PreetNama
ਫਿਲਮ-ਸੰਸਾਰ/Filmy

ਹਾਲੀਵੁੱਡ ਫ਼ਿਲਮ ’ਚ ਕੰਮ ਕਰਨਗੇ ਡਿੰਪਲ ਕਪਾਡੀਆ

ਬਾਲੀਵੁੱਡ ਅਦਾਕਾਰਾ ਡਿੰਪਲ ਕਪਾਡੀਆ ਹੁਣ ਹਾਲੀਵੁੱਡ ਦੀ ਇੱਕ ਐਕਸ਼ਨ ਫ਼ਿਲਮ‘ਟੇਨੈਟ’ ’ਚ ਕੰਮ ਕਰਨ ਜਾ ਰਹੇ ਹਨ। ਉਹ ਹਾਲੀਵੁੱਡ ਦੇ ਬਹੁ–ਚਰਚਿਤਡਾਇਰੈਕਟਰ ਕ੍ਰਿਸਟੋਫ਼ਰ ਨੋਲਨ ਦੀ ਅਗਲੀ ਫ਼ਿਲਮ ਵਿੱਚ ਕੰਮ ਕਰਨਗੇ। ਸ੍ਰੀਕ੍ਰਿਸਟੋਫ਼ਰ ਨੋਲਨ ਉਹੀ ਡਾਇਰੈਕਟਰ ਹਨ, ਜੋ ਹਾਲੀਵੁੱਡ ਦੀਆਂ ਫ਼ਿਲਮਾਂ ‘ਡਨਕਰਕ’, ‘ਇੰਟਰਜ਼ਟੇਲਰ’ ਅਤੇ ‘ਦਿ ਡਾਰਕ ਨਾਈਟ’ ਜਿਹੀਆਂ ਹਿੱਟ ਫ਼ਿਲਮਾਂ ਬਣਾ ਚੁੱਕੇ ਹਨ।

ਵਾਰਨਰ ਬ੍ਰਦਰਜ਼ ਨੇ ਫ਼ਿਲਮ ਦੇ ਨਾਅ ਦੇ ਨਾਲ–ਨਾਲ ਇਸ ਵਿੱਚ ਕੰਮ ਕਰਨ ਵਾਲੇਅਦਾਕਾਰਾਂ ਤੇ ਅਦਾਕਾਰਾਵਾਂ ਦਾ ਵੀ ਐਲਾਨ ਕੀਤਾ। ਇਸ ਫ਼ਿਲਮ ਵਿੱਚ ਮਾਈਕਲ ਕੈਨ,ਏਰੌਨ ਟੇਲਰ, ਕੈਨੇਥ ਬ੍ਰਾਨੇਜ ਤੇ ਡਿੰਪਲ ਕਪਾਡੀਆ ਅਹਿਮ ਕਿਰਦਾਰ ਵਿੱਚ ਵਿਖਾਈਦੇਣਗੇ।

ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਵੀ ਹੋ ਗਈ ਹੈ। ਇਸ ਫ਼ਿਲਮ ਦੀ ਕਹਾਣੀ ਜਾਸੂਸੀਦੁਨੀਆ ਨਾਲ ਸਬੰਧਤ ਹੈ। ਇਸ ਦਾ ਸਕ੍ਰੀਨ–ਪਲੇਅ ਕ੍ਰਿਸਟੋਫ਼ਰ ਨੋਲਨ ਨੇ ਹੀਲਿਖਿਆ ਹੈ। ਇਸ ਫ਼ਿਲਮ ਦੀ ਸ਼ੂਟਿੰਗ ਸੱਤ ਵੱਖੋ–ਵੱਖਰੇ ਦੇ਼ਸਾਂ ਵਿੱਚ ਹੋਵੇਗੀ ਤੇ ਇਸ ਨੂੰ17 ਜੁਲਾਈ, 2020 ਨੂੰ ਰਿਲੀਜ਼ ਕੀਤਾ ਜਾਵੇਗਾ।

Related posts

ਬਲੈਕ ਆਊਟਫਿੱਟ ‘ਚ ਕਹਿਰ ਢਾਉਂਦੀਆਂ ਜਾਨਵੀ ਕਪੂਰ ਦੀਆਂ ਤਸਵੀਰਾਂ ਖੂਬ ਹੋ ਰਹੀਆ ਹਨ ਵਾਇਰਲ

On Punjab

ਆਦਿੱਤਿਆ ਪੰਚੋਲੀ-ਕੰਗਨਾ ਦੀ ਜੰਗ: ਕੰਗਨਾ ਨੂੰ ਕੋਰਟ ਵੱਲੋਂ ਸੰਮਨ

On Punjab

ਕੇਬੀਸੀ-11: ਅਮਿਤਾਭ ਨਾਲ ਹੌਟ ਸੀਟ ‘ਤੇ ਬੈਠਾ ਦਰਜੀ ਦਾ ਬੇਟਾ

On Punjab