57.54 F
New York, US
September 21, 2023
PreetNama
ਸਮਾਜ/Social

ਹੁਣ ਉਹ ਚੁੱਪ ਰਹਿੰਦਾ

ਹੁਣ ਉਹ ਚੁੱਪ ਰਹਿੰਦਾ ਹੈ
ਕਦੇ ਵੀ
ਬੋਲਦਾ ਨਹੀਂ ਹੈ।
ਉਸ ਦੇ ਹੱਥ ਉੱਤੋਂ
ਸੁੱਕੀ ਰੋਟੀ
ਚੁੱਕ ਲਈ ਗਈ ਹੈ
ਪਰ
ਉਹ ਬੋਲਦਾ ਨਹੀਂ ਹੈ।
ਉਸ ਦੇ ਸਾਰੇ ਰਾਹ
ਸ਼ਰੀਕਾਂ ਨੇ ਮੱਲ ਲਏ ਹਨ,
ਉਸ ਦੀ ਬੱਚੇ ਹੱਥੋਂ
ਕਿਤਾਬ ਖੋਹ ਲਈ ਗਈ ਹੈ
ਪਰ
ਉਹ ਬੋਲਦਾ ਨਹੀਂ ਹੈ।
ਕੈਂਸਰ ਪੀੜਤ ਮਾਂ ਨੂੰ
ਹਸਪਤਾਲ ਲੈ ਕੇ ਜਾਂਦਾ ਹੈ
ਕਾਲੇ ਪੀਲੀਏ ਦਾ ਇਲਾਜ਼
ਕਰਵਾਉਂਦੇ ਗੁਆਂਢੀ ਨਾਲ
ਹਮਦਰਦੀ ਰੱਖਦਾ ਹੈ,
ਆਪਣੇ ਭਰਾ ਦੀ ਹੋਈ
ਬੇਇੱਜ਼ਤੀ ‘ਤੇ
ਹੌਕਾ ਭਰਦਾ ਹੈ
ਪਰ
ਬੋਲਦਾ ਨਹੀਂ ਹੈ।
ਉਸ ਅੰਦਰਲਾ ਜਵਾਲਾਮੁਖੀ
ਭਖਦੇ ਲਾਵੇ ਤੋਂ
ਠੰਢੇ ਸੀਤ ਮੈਗਮੇ
ਵਿੱਚ ਬਦਲ ਚੁੱਕਾ ਹੈ।
ਇਸ ਲਈ ਉਹ
ਬੋਲਦਾ ਨਹੀਂ ਹੈ।
ਕਿਉਂਕਿ
ਉਹ
ਦੇਸ਼ ਦਾ
ਅਮਨ ਪਸੰਦ
ਸ਼ਹਿਰੀ ਬਣ ਚੁੱਕਾ ਹੈ।

ਕ੍ਰਿਸ਼ਨ ਪ੍ਰਤਾਪ।

Related posts

ਪਾਕਿ ਵੱਲੋਂ ਸਿੱਖ ਕੁੜੀ ਦਾ ਜਬਰਨ ਧਰਮ ਬਦਲਣ ਦਾ ਮਾਮਲਾ, ਅੱਠ ਲੋਕ ਗ੍ਰਿਫ਼ਤਾਰ

On Punjab

ਕੋਰੋਨਾ ਵਾਇਰਸ ਕਾਰਨ ਨੋਬਲ ਪੁਰਸਕਾਰ ਸਮਾਗਮ ਰੱਦ

On Punjab

Pakistan Debt: ਕਰਜ ਦੇ ਬੋਝ ਹੇਠਾ ਦਬੇ ਪਾਕਿਸਤਾਨ ਨੂੰ IMF ਤੋਂ ਮਿਲੇਗੀ ਅਰਬਾਂ ਰੁਪਏ ਦੀ ਵਿੱਤੀ ਮਦਦ

On Punjab