75.7 F
New York, US
July 27, 2024
PreetNama
ਖਾਸ-ਖਬਰਾਂ/Important News

ਹਾਕੀ ਖਿਡਾਰੀਆਂ ਲਈ ਆਦਰਸ਼ ਬਣ ਰਹੀ ਕਸ਼ਮੀਰੀ ਲੜਕੀ ਇਨਾਇਤ ਫ਼ਾਰੂਕ, ਭਾਰਤੀ ਹਾਕੀ ਟੀਮ ਦੀ ਕਰੇਗੀ ਨੁਮਾਇੰਦਗੀ

ਨਵੀਂ ਦਿੱਲੀ : ਭਾਰਤ ਵਿਚ ਹਾਕੀ ਖਿਡਾਰੀਆਂ ਦੀ ਨੁਮਾਇੰਦਗੀ ਹੁਣ ਇਕ ਕਸ਼ਮੀਰੀ ਲੜਕੀ ਇਨਾਇਤ ਫ਼ਾਰੂਕ ਕਰੇਗੀ। ਦੋ ਦਹਾਕਿਆਂ ਬਾਅਦ ਇਕ ਕਸ਼ਮੀਰੀ ਲੜਕੀ ਇਨਾਇਤ ਨੇ ਅਜਿਹਾ ਕਰ ਕੇ ਇਤਿਹਾਸ ਰਚ ਦਿੱਤਾ ਹੈ। ਉਸ ਨੇ ਹਾਕੀ ਇੰਡੀਆ, ਜੰਮੂ ਅਤੇ ਕਸ਼ਮੀਰ ਹਾਕੀ ਐਸੋਸੀਏਸ਼ਨ ਵਲੋਂ ਕਰਵਾਈ ਸੀਨੀਅਰ ਰਾਸ਼ਟਰੀ ਪੱਧਰ ਦੀ ਹਾਕੀ ਚੈਂਪੀਅਨਸ਼ਿਪ ‘ਚ ਵੀ ਹਿੱਸਾ ਲਿਆ ਹੈ।
ਇਨਾਇਤ ਕਸ਼ਮੀਰ ਦੇ ਕੁਰਲਾਪੋਰਾ ਤਹਿਸੀਲ ਚੋਰਗਾ, ਬਡਗਾਮ ਦੀ ਰਹਿਣ ਵਾਲੀ ਹੈ। ਉਹ ਸ੍ਰੀਨਗਰ ਦੇ ਸਰਕਾਰੀ ਮਹਿਲਾ ਕਾਲਜ ਦੀ ਆਖਰੀ ਸਾਲ ਦੀ ਵਿਦਿਆਰਥਣ ਹੈ। ਇਨਾਇਤ ਇਕ ਮੱਧ ਵਰਗੀ ਪਰਿਵਾਰ ਨਾਲ ਤਾਅਲੁਕ ਰੱਖਦੀ ਹੈ। ਉਸ ਨੇ ਹਾਕੀ ਦੇ ਜ਼ੋਰ ‘ਤੇ ਹੁਣ ਸੂਬੇ ਵਿਚ ਉਭਰਦੇ ਹਾਕੀ ਖਿਡਾਰੀਆਂ ਲਈ ਇਕ ਵਖਰੀ ਪਛਾਣ ਬਣਾਈ ਹੈ। ਉਹ ਅਜਿਹੇ ਖਿਡਾਰੀਆਂ ਲਈ ਆਦਰਸ਼ ਬਣ ਗਈ ਹੈ।
ਇਨਾਇਤ ਨੇ ਦੱਸਿਆ ਕਿ ਕਾਲਜ ਤੋਂ ਪਹਿਲਾਂ ਉਸ ਦੀ ਖੇਡ ਵਿਚ ਕੋਈ ਰੁਚੀ ਨਹੀਂ ਸੀ ਕਿਉਂਕਿ ਮਾਤਾ-ਪਿਤਾ ਅਤੇ ਸਕੂਲ ਦਾ ਕੋਈ ਸਮਰਥਨ ਨਹੀਂ ਸੀ ਅਤੇ ਉਸ ਨੂੰ ਵੀ ਦਿਲਚਸਪੀ ਨਹੀਂ ਸੀ। ਜਦੋਂ ਕਾਲਜ ਗਈ ਵੱਖ-ਵੱਖ ਖੇਡਾਂ ਖੇਡੀਆਂ। ਮੈਦਾਨ ਦੇਖਿਆ ਜਿਸ ਨੇ ਖੇਡਣ ਲਈ ਪ੍ਰੇਰਿਤ ਕੀਤਾ। ਇਸ ਤੋਂ ਬਾਅਦ ਕਾਲਜ ਵਿਚ ਹਾਕੀ ਖੇਡਣੀ ਸ਼ੁਰੂ ਕਰ ਦਿੱਤੀ। ਪਹਿਲਾਂ ਕਦੀ ਹਾਕੀ ਨਹੀਂ ਖੇਡੀ ਸੀ, ਇੱਥੋਂ ਤਕ ਕਿ ਕਿਸੇ ਤਰ੍ਹਾਂ ਦੀ ਖੇਡ ਵੀ ਨਹੀਂ ਜਾਣਦੀ ਸੀ। ਇੱਥੇ ਹੀ ਸਭ ਕੁਝ ਸਿੱਖਿਆ ਹੈ।

ਉਸ ਦੀ ਖੇਡ ਨੂੰ ਦੇਖਦੇ ਹੋਏ ਮੰਡਲ ਖੇਡ ਅਧਿਕਾਰੀ ਨੇ ਉਸ ਦੀ ਹਮਾਇਤ ਕੀਤੀ ਅਤੇ ਸਿਖਲਾਈ ਦਿੱਤੀ। ਇਸ ਨਾਲ ਉਸ ਦਾ ਹੌਸਲਾ ਹੋਰ ਵਧਿਆ। ਇਸ ਤੋਂ ਪਹਿਲਾਂ ਉਸ ਨੇ ਕਦੀ ਘਰ ਨਹੀਂ ਛੱਡਿਆ ਸੀ। ਮਾਤਾ-ਪਿਤਾ ਇਸ ਦੇ ਖ਼ਿਲਾਫ਼ ਸਨ ਪਰ ਬਾਅਦ ‘ਚ ਮੰਨ ਗਏ।
ਤਮਾਮ ਮੁਸੀਬਤਾਂ ਤੇ ਸਾਰੀਆਂ ਰੁਕਾਵਟਾਂ ਦੇ ਬਾਵਜੂਦ ਉਸ ਨੇ ਸਖ਼ਤ ਮਿਹਨਤ ਕੀਤੀ ਅਤੇ ਆਪਣੇ ਹੁਨਰ ਨੂੰ ਸਾਬਿਤ ਕੀਤਾ। 20 ਸਾਲ ਬਾਅਦ ਸੀਨੀਅਰ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਵਾਲੀ ਘਾਟੀ ਦੀ ਪਹਿਲੀ ਮਹਿਲਾ ਖਿਡਾਰਨ ਬਣ ਗਈ।

Related posts

ਕੈਨੇਡਾ ‘ਚ ਪੰਜਾਬੀ ਬਣਾਉਣਗੇ ਸਰਕਾਰ, ਜਗਮੀਤ ਸਿੰਘ ਸਿੰਘ ‘ਕਿੰਗ ਮੇਕਰ’

On Punjab

ਅਮਰੀਕਾ ਨੇ ਕਿਹਾ- ਸਰਹੱਦੀ ਵਿਵਾਦ ਦੌਰਾਨ ਭਾਰਤ ਤੇ ਚੀਨ ’ਚ ਤਣਾਅ ਬਰਕਰਾਰ, ਹਾਲਾਤ ’ਤੇ ਪ੍ਰਗਟਾਈ ਚਿੰਤਾ

On Punjab

ਚੀਨ ਨੇ ਫਿਰ ਬਦਲੀ Child Policy, ਹੁਣ ਲੋਕਾਂ ਨੂੰ ਗਰਭਪਾਤ ਨਾ ਕਰਵਾਉਣ ਲਈ ਕਰੇਗਾ ਉਤਸ਼ਾਹ

On Punjab