ਨਵੀਂ ਦਿੱਲੀ: ਪੁਲਾੜ ਵਿੱਚ ਚੀਨ ਦੇ ਲਗਾਤਾਰ ਵਧਦੇ ਦਬਦਬੇ ਦੇ ਨਾਲ ਹੀ ਹੁਣ ਭਾਰਤ ਪਹਿਲਾ ਸਪੇਸ–ਵਾਰ ਅਭਿਆਸ ਕਰਨ ਜਾ ਰਿਹਾ ਹੈ। ਇਹ ਅਭਿਆਸ ਜੁਲਾਈ ਦੇ ਆਖਰੀ ਹਫਤੇ ‘ਚ ਹੋਵੇਗਾ ਜਿਸ ਵਿੱਚ ਭਾਰਤ ਪੁਲਾੜ ‘ਚ ਆਪਣੀ ਤਾਕਤ ਪਰਖਣ ਦੀ ਕੋਸ਼ਿਸ਼ ਕਰੇਗਾ।
ਰੱਖਿਆ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ‘ਇੰਟਰਸਪੇਸਐਕਸ’ ਨਾਂ ਦੀ ਇਸ ਐਕਸਰਸਾਈਜ਼ ‘ਚ ਸੈਨਿਕ ਅਧਿਕਾਰੀਆਂ ਦੇ ਨਾਲ ਪੁਲਾੜ ਵਿਗਿਆਨੀ ਤੇ ਇਸ ਖੇਤਰ ਦੇ ਖੋਜੀ ਸਕਾਲਰਸ ਵੀ ਹਿੱਸਾ ਲੈਣਗੇ। ਅਧਿਕਾਰੀ ਮੁਤਾਬਕ ਏਸੈਟ ਮਿਸਾਈਲ ਦੇ ਕਾਮਯਾਬ ਪਰੀਖਣ ਨਾਲ ਭਾਰਤ ਵੀ ਸਪੇਸ ਪਾਵਰ ਦੀ ਲਿਸਟ ‘ਚ ਸ਼ਾਮਲ ਹੋ ਜਾਵੇਗਾ। ਇਸ ਵਾਰ ਗੇਮਸ ਰਾਹੀਂ ਭਾਰਤ ਆਪਣੀ ਤਾਕਤ ਨੂੰ ਪਰਖਣ ਦਾ ਕੰਮ ਕਰੇਗਾ।
ਹਾਲ ਹੀ ਵਿੱਚ ਭਾਰਤ ਨੇ ਡਿਫੈਂਸ ਸਪੇਸ ਏਜੰਸੀ ਦਾ ਗਠਨ ਕੀਤਾ ਹੈ ਜੋ ਖਾਸ ਤੌਰ ‘ਤੇ ਪੁਲਾੜ ‘ਚ ਭਾਰਤ ਦੇ ਸੈਟੇਲਾਈਟਸ ਦੀ ਸੁਰੱਖਿਆ ਦੀ ਜ਼ਿੰਮੇਦਾਰੀ ਨਿਭਾਵੇਗੀ। ਇਸ ਸਪੇਸ ਏਜੰਸੀ ‘ਚ ਜਲ, ਥਲ ਤੇ ਹਵਾਈ ਫੌਜ ਦੇ ਅਧਿਕਾਰੀ ਸ਼ਾਮਲ ਰਹਿਣਗੇ, ਜਿਸ ਦਾ ਮੁੱਖ ਦਫਤਰ ਸ਼ਾਇਦ ਬੈਂਗਲੁਰੂ ਵਿੱਚ ਹੋ ਸਕਦਾ ਹੈ।