29.84 F
New York, US
February 15, 2025
PreetNama
ਫਿਲਮ-ਸੰਸਾਰ/Filmy

ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ ਮਲਾਇਕਾ ਅਰੋੜਾ,ਪੰਜਾਬੀ ਸੂਟ ‘ਚ ਆਈ ਨਜ਼ਰ

Malaika visits golden temple : ਬਾਲੀਵੁੱਡ ਇੰਡਸਟਰੀ ਦੀ ਹੌਟ ਤੇ ਖ਼ੂਬਸੂਰਤ ਅਦਾਕਾਰਾ ਮਲਾਇਕਾ ਅਰੋੜਾ ਅੰਮ੍ਰਿਤਸਰ ਪਹੁੰਚੇ ਹੋਏ ਹਨ। ਜਿੱਥੇ ਸਭ ਤੋਂ ਪਹਿਲਾਂ ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਨੇ ਮੱਥਾ ਟੇਕਦਿਆਂ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤੀਆਂ ਹਨ। ਇੰਸਟਾਗ੍ਰਾਮ ਉਤੇ ੳਹਨਾਂ ਦੀਆ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ।

ਇਨ੍ਹਾਂ ਤਸਵੀਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਮਲਾਇਕਾ ਅਰੋੜਾ ਪੰਜਾਬੀ ਸ਼ਰਾਰਾ ਸੂਟ ‘ਚ ਨਜ਼ਰ ਆ ਰਹੇ ਹਨ। ਮਲਾਇਕਾ ਅਰੋੜਾ ਪੰਜਾਬੀ ਸ਼ਰਾਰੇ ‘ਚ ਬਹੁਤ ਹੀ ਖ਼ੂਬਸੂਰਤ ਦਿਖਾਏ ਦੇ ਰਹੇ ਹਨ। ਉਨ੍ਹਾਂ ਦੀ ਇਸ ਪੋਸਟ ਨੂੰ ਬਾਲੀਵੁੱਡ ਹਸਤੀਆਂ ਦੇ ਨਾਲ ਫੈਨਜ਼ ਵੱਲੋਂ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ। ਉਹਨਾਂ ਦੀ ਪੋਸਟ ਨੂੰ ਕੁਝ ਹੀ ਸਮੇਂ ‘ਚ ਇੱਕ ਲੱਖ ਤੋਂ ਵੱਧ ਲਾਈਕ ਮਿਲ ਚੁੱਕੇ ਨੇ ਤੇ ਹਜ਼ਾਰਾਂ ਹੀ ਕਮੈਂਟ ਆ ਚੁੱਕੇ ਨੇ। ਬਾਲੀਵੁੱਡ ਦੀ 46 ਸਾਲਾਂ ਦੀ ਇਹ ਹੌਟ ਅਦਾਕਾਰਾ ਆਪਣੇ ਫਿੱਟਨਸ ਵੀਡੀਓਸ ਕਰਕੇ ਚਰਚਾ ‘ਚ ਬਣੀ ਰਹਿੰਦੀ ਹੈ।

ਹਾਲ ਹੀ ‘ਚ ਮਲਾਇਕਾ ਅਰੋੜਾ ਨੇ ਆਪਣਾ 46 ਵਾਂ ਜਨਮ ਦਿਨ ਮਨਾਇਆ ਸੀ। ਇਸ ਬਰਥਡੇ ਪਾਰਟੀ ‘ਚ ਕਈ ਬਾਲੀਵੁੱਡ ਹਸਤੀਆ ਨੇ ਸ਼ਿਰਕਤ ਕੀਤੀ ਸੀ। ਭੈਣ ਅੰਮ੍ਰਿਤਾ ਅਰੋੜਾ ਨਾਲ ਮਲਾਇਕਾ ਅਰੋੜਾ ਕਾਫੀ ਖੁਸ਼ ਨਜ਼ਰ ਆਈ। ਪਾਰਟੀ ‘ਚ ਮਲਾਇਕਾ ਤੇ ਅਰਜੁਨ ਕਪੂਰ ਨੇ ਕਾਫ਼ੀ ਡਾਸ ਕੀਤਾ ਸੀ। ਇਸ ਪਾਰਟੀ ਦੌਰਾਨ ਬਾਲੀਵੁੱਡ ਦੀਆ ਅਦਾਕਾਰਾ ਹੁਣ ਤੱਕ ਦੇ ਸਭ ਤੋਂ ਹੋਟ ਅੰਦਾਜ ਵਿੱਚ ਨਜ਼ਰ ਆਇਆ। ਇਸ ਪਾਰਟੀ ‘ਚ ਹੁਸੀਨਾ ਨੇ ਆਪਣੇ ਹੁਸਨ ਦੇ ਜਲਵੇ ਵਿਖੇਰੇ ਸੀ।

ਸਭ ਤੋਂ ਪਹਿਲਾਂ ਜੇਕਰ ਬਰਥਡੇ ਗਰਲ ਮਲਾਇਕਾ ਅਰੋੜਾ ਦੀ ਗੱਲ ਕਰੀਏ ਤਾਂ ਉਸ ਨੇ ਆਪਣੇ ਜਨਮਦਿਨ ਦੀ ਪਾਰਟੀ ‘ਚ ਮਿਰਰ ਵਰਕ ਡ੍ਰੈਸ ਪਾਈ ਸੀ, ਜਿਸ ‘ਚ ਉਹ ਬੇਹੱਦ ਕਮਾਲ ਦੀ ਲੱਗ ਰਹੀ ਸੀ।ਮਲਾਇਕਾ ਦੀ ਪਾਰਟੀ ‘ਚ ਐਕਟਰਸ ਤਾਰਾ ਸੁਤਾਰਿਆ ਵੀ ਆਪਣੇ ਹੌਟ ਅੰਦਾਜ਼ ‘ਚ ਸੁਰਖੀਆਂ ਬਟੌਰਦੀ ਨਜ਼ਰ ਆਈ। ਪਾਰਟੀ ‘ਚ ਅੰਨਨਿਆ ਪਾਂਡੇ ਬੈਕ-ਲੈਸ ਬਲੈਕ ਡ੍ਰੈਸ ‘ਚ ਕੁਝ ਇਸ ਅੰਦਾਜ਼ ‘ਚ ਨਜ਼ਰ ਆਈ। ਇਸ ਬਿੱਗ ਬੈਸ਼ ਬਰਥਡੇ ‘ਚ ਮਲਾਇਕਾ ਦੀ ਖਾਸ ਦੋਸਤ ਕਰੀਨਾ ਕਪੂਰ ਖ਼ਾਨ ਵੀ ਬੇਹੱਦ ਹੌਟ ਅੰਦਾਜ਼ ‘ਚ ਨਜ਼ਰ ਆਈ। ਇਸ ਦੌਰਾਨ ਕਰੀਨਾ ਬਲੈਕ ਐਂਡ ਵ੍ਹਾਈਟ ਟੌਪ ਅਤੇ ਬਲੈਕ ਸਕਰਟ ‘ਚ ਨਜ਼ਰ ਆਈ ਸੀ।

Related posts

ਕੋਰੋਨਾ ਨੂੰ ਮਾਤ ਦੇ ਐਸ਼ਵਰਿਆ ਤੇ ਆਰਾਧਿਆ ਪਹੁੰਚੀਆਂ ਘਰ

On Punjab

ਰਾਨੂੰ ਮੰਡਲ ਦੀ ਪਹਿਲੀ ਫਿਲਮ ਦਾ ਟ੍ਰੇਲਰ ਹੋਇਆ ਰਿਲੀਜ਼

On Punjab

US : ਫਿਲਮ ਨਿਰਮਾਤਾ ਹਾਰਵੇ ਵੇਨਸਟੀਨ ਦੀਆਂ ਮੁਸ਼ਕਲਾਂ ਵਧੀਆਂ, ਜਬਰ-ਜਨਾਹ ਤੇ ਦੋ ਹੋਰ ਜਿਨਸੀ ਸ਼ੋਸ਼ਣ ਦੇ ਦੋਸ਼ੀ ਕਰਾਰ

On Punjab