47.84 F
New York, US
March 4, 2024
PreetNama
ਖਾਸ-ਖਬਰਾਂ/Important News

ਹਾਲੀਵੁੱਡ ਸੁਪਰ ਸਟਾਰ ਦਾ ਕੁੱਤੇ ਨਾਲ ਪ੍ਰੇਮ, 1700 ‘ਚ ਵੇਚਿਆ ਤੇ 10 ਲੱਖ ‘ਚ ਖਰੀਦਿਆ

ਵਾਸ਼ਿੰਗਟਨ: ਹਾਲੀਵੁੱਡ ਦੇ ਸੁਪਰ ਸਟਾਰ ਸਿਲਵੈਸਟਰ (Sylvester) ਭਾਰਤ ਸਮੇਤ ਪੂਰੀ ਦੁਨੀਆ ਵਿੱਚ ਮਕਬੂਲ ਹਨ। ਉਨ੍ਹਾਂ ਕੋਲ ਕਿਸੇ ਵੀ ਚੀਜ਼ ਦੀ ਕਮੀ ਨਹੀਂ। ਪਰ ਇੱਕ ਸਮਾਂ ਸੀ ਜਦੋਂ ਉਨ੍ਹਾਂ ਕੋਲ ਘਰ ਦਾ ਕਿਰਾਇਆ ਦੇਣ ਲਈ ਵੀ ਪੈਸੇ ਨਹੀਂ ਸੀ। ਇੱਕ ਵਾਰ ਜਦੋਂ ਉਨ੍ਹਾਂ ਕੋਲ ਖਾਣ ਲਈ ਵੀ ਪੈਸੇ ਨਹੀਂ ਬਚੇ ਸੀ ਤਾਂ ਉਨ੍ਹਾਂ ਮਜਬੂਰੀ ਵਿੱਚ ਆਪਣੇ ਕੁੱਤੇ ਨੂੰ 1700 ਰੁਪਏ ਵਿੱਚ ਵੇਚ ਦਿੱਤਾ ਸੀ। ਕੁੱਤੇ ਨੂੰ ਵੇਚਣ ਬਾਅਦ ਉਹ ਬੇਹੱਦ ਰੋਂਦੇ ਹੋਏ ਆਪਣੇ ਘਰ ਵਾਪਸ ਆਏ।ਪਰ ਫ਼ਿਲਮ ‘ਰੌਕੀ’ ਦੇ ਹਿੱਟ ਹੋਣ ਬਾਅਦ ਸਿਲਵੈਸਟਰ ਬੁਲੰਦੀਆਂ ‘ਤੇ ਪਹੁੰਚ ਗਏ। ਹੁਣ ਉਨ੍ਹਾਂ ਕੋਲ ਪੈਸਾ, ਸ਼ੋਹਰਤ ਸਭ ਸੀ। ਫਿਰ ਕਾਮਯਾਬੀ ਹਾਸਲ ਕਰਨ ਬਾਅਦ ਸਿਲਵੈਸਟਰ ਨੇ ਜਿਸ ਦੁਕਾਨ ‘ਤੇ ਆਪਣਾ ਕੁੱਤਾ ਵੇਚਿਆ ਸੀ, ਉਸ ਦੇ ਕਈ ਚੱਕਰ ਲਾਏ। ਬਹੁਤ ਤਲਾਸ਼ ਕਰਨ ਬਾਅਦ ਉਨ੍ਹਾਂ ਦਾ ਕੁੱਤਾ ਉਨ੍ਹਾਂ ਨੂੰ ਵਾਪਸ ਮਿਲ ਗਿਆ, ਪਰ ਕੁੱਤੇ ਦੇ ਮਾਲਕ ਨੇ ਉਨ੍ਹਾਂ ਕੋਲੋਂ 15 ਹਜ਼ਾਰ ਡਾਲਰ, ਯਾਨੀ ਕਰੀਬ 10 ਲੱਖ ਰੁਪਏ ਦੀ ਮੰਗ ਕੀਤੀ।

Related posts

ਫਿਰ ਵਿਗੜਿਆ ਉੱਤਰੀ ਕੋਰੀਆ ਵਾਲਾ ਤਾਨਾਸ਼ਾਹ, ਦਾਗੀਆਂ ਮਿਸਾਈਲਾਂ, ਅਮਰੀਕਾ ਦੀ ਮੋੜਵੀਂ ਕਾਰਵਾਈ

On Punjab

ਨਿਊਯਾਰਕ ਚ ਸਜੇਗਾ ਵਿਸ਼ਾਲ ਨਗਰ ਕੀਰਤਨ

On Punjab

ਇਸ ਸਾਲ ਡੋਨਾਲਡ ਟਰੰਪ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ, ਜਾਣੋ ਕਿਉਂ

On Punjab