61.56 F
New York, US
April 15, 2024
PreetNama
ਖਾਸ-ਖਬਰਾਂ/Important News

‘ਹਰਫ਼ਾਂ ਦਾ ਚਾਨਣ’ ਕਾਵਿ ਸੰਗ੍ਰਹਿ ਦੀ ਗੋਸ਼ਠੀ ਤੇ ਜੁੜਿਆ ਸਾਹਿਤਿਕ ਇਕੱਠ

ਬੀਤੇ ਦਿਨੀਂ ਪੰਜਾਬੀ ਗੀਤਕਾਰ ਮੰਚ ਕੈਲੇਫੋਰਨੀਆਂ ( ਯੂ ਐਸ ਏ ) ਵੱਲੋਂ ਗੋਲਡਨ ਸਟੇਟ ਟਰੱਕ ਸੇਲਜ ਇਨਕਾਰਪੋਰੇਸ਼ਨ , 532 ਹਿਊਸਟਨ ਸਟ੍ਰੀਟ , ਪੱਛਮੀਂ ਸੈਕਰਾਮੈਂਟੋ ਵਿਖੇ ਨਵੀਂ ਚੇਤਨਾ ਪੰਜਾਬੀ ਲੇਖਕ ਮੰਚ , ਗੁਰਾਇਆਂ ( ਜਲੰਧਰ ) ਰਾਹੀਂ ਚੜ੍ਹਦੇ , ਲਹਿੰਦੇ ਪੰਜਾਬ ਦੇ 69 ਸ਼ਾਇਰਾਂ / ਗੀਤਕਾਰਾਂ ਦਾ ਸਾਾਂਝਾ ਸਾਹਿਤਕ ਸੰਗ੍ਰਹਿ , ‘ ਹਰਫ਼ਾਂ ਦਾ ਚਾਨਣ ‘ ਤੇ ਭਰਵੀਂ ਗੋਸ਼ਟੀ ਕੀਤੀ ਗਈ। ਧਰਮਿੰਦਰ ਸਿੰਘ ਨੇ ਮੀਟਿੰਗ ਦਾ ਪ੍ਰਬੰਧ ਅਤੇ ਸਾਰਾ ਖਾਣ ਪੀਣ ਦਾ ਪ੍ਰਬੰਧ ਕੀਤਾ। ਗੀਤਕਾਰ ਸੁਰਿੰਦਰ ਝੰਡੇਰ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ। ਗੁਰਬਚਨ ਚੋਪੜਾ ਨੇ ਮੰਚ ਦੀ ਜ਼ਿੰਮਵਾਰੀ ਨਿਭਾਈ।

ਬਿੱਕਰ ਸਿੰਘ ਕੰਮੇਆਣਾ (ਐਸ਼ੀ ਰੋਮਾਣਾ ਕੰਮੇਆਣਾ) ਨੇ ਕਿਤਾਬ, ‘ਹਰਫ਼ਾਂ ਦਾ ਚਾਨਣ‘ ਦੇ ਸੰਪਾਦਕਾਂ , ਉੱਘੇ ਗੀਤਕਾਰ ਮੱਖਣ ਲੋਹਾਰ ਤੇ ਉੱਘੇ ਸ਼ਾਇਰ ਜਗਦੀਸ਼ ਰਾਣਾ ਦੀ ਇਸ ਕਾਰਜ ਲਈ ਤਾਰੀਫ਼ ਕਰਦਿਆਂ, ਕਿਤਾਬ ਵਿੱਚ ਦਰਜ ਰਚਨਾਵਾਂ ਨੂੰ ਸਲ੍ਹਾਉਂਦਿਆਂ ਇਸ ਨੂੰ ਜੀ ਆਇਆਂ ਕਿਹਾ। ਉੱਘੀ ਕਵਿੱਤਰੀ ਮਨਜੀਤ ਕੌਰ ਸੇਖੋਂ ਨੇ ਕਿਤਾਬ ਦੀਆਂ ਕਈ ਰਚਨਾਵਾਂ ਦਾ ਪਾਠ ਕਰਦਿਆਂ ਆਪਣੇ ਵਿਚਾਰ ਖੋਲ੍ਹਕੇ ਰੱਖੇ। ਉੱਘੀ ਗਾਇਕਾ ਸੁਖਵੰਤ ਕੌਰ ਸੁੱਖੀ ਨੇ ਕੁਝ ਗੀਤ ਗਾ ਕੇ ਪੰਡਾਲ ਨੂੰ ਝੂੱਮਣ ਲਾ ਦਿੱਤਾ।

ਨਵੀਂ ਉੱਭਰੀ ਨੌਜਵਾਨ ਲੇਡੀ ਸਿੰਗਰ ਮਨਪ੍ਰੀਤ ਗਿੱਲ ਨੇ ਬਹੁਤ ਹੀ ਮਿੱਠੀ ਅਵਾਜ਼ ‘ਚ ਗੀਤ ਗਾਏ। ਮਨਜੀਤ ਰੱਲ, ਚਰਨ ਲੁਹਾਰਾਂ ਵਾਲਾ, ਤਰਲੋਕ ਸਿੰਘ, ਜਸਵਿੰਦਰ ਮਦਾੜਾ ਨੇ ਵੀ ਆਪਣੀ ਗਾਇਕੀ ਦਾ ਰੰਗ ਬੰਨਿਆਂ। ਉੱਘੀ ਸ਼ਾਇਰਾ ਜੋਤੀ ਕੌਰ ਨੇ ਆਪਣੀ ਸੁਰੀਲੀ ਅਵਾਜ਼ ਰਾਹੀਂ ਆਪਣੀਆਂ ਕੁੱਝ ਚੋਣਵੀਆਂ ਰਚਨਾਵਾਂ ਨੂੰ ਗਾ ਕੇ ਸੁਣਾਇਆ। ਉੱਘੇ ਗਾਇਕ ਤਰਲੋਕ ਸਿਂਘ ਨੇ ਸੁਰੀਲਿਆਂ ਸਾਜ਼ਾਂ ਨਾਲ ਆਪਣੀ ਸੁਰੀਲੀ ਅਵਾਜ਼ ਦਾ ਜਾਦੂ ਬਿਖੇਰਿਆ।

ਲਹਿੰਦੇ ਪੰਜਾਬ ਦੇ ਉੱਘੇ ਗਾਇਕ ਮਲਿਕ ਇਮਤਿਆਜ਼ ਤੇ ਮਲਿਕ ਜੁਲਫਕਾਰ ਏ ਅਵਾਨ ਨੇ ਵੀ ਆਪਣੀ ਗਾਇਕੀ ਦੇ ਜ਼ੌਰ੍ਹ ਦਿਖਾਏ। ਪ੍ਰਸਿੱਧ ਲੇਖਕਾ ਤਤਿੰਦਰ ਕੌਰ, ਉੱਘੀ ਸ਼ਾਇਰਾ ਮਨੋਰੀਤ ਗਰੇਵਾਲ਼ (ਪ੍ਰਧਾਨ ਪੰਜਾਬੀ ਸਾਹਿਤ ਸਭਾ ਕੈਲੇਫੋਰਨੀਆਂ) ਉੱਘੇ ਗੀਤਕਾਰ ਜਸਵੰਤ ਜੱਸੀ ਸ਼ੀਂਮਾਰ, ਉੱਘੇ ਸ਼ਾਇਰ ਹਰਜਿੰਦਰ ਪੰਧੇਰ (ਪ੍ਰਧਾਨ ਪੰਜਾਬੀ ਸਾਹਿਤ ਸਭਾ ਸਟਾਕਟਨ) ਵਿਸ਼ੇਸ਼ ਤੌਰ ਤੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ।

ਹੋਰਨਾ ਤੋਂ ਇਲਾਵਾ ਜਿੰਨ੍ਹਾਂ ਖਾਸ ਸਖਸੀਅਤਾਂ ਨੇ ਇਸ ਸਮਾਗਮ ਵਿੱਚ ਹਾਜ਼ਰੀ ਭਰੀ ਉਨ੍ਹਾਂ ਦੇ ਨਾਂ ਹਨ ਪਵਨ ਮਾਹੀ, ਕੇਵਲ ਕ੍ਰਿਸ਼ਨ ਬੋਲੀਨਾ, ਚਰਨ ਸਿੰਘ ਲੋਹਾਰਾਂ ਵਾਲਾ, ਜਸਵਿੰਦਰ ਲਾਲ ਮਢੇਰਾ, ਟੀ ਸਿੰਘ, ਸੁਰਿੰਦਰ ਸਿਂਘ ਸ਼ੇਰਗਿੱਲ, ਡੌਲੀ ਫੋਟੋਗ੍ਰਾਫਰ ,ਬਲਜੀਤ ਸਿੰਘ ,ਸੁਰਿੰਦਰ ਬਰਾੜ , ਪਰੀ ਕੌਰ , ਕਮਲਜੀਤ ਕੌਰ ਰੱਲ , ਦੀਪੂ ਚੋਪੜਾ , ਜੇ ਪੀ ਸਿੰਘ , ਆਈ ਹਰਮਿੰਦਰ ਸਿੰਘ ਤੇ ਮਨਜੀਤ ਸਿੰਘ ਰੱਲ ਆਦਿ। ਪੰਜਾਬੀ ਗੀਤਕਾਰ ਮੰਚ ਦੇ ਪ੍ਰਧਾਨ ਮੱਖਣ ਲੋਹਾਰ ਨੇ ਸਮਾਗਮ ਵਿੱਚ ਪਹੁੰਚੀਆਂ ਸਭ ਸਖਸ਼ੀਅਤਾਂ ਦਾ ਧੰਨਵਾਦ ਕੀਤਾ। ਸਾਹਿਤਕ ਖੁਸ਼ਬੂਆਂ ਬਿਖੇਰਦਾ , ਗੀਤਕਾਰ ਮੰਚ ਦਾ ਇਹ ਵੀ ਵਿਲੱਖਣ ਸਮਾਗਮ ਸ਼ਾਇਰਾਨਾ ਮੀਲ ਪੱਥਰ ਗੱਡਦਾ ਹੋਇਆ ਸੰਪੂਰਨ ਹੋਇਆ।

Related posts

Gas: ਗੈਸ ਦੇ ਬਰਨਰ ‘ਚ ਜੰਮੇ ਹੋਏ ਤੇਲ ਤੇ ਕਾਰਬਨ ਨਾਲ ਸੇਕ ਹੋ ਗਿਆ ਘੱਟ, ਤਾਂ ਅਪਣਾਓ ਆਹ ਸੌਖੇ ਤਰੀਕੇ, ਹੋ ਜਾਵੇਗਾ ਸਾਫ

On Punjab

Big News : ਪੁਤਿਨ ਖ਼ਿਲਾਫ਼ ਬਗਾਵਤ ਕਰਨ ਵਾਲੇ ਵੈਗਨਰ ਚੀਫ ਯੇਵਗੇਨੀ ਪ੍ਰਿਗੋਜਿਨ ਦੀ ਹਵਾਈ ਹਾਦਸੇ ‘ਚ ਮੌਤ ਦਾ ਦਾਅਵਾ

On Punjab

‘ਦੁਨੀਆ ਦਾ ਸਭ ਤੋਂ ਗੰਦਾ ਆਦਮੀ’ ਵਜੋਂ ਜਾਣੇ ਜਾਂਦੇ ਅਮੋ ਹਾਜੀ ਦਾ 94 ਸਾਲ ਦੀ ਉਮਰ ਵਿਚ ਦੇਹਾਂਤ

On Punjab