82.42 F
New York, US
July 16, 2025
PreetNama
ਖਾਸ-ਖਬਰਾਂ/Important News

ਹਾਂਗਕਾਂਗ ਦੀਆਂ ਸੜਕਾਂ ‘ਤੇ ਆਇਆ ਲੋਕਾਂ ਦਾ ਹੜ੍ਹ

ਹਾਂਗਕਾਂਗ: ਬੀਜ਼ਿੰਗ ਦੀਆਂ ਗੰਭੀਰ ਚੇਤਾਵਨੀਆਂ ਨੂੰ ਅਣਗੌਲਿਆ ਕਰਦੇ ਹੋਏ ਇੱਕ ਲੱਖ ਤੋਂ ਜ਼ਿਆਦਾ ਦੀ ਗਿਣਤੀ ਵਿੱਚ ਲੋਕਾਂ ਨੇ ਇੱਥੇ ਐਤਵਾਰ ਨੂੰ ਲੋਕਤੰਤਰ ਸਮੱਰਥਕ ਵਿਰੋਧ ਪ੍ਰਦਰਸ਼ਨ ‘ਚ ਹਿੱਸਾ ਲਿਆ। ਪ੍ਰਦਰਸ਼ਨਕਾਰੀ ਕਾਲੇ ਕੱਪੜਿਆਂ ‘ਚ ਸੀ। ਬਾਰਸ਼ ਦੇ ਬਾਵਜੂਦ ਵਿਕਟੋਰੀਆ ਪਾਰਕ ਪ੍ਰਦਰਸ਼ਨਕਾਰੀਆਂ ਨਾਲ ਭਰਿਆ ਰਿਹਾ। ਇਸ ਤੋਂ ਬਾਅਦ ਵੀ ਲੋਕਾਂ ਦੇ ਆਉਣ ਦਾ ਸਿਲਸਿਲਾ ਜਾਰੀ ਰਿਹਾ। ਇਸ ਤਰ੍ਹਾਂ ਪਾਰਕ ਦੇ ਬਾਹਰ ਸਾਰੀਆਂ ਸੜਕਾਂ ਵੀ ਪ੍ਰਦਰਸ਼ਨਕਾਰੀਆਂ ਨਾਲ ਭਰ ਗਈਆਂ।

ਇਹ ਵਿਰੋਧ ਪ੍ਰਦਰਸ਼ਨ ਇੱਕ ਹਵਾਲਗੀ ਬਿੱਲ ਖਿਲਾਫ ਸ਼ੁਰੂ ਹੋਇਆ ਹੈ, ਜਿਸ ਨੂੰ ਹਾਂਗਕਾਂਗ ਸਰਕਾਰ ਨੇ ਟਾਲ ਦਿੱਤਾ ਹੈ। ਰੈਲੀ ‘ਚ ਸ਼ਾਮਲ ਹੋਣ ਜਾ ਰਹੇ ਪ੍ਰਦਰਸ਼ਨਕਾਰੀਆਂ ਨਾਲ ਸਬਵੇ ਰੇਲਵੇ ਸਟੇਸ਼ਨ ਭਰ ਗਏ। ਇਸ ਤੋਂ ਬਾਅਦ ਉਨ੍ਹਾਂ ਨੂੰ ਬੰਦ ਕਰਨਾ ਪਿਆ।

ਪ੍ਰਸਾਸ਼ਨ ਨੇ ਹਾਲ ਹੀ ‘ਚ ਪ੍ਰਬੰਧਕ ਸਿਵਲ ਹਿਊਮਨ ਰਾਈਟ ਫਰੰਟ ਨੂੰ ਰੈਲੀ ਕੱਢਣ ਦੀ ਇਜਾਜ਼ਤ ਨਹੀਂ ਦਿੱਤੀ ਸੀ, ਪਰ ਪਾਰਕ ‘ਚ ਇੰਨੀ ਵੱਡੀ ਗਿਣਤੀ ‘ਚ ਪ੍ਰਦਰਸ਼ਨਕਾਰੀ ਜਮਾਂ ਹੋ ਗਏ ਕਿ ਉੱਥੇ ਦੀ ਸੜਕਾਂ ਵੀ ਪ੍ਰਦਰਸ਼ਨਾਕਾਰੀਆਂ ਨਾਲ ਭਰ ਗਈਆਂ, ਜਦਕਿ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਵਿਕਟੋਰੀਆ ਪਾਰਕ ‘ਚ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਸੀ।ਵਾਂਗ ਨਾਂ ਦੇ ਪ੍ਰਦਰਸ਼ਨਕਾਰੀ ਨੇ ਕਿਹਾ, “ਅਸੀਂ ਦੋ ਮਹੀਨੇ ਜ਼ਿਆਦਾ ਸਮੇਂ ਤੋਂ ਸੰਘਰਸ਼ ਕਰ ਰਹੇ ਹਾਂ, ਪਰ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਆਇਆ। ਅਸੀਂ ਬਸ ਵਾਰ-ਵਾਰ ਪ੍ਰਦਰਸ਼ਨ ਕਰ ਰਹੇ ਹਾਂ।”

ਪ੍ਰਦਰਸ਼ਨਕਾਰੀਆਂ ਤੇ ਪੁਲਿਸ ‘ਚ ਪਿਛਲੇ 10 ਹਫਤਿਆਂ ਤੋਂ ਸੰਘਰਸ਼ ਹੋ ਰਹੇ ਹਨ। ਸੁਰੱਖਿਆ ਬਲਾਂ ਨੇ ਅੱਥਰੂ ਗੈਸ ਦੇ ਗੋਲੇ ਤੇ ਰਬੜ ਦੀਆਂ ਗੋਲ਼ੀਆਂ ਵੀ ਚਲਾਈਆਂ, ਪਰ ਹਫਤੇ ਦੇ ਆਖਰ ਦੀਆਂ ਰੈਲੀਆਂ ਸ਼ਾਂਤੀਪੂਰਨ ਹੋਈਆਂ।

Related posts

ਹਥਿਆਰਬੰਦ ਦੋ ਮਸ਼ਕੂਕ ਅਤਿਵਾਦੀਆਂ ਦੀ ਸੂਹ ਮਿਲਣ ਬਾਅਦ ਗੁਰਦਾਸਪੁਰ ਤੇ ਪਠਾਨਕੋਟ ’ਚ ਹਾਈ ਅਲਰਟ

On Punjab

ਜੰਗੀ ਤਿਆਰੀਆਂ! ਹਿੰਦ ਮਹਾਂਸਾਗਰ ‘ਚ ਬੰਬਾਰ ਜਹਾਜ਼ ਤਾਇਨਾਤ ਕਰਨ ਦੀ ਤਿਆਰੀ

On Punjab

ਅਮਰੀਕਾ ਅਫ਼ਗਾਨਿਸਤਾਨ ‘ਚ ਚਾਹੁੰਦਾ ਹੈ ਸਥਾਈ ਸਮਝੌਤਾ, ਹਿੰਸਾ ‘ਚ ਅੱਠ ਫ਼ੌਜੀਆਂ ਦੀ ਮੌਤ

On Punjab