PreetNama
ਸਿਹਤ/Health

ਹਾਈ BP ਦੇ ਇਨ੍ਹਾਂ ਲੱਛਣਾਂ ਨੂੰ ਨਾ ਕਰੋ ਨਜ਼ਰਅੰਦਾਜ਼, ਹੋ ਸਕਦੀ ਹੈ ਮੌਤ

ਹਾਈ ਬਲੱਡ ਪ੍ਰੈਸ਼ਰ ਦੇ ਲੱਛਣਾਂ ਨੂੰ ਸਮਝਣਾ ਮੁਸ਼ਕਿਲ ਹੁੰਦਾ ਏ ਕਿਉਂਕਿ ਇਹ ਉਦੋਂ ਉੱਭਰ ਕੇ ਪੂਰੀ ਤਰ੍ਹਾਂ ਸਾਹਮਣੇ ਆਉਂਦੇ ਨੇ। ਪਰ ਤੁਸੀਂ ਕਈ ਗੱਲਾਂ ਦੇ ਆਧਾਰ ‘ਤੇ ਆਪਣੀ ਸਿਹਤ ਦਾ ਧਿਆਨ ਰੱਖ ਸਕਦੇ ਹੋ। ਇਹ ਸੰਕੇਤ ਤੁਹਾਨੂੰ ਦੱਸ ਸਕਦੇ ਹਨ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਇਸ ਗੰਭੀਰ ਰੋਗ ਦਾ ਖ਼ਤਰਾ ਤਾਂ ਨਹੀਂ ਹੈ। ਭਾਵ ਇਨ੍ਹਾਂ ਨੂੰ ਪਹਿਚਾਨਣਾ ਬਹੁਤ ਹੀ ਜ਼ਿਆਦਾ ਜਰੂਰੀ ਹੁੰਦਾ ਹੈ।ਹਾਈ ਬੀ.ਪੀ. ਕਾਰਨ ਵਿਅਕਤੀ ਨੂੰ ਦਿਲ ’ਚ ਦਰਦ , ਦਿਲ ਦੀ ਧੜਕਨ ਦਾ ਕੰਟਰੋਲ ਨਾ ਹੋਣਾ ਜਾ ਦਿਲ ਦਾ ਦੌਰਾ ਪੈ ਸਕਦਾ ਹੈ। ਹੌਲੀ-ਹੌਲੀ ਵਿਅਕਤੀ ਦਾ ਦਿਲ ਕਮਜੋਰ ਹੋ ਜਾਂਦਾ ਹੈ ਅਤੇ ਸ਼ਰੀਰ ’ਚ ਸਹੀ ਢੰਗ ਨਾਲ ਖੂਨ ਦਾ ਪੰਪ ਕਰਨ ’ਚ ਸਮਰੱਥ ਨਹੀ ਰਹਿੰਦਾ ਜਿਸ ਨਾਲ ਹਾਰਟ ਫੇਲ੍ਹ ਹੋਣ ਦੀ ਸੰਭਵਾਨਾ ਵੀ ਵੱਧ ਜਾਂਦੀ ਹੈ।ਹਾਈ BP. ਹੌਲੀ-ਹੌਲੀ ਤੁਹਾਡੀ ਦਿਲ ਦੀਆਂ ਧਮਨੀਆਂ ’ਚ ਵਹਿਣ ਵਾਲੇ ਖੂਨ ਦੇ ਦਬਾਅ ਨੂੰ ਵਧਾਉਂਦਾ ਹੈ, ਜਿਸ ਨਾਲ ਧਮਨੀਆਂ ਦੀ ਅੰਦਰੂਨੀ ਪਰਤ ਦੀ ਕੋਸ਼ਿਕਾਵਾਂ ਨੂੰ ਨੁਕਸਾਨ ਪਹੁੰਚਦਾ ਹੈ। ਜਦ ਤੁਹਾਡੇ ਭੋਜਨ ’ਚ ਫੈਟ ਤੁਹਾਡੇ ਰਕਤ ਪ੍ਰਵਾਹ ’ਚ ਪ੍ਰਵੇਸ਼ ਕਰਦੇ ਹਨ ਤਾਂ ਉਹ ਡੈਮੇਜਡ ਆਰਟਰੀਜ਼ ’ਚ ਇੱਕਠੇ ਹੋਣ ਲੱਗਦੇ ਹਨ।
ਜਿਸ ਦੇ ਕਾਰਨ ਆਰਟਰੀਜ਼ ਵਾਲ ਘੱਟ ਇਲਾਸਟਿਕ ਹੋ ਜਾਂਦੀ ਹੈ, ਜਿਸ ਨਾਲ ਪੂਰੇ ਸ਼ਰੀਰ ’ਚ ਖੂਨ ਦਾ ਪ੍ਰਵਾਹ ਸੀਮਿਤ ਹੋ ਜਾਂਦਾ ਹੈ। ਜਦ ਪ੍ਰੈਸ਼ਰ ਤੁਹਾਡੀ ਆਰਟਰੀਜ਼ ਵਾਲ ਨੂੰ ਪੁਸ਼ ਕਰਦਾ ਹੈ ਅਤੇ ਉਸ ਨੂੰ ਕਮਜੋਰ ਕਰਦਾ ਹੈ, ਪਰ ਜੇ ਇਹ ਟੁੱਟ ਜਾਵੇ ਤਾਂ ਤੁਹਾਡੇ ਸ਼ਰੀਰ’ਚ ਖੂਨ ਵਹਿ ਸਕਦਾ ਹੈ ਅਤੇ ਇਹ ਕਾਫੀ ਗੰਭੀਰ ਹੋ ਸਕਦਾ ਹੈ।

Related posts

ਵਾਲਾਂ ਲਈ ਲਾਭਕਾਰੀ ਹੁੰਦਾ ਹੈ ਕਾਜੂ…

On Punjab

ਪੋਹ ਦੇ ਪਹਿਲੇ ਮੀਂਹ ਨੇ ਠੰਢ ਵਧਾਈ

On Punjab

ਹੁਣ ਭਾਰਤ ’ਚ ਗੂਗਲ ਲਿਆਵੇਗਾ 80 ਆਕਸੀਜਨ ਪਲਾਂਟ, 113 ਕਰੋੜ ਰੁਪਏ ਦੇਣ ਦਾ ਕੀਤਾ ਐਲਾਨ

On Punjab