ਸੋਹਣਿਆਂ ਸੱਜਣਾ ਛੱਡ ਕੇ ਤੁਰ ਗਿਉਂ
ਮੇਰੇ ਦਿਲ ਦਾ ਹੱਸਦਾ ਵੱਸਦਾ ਵਿਹੜਾ
ਸੁੰਨਾ ਕਰ ਗਿਉਂ ਦਿਲ ਦਾ ਆਂਗਣ
ਘੁੱਗ ਵਸਦਾ ਸੀ ਜਿਹੜਾ
ਬੁੱਕਾਂ ਭਰ ਭਰ ਡੁੱਲਣ ਦੀਦੇ
ਹੁਣ ਚੁੱਪ ਕਰਾਵੇ ਕਿਹੜਾ
ਅੱਧ ਵਿਚਾਲੇ ਡੁੱਬ ਜਾਣੈ ਹੁਣ
ਸਾਡੇ ਦਿਲ ਦਾ ਤਰਦਾ ਬੇੜਾ
ਜਾ ਸੱਜਣਾ ਤੂੰ ਖੁਸ਼ੀਆਂ ਮਾਣੇ
ਵੱਸਦਾ ਰਹੇ ਤੇਰਾ ਖੇੜਾ
ਨਰਿੰਦਰ ਬਰਾੜ
95095 00010