਬ ਯਾਤਰਾ ਲਈ ਵੱਡੀ ਗਿਣਤੀ ਵਿੱਚ ਸ਼ਰਧਾਲੂ ਪੁੱਜ ਰਹੇ ਹਨ। ਯਾਤਰਾ ਦੇ ਪਹਿਲੇ ਹੀ ਦਿਨ ਤਕਰੀਬਨ ਅੱਠ ਹਜ਼ਾਰ ਸ਼ਰਧਾਲੂ ਹੇਮਕੁੰਟ ਸਾਹਿਬ ਗੁਰਦੁਆਰੇ ਵਿਖੇ ਪਹੁੰਚੇ ਸਨ। ਹੁਣ ਤਕ 50 ਹਜ਼ਾਰ ਤੋਂ ਵੀ ਵੱਧ ਸ਼ਰਧਾਲੂ ਹੇਮਕੁੰਟ ਸਾਹਿਬ ਦੇ ਦਰਸ਼ਨ ਕਰ ਚੁੱਕੇ ਹਨ। ਇੰਨੀ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦਾ ਪਹੁੰਚਣਾ ਉਨ੍ਹਾਂ ਖ਼ੁਦ ਲਈ ਹੀ ਮੁਸ਼ਕਲ ਦਾ ਸਬੱਬ ਬਣ ਰਿਹਾ ਹੈ।ਸ਼ਰਧਾਲੂਆਂ ਨੂੰ ਰਾਹ ‘ਚ ਜਿੱਥੇ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪੈ ਰਿਹਾ, ਉੱਥੇ ਹੀ ਪੈਟਰੋਲ-ਡੀਜ਼ਲ ਦੀ ਵੱਡੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਸ਼ਰਧਾਲੂ ਨੇ ਵੀਡੀਓ ਵੀ ਪਾਈ ਹੈ ਤੇ ਹੇਮਕੁੰਟ ਸਾਹਿਬ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਨੂੰ ਚੌਕਸ ਕੀਤਾ ਹੈ ਕਿ ਉਹ ਆਪਣਾ ਪ੍ਰੋਗਰਾਮ ਥੋੜ੍ਹਾ ਰੁਕ ਕੇ ਬਣਾਉਣ।ਵੀਡੀਓ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਜੋਸ਼ੀ ਮੱਠ ਕੋਲ ਆਖ਼ਰੀ ਪੈਟਰੋਲ ਪੰਪ ‘ਤੇ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਕਈ ਯਾਤਰੂ ਤਿੰਨ-ਤਿੰਨ ਦਿਨ ਤੋਂ ਰਾਹ ਵਿੱਚ ਹੀ ਫਸੇ ਹੋਏ ਹਨ। ਵੀਡੀਓ ਵਾਲੇ ਸ਼ਰਧਾਲੂ ਯਾਤਰੀਆਂ ਨੂੰ ਅਪੀਲ ਕਰ ਰਹੇ ਹਨ ਕਿ ਜੋ ਹੇਮਕੁੰਟ ਸਾਹਬ ਦਰਸ਼ਨਾਂ ਲਈ ਜਾਣਾ ਚਾਹੁਣ, ਉਹ ਕੁਝ ਦਿਨ ਰੁਕ ਕੇ ਆਪਣਾ ਪ੍ਰੋਗਰਾਮ ਬਣਾਉਣ ਤਾਂ ਜੋ ਉਨ੍ਹਾਂ ਨੂੰ ਰਾਹ ‘ਚ ਮੁਸ਼ੱਕਤ ਨਾ ਸਹਿਣੀ ਪਏ।ਹੇਮਕੁੰਟ ਸਾਹਿਬ ਦੇ ਕਿਵਾੜ ਪਹਿਲੀ ਜੂਨ 2019 ਨੂੰ ਖੁੱਲ੍ਹੇ ਸਨ ਤੇ ਅਕਤੂਬਰ ਤਕ ਇਹ ਯਾਤਰਾ ਜਾਰੀ ਰਹੇਗੀ। ਉਂਝ, ਪਹਾੜੀ ਇਲਾਕਾ ਹੋਣ ਕਾਰਨ ਸ਼ਰਧਾਲੂਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਜੇਕਰ ਵਾਹਨਾਂ ਨੂੰ ਚਲਾਉਣ ਵਾਲਾ ਬਾਲਣ ਹੀ ਨਹੀਂ ਹੋਵੇਗਾ, ਤਾਂ ਯਾਤਰਾ ਵਿੱਚ ਦੇਰੀ ਵੀ ਹੋਵੇਗੀ ਅਤੇ ਨਾਲ ਹੀ ਉੱਥੋਂ ਦੇ ਕੁਦਰਤੀ ਸਾਧਨਾਂ ‘ਤੇ ਦਬਾਅ ਵੀ ਵਧੇਗਾ।

Related posts

ਭਾਰਤੀ ਹਾਈ ਕਮਿਸ਼ਨ ਦੀ ਇਫਤਾਰ ਪਾਰਟੀ ‘ਚ ਪੁੱਜੇ ਮਹਿਮਾਨਾਂ ਨਾਲ ਬਦਸਲੂਕੀ

On Punjab

ਭਾਰਤੀ ਡਾਕਟਰ ਦਾ ਯੂਕੇ ‘ਚ ਕਾਰਾ! ਕੈਂਸਰ ਦਾ ਡਰਾਵਾ ਦੇ ਕੇ 25 ਔਰਤਾਂ ਦਾ ਜਿਣਸੀ ਸੋਸ਼ਣ

On Punjab

New Parliament of New Zealand ਵੰਨ-ਸੁਵੰਨਤਾ ਨਾਲ ਲਬਰੇਜ਼ ਨਿਊਜ਼ੀਲੈਂਡ ਦੀ ਨਵੀਂ ਪਾਰਲੀਮੈਂਟ

On Punjab
%d bloggers like this: