ਨਵੀਂ ਦਿੱਲੀ: ਬੀਤੇ ਸਾਲ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਜਿਸ ਨੂੰ ਫਲਕਿਰ ਸਿੰਘ ਵੀ ਕਿਹਾ ਜਾਂਦਾ ਹੈ ਦੀ ਜ਼ਿੰਦਗੀ ‘ਤੇ ਫ਼ਿਲਮ ਬਣੀ ਸੀ। ਫ਼ਿਲਮ ‘ਸੂਰਮਾ’ ਸੀ ਜਿਸ ‘ਚ ਸੰਦੀਪ ਦਾ ਕਿਰਦਾਰ ਪੰਜਬਾੀ ਸਿੰਗਰ ਅਤੇ ਐਕਟਰ ਦਲਜੀਤ ਦੋਸਾਂਝ ਨੇ ਨਿਭਾਇਆ ਸੀ। ਹੁਣ ਖ਼ਬਰਾਂ ਨੇ ਕਿ ਫਲੀਕਰ ਸਿੰਗ ਸੰਦੀਪ ਟੀਵੀ ਦੀ ਦੁਨੀਆ ‘ਤੇ ਵੀ ਵਾਪਸੀ ਕਰਨ ਜਾ ਰਿਹਾ ਹੈ।
ਸਿੰਘ ਟੀਵੀ ਸ਼ੋਅ ‘ਰੋਡੀਜ਼ ਰਿਅਲ ਹੀਰੋਜ਼’ ਦੇ ਨਾਲ ਛੋਟੇ ਪਰਦੇ ‘ਤੇ ਆਗਾਜ਼ ਕਰਨ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਨਵੀਂ ਫੀਲਡ ਨਾਲ ਜੁੜ ਕੇ ਖੁਸ਼ ਹਨ। ਸੰਦੀਪ ਇਸ ਸ਼ੋਅ ਦੇ 16ਵੇਂ ਸੀਜ਼ਨ ਨਾਲ ਇੱਕ ਗੈਂਗਲੀਡਰ ਦੇ ਤੌਰ ‘ਤੇ ਜੁੜਣਗੇ।
ਨੇ ਇੱਕ ਬਿਆਨ ‘ਚ ਕਿਹਾ, ‘ਮੈਂ ਅਜੇ ਵੀ ਉਨ੍ਹਾਂ ਲੋਕਾਂ ‘ਚ ਪੁਰਾ ਯਕੀਨ ਰੱਖਦਾ ਹਾਂ, ਜੋ ਆਪਣੀ ਮਹਿਨਤ ਨਾਲ ਕੁਝ ਬਣਦੇ ਹਨ ਅਤੇ ਆਪਣੇ ਕੰਮ ਨੂੰ ਵਧੀਆ ਤਰੀਕੇ ਨਾਲ ਪੂਰਾ ਕਰਦੇ ਹਨ”।
ਉਨ੍ਹਾਂ ਨੇ ਅੱਗੇ ਕਿਹਾ, “ਇਹ ਇੱਕ ਨਵਾਂ ਤਜੂਰਬਾ ਹੋਣ ਵਾਲਾ ਹੈ ਅਤੇ ਮੈਂ ਕੁਝ ਅਜਿਹਾ ਕਰਨ ਨੂੰ ਲੈ ਕੇ ਉਤਸ਼ਾਹਿਤ ਹਾਂ। ਮੈਂ ਅਜਿਹਾ ਪਹਿਲਾਂ ਕਦੇ ਨਹੀਂ ਕੀਤਾ”।