PreetNama
ਰਾਜਨੀਤੀ/Politics

ਹਰਿਆਣਾ ਦੇ ਨਵੇਂ ਮੰਤਰੀ ਮੰਡਲ ਨੇ ਚੁੱਕੀ ਸਹੁੰ, ਜਾਣੋ ਕੌਣ-ਕੌਣ ਬਣਿਆ ਮੰਤਰੀ

ਚੰਡੀਗੜ੍ਹ: ਹਰਿਆਣਾ ‘ਚ ਅੱਜ ਮੰਤਰੀ ਮੰਡਲ ਦਾ ਵਿਸਤਾਰ ਹੋ ਗਿਆ। ਮਨੋਹਰ ਲਾਲ ਖੱਟਰ ਸਰਕਾਰ ‘ਚ ਬੀਜੇਪੀ ਦੇ ਅੱਠ, ਜੇਜੇਪੀ ਦੇ ਇੱਕ ਵਿਧਾਇਕ ਸਣੇ 10 ਮੰਤਰੀਆਂ ਨੇ ਸਹੁੰ ਚੁੱਕੀ। ਵੱਡੀ ਗੱਲ ਤਾਂ ਇਹ ਹੈ ਕਿ ਹਰਿਆਣਾ ਕੈਬਿਨਟ ‘ਚ ਇੱਕ ਆਜ਼ਾਦ ਵਿਧਾਇਕ ਨੂੰ ਵੀ ਥਾਂ ਦਿੱਤੀ ਗਈ ਹੈ। ਮੰਤਰੀ ਮੰਡਲ ‘ਚ 6 ਕੈਬਨਿਟ ਤੇ ਚਾਰ ਰਾਜ ਮੰਤਰੀ ਚੁਣੇ ਗਏ ਹਨ। ਇਸ ਕੈਬਨਿਟ ‘ਚ ਇੱਕ ਮਹਿਲਾ ਵਿਧਾਇਕ ਕਮਲੇਸ਼ ਢਾਂਡਾ ਵੀ ਮੰਤਰੀ ਬਣੀ ਹੈ।
ਕੈਬਨਿਟ ‘ਚ ਬੀਜੇਪੀ ਦੇ ਸੀਨੀਅਰ ਨੇਤਾ ਅਨਿਲ ਵਿਜ ਤੋਂ ਇਲਾਵਾ ਕੰਵਰਪਾਲ, ਮੂਲ ਚੰਦ ਸ਼ਰਮਾ, ਰੰਜੀਤ ਸਿੰਘ, ਜੈ ਪ੍ਰਕਾਸ਼ ਦਲਾਲ ਤੇ ਬਨਵਾਰੀ ਲਾਲ ਸਣੇ ਕੁਲ 6 ਲੋਕ ਸ਼ਾਮਲ ਹਨ। ਉਧਰ ਓਮ ਪ੍ਰਕਾਸ਼ ਯਾਦਵ, ਕਮਲੇਸ਼ ਢਾਂਡਾ, ਅਨੂਪ ਧਨਕ ਤੇ ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਨੇ ਰਾਜ ਮੰਤਰੀ ਦੀ ਸਹੁੰ ਚੁੱਕੀ।

ਦੱਸ ਦਈਏ ਕਿ 65 ਸਾਲ ਦੇ ਮਨੋਹਰ ਲਾਲ ਖੱਟਰ ਦੂਜੀ ਵਾਰ ਹਰਿਆਣਾ ਦੇ ਮੁੱਖ ਮੰਤਰੀ ਬਣੇ ਹਨ। ਉਨ੍ਹਾਂ ਨੇ 27 ਅਕਤੂਬਰ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ। ਇਸ ਦੇ ਨਾਲ ਹੀ ਜੇਜੇਪੀ ਦੇ ਦੁਸ਼ਿਅੰਤ ਚੌਟਾਲਾ ਨੇ ਉਪ ਮੁੱਖ ਮੰਤਰੀ ਦੀ ਸਹੁੰ ਚੁੱਕੀ ਸੀ।

Related posts

ਕਾਂਗਰਸ ਨੂੰ ਲੱਗਾ ਬਠਿੰਡਾ ਥਰਮਲ ਪਲਾਂਟ ਦਾ ਸੇਕ, ਮਨਪ੍ਰੀਤ ਬਾਦਲ ਨੇ ਪਾਇਆ ਠੰਢਾ ਪਾਣੀ

On Punjab

Delhi Liquor Scam: ਦਿੱਲੀ ਸ਼ਰਾਬ ਘੁਟਾਲੇ ‘ਚ ਹੁਣ ਤੇਲੰਗਾਨਾ ਦੇ ਮੁੱਖ ਮੰਤਰੀ ਦਾ ਨਾਂ ਆਇਆ ਸਾਹਮਣੇ, ਭਾਜਪਾ ਆਗੂ ਨੇ ਲਾਏ ਗੰਭੀਰ ਇਲਜ਼ਾਮ

On Punjab

ਆਸਟ੍ਰੇਲੀਆ ਵਿਚ ਸਮੁੰਦਰੀ ਜਹਾਜ਼ ਕਰੈਸ਼: ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 3 ਦੀ ਮੌਤ, 3 ਹੋਰ ਜ਼ਖਮੀ

On Punjab