PreetNama
ਖਾਸ-ਖਬਰਾਂ/Important News

ਹੁਣ ਕੋਰਟਾਂ ‘ਚ ‘ਮਾਈ ਲਾਰਡ’ ਦੀ ਥਾਂ ਬੋਲਿਆ ਜਾਵੇਗਾ ‘ਸ਼੍ਰੀਮਾਨਜੀ’, ਇਸ ਸੂਬੇ ਨੇ ਕੀਤੀ ਪਹਿਲ

ਜੋਧਪੁਰਦੇਸ਼ ਦੇ ਕਿਸੇ ਵੀ ਹਾਈਕੋਰਟ ‘ਚ ਪਹਿਲੀ ਵਾਰਰਾਜਸਥਾਨ ਹਾਈਕੋਰਟ ਨੇ ਵਕੀਲਾਂ ਵੱਲੋਂ ਜੱਜਾਂ ਨੂੰ ਸੰਬੋਧਨ ਕਰਦੇ ਸਮੇਂ ‘ਮਾਈ ਲਾਰਡ’ ਜਾਂ ‘ਯੋਰ ਲਾਰਡਸ਼ਿਪ’ ਕਹਿਣ ਦੀ ਪੁਰਾਣੀ ਰੀਤ ਨੂੰ ਖ਼ਤਮ ਕਰ ਉਨ੍ਹਾਂ ਨੂੰ ਸਿਰਫ ‘ਸਰ’ ਕਹਿਣ ਨੂੰ ਕਿਹਾ ਹੈ।

ਹਾਈਕੋਰਟ ਨੇ ਜੋਧਪੁਰ ਤੇ ਜੈਪੂਰ ‘ਚ ਆਪਣੀਆਂ ਦੋ ਬੈਂਚਾਂ ਦੇ ਸਾਰੇ ਜੱਜਾਂ ਦੀ ਬੈਠਕ ‘ਚ ਐਤਵਾਰ ਨੂੰ ਜੱਜਾਂ ਨੂੰ ਸੰਬੋਧਨ ਕਰਨ ਸਬੰਧੀ ਫੈਸਲਾ ਲਿਆ। ਹਾਈਕੋਰਟ ਦੇ ਰਜਿਸਟ੍ਰਾਰ ਜਨਰਲ ਵੱਲੋਂ ਸੋਮਵਾਰ ਨੂੰ ਜਾਰੀ ਨਿਯਮ ‘ਚ ਕਿਹਾ ਗਿਆ ਹੈ ਕਿ ਸੰਵਿਧਾਨ ‘ਚ ਦਰਸਾਈਆਂ ਸਮਾਨ ਸਮਾਨਤਾ ਦੇ ਸਬੰਧ ਵਿੱਚ ਪੂਰੇ ਅਦਾਲਤ ਨੇ ਵਕੀਲਾਂ ਤੇ ਅਦਾਲਤ ਦੇ ਜੱਜਾਂ ਨੂੰ 14 ਜੁਲਾਈ, 2019 ਨੂੰ ਆਪਣੀ ਬੈਠਕ ਵਿੱਚ ਜੱਜਾਂ ਨੂੰ ਸੰਬੋਧਨ ਕਰਦਿਆਂ ਮਾਈ ਲਾਰਡ‘ ਜਾਂ ਯੋਰ ਲਾਰਡਸ਼ਿਪ‘ ਕਹਿਣ ਤੋਂ ਦੂਰ ਰਹਿਣ ਲਈ ਕਿਹਾ ਹੈ।

ਜੱਜਾਂ ਨੂੰ ਸੰਬੋਧਨ ਕਰਦਿਆਂ ਨੋਟੀਫਿਕੇਸ਼ਨ ਵਿੱਚ ਵਕੀਲਾਂ ਤੇ ਪਟੀਸ਼ਨਰਾਂ ਨੂੰ ਸਿਰਫ ਸਰ‘ ਜਾਂ ਸ੍ਰੀਮਾਨਜੀ‘ ਕਹਿਣ ਲਈ ਕਿਹਾ ਗਿਆ ਹੈ।

Related posts

ਭਾਰਤੀ ਮੂਲ ਦੀ ਅਮਰੀਕੀ ਕੈਮਿਸਟ ਸੁਮਿਤਾ ਮਿਤਰਾ ਦਾ ‘ਯੂਰਪੀਅਨ ਇਨਵੈਨਟਰ ਐਵਾਰਡ ਨਾਲ ਸਨਮਾਨ

On Punjab

Canada to cover cost of contraception and diabetes drugs

On Punjab

ਅਦਾਕਾਰਾ ਦੇ ਜਿਨਸੀ ਸ਼ੋਸ਼ਣ ਸਬੰਧੀ ਮਾਮਲੇ ’ਚ ਐਸ.ਆਈ.ਟੀ ਵੱਲੋਂ ਕਾਰੋਬਾਰੀ ਗ੍ਰਿਫ਼ਤਾਰ

On Punjab