ਛੋਟੇ ਪਰਦੇ ਦੀ ਵੱਡੀ ਐਕਟਰਸ ਮੌਨੀ ਰਾਏ ਹੁਣ ਵੱਡੇ ਪਰਦੇ ‘ਤੇ ਆਪਣਾ ਕਾਮਯਾਬ ਕਰੀਅਰ ਸ਼ੁਰੂ ਕਰ ਚੁੱਕੀ ਹੈ। ਮੌਨੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਰਾਹੀਂ ਆਪਣੀਆਂ ਬੇਹੱਦ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਮੌਨੀ ਨੇ ਲੋਕਾਂ ਦੇ ਦਿਲਾਂ ‘ਚ ਥਾਂ ਕਲਰ ਦੇ ਟੀਵੀ ਸ਼ੋਅ ‘ਨਾਗਿਨ’ ਨਾਲ ਬਣਾਈ ਸੀ ਜਿਸ ‘ਚ ਉਸ ਦਾ ਮੁੱਖ ਕਿਰਦਾਰ ਸੀ।
ਮੌਨੀ ਇਸ ਤੋਂ ਪਹਿਲਾਂ ਵੀ ਆਪਣੇ ਇੰਸਟਾਗ੍ਰਾਮ ‘ਤੇ ਬੇੱਹਦ ਖੂਬਸੂਰਤ ਤਸਵੀਰਾਂ ਨੂੰ ਪੋਸਟ ਕਰ ਚੁੱਕੀ ਹੈ। ਇਨ੍ਹਾਂ ਨੇ ਉਸ ਦੇ ਫੈਨਸ ਦੇ ਦਿਲਾਂ ‘ਚ ਛੂਹ ਲਿਆ। ਹੁਣ ਦੀਆਂ ਫੋਟੋਆਂ ਦੀ ਗੱਲ ਕੀਤੀ ਜਾਵੇ ਤਾਂ ਇਹ ਤਸਵੀਰਾਂ ਇੰਟਰਨੈੱਟ ‘ਤੇ ਖੂਬ ਵਾਇਰਲ ਹੋ ਰਹੀਆਂ ਹਨ।
ਬੀਤੇ ਦਿਨੀਂ ਮੌਨੀ ਨੇ ਕਾਫੀ ਫੇਮ ਹਾਸਲ ਕੀਤਾ ਹੈ। ਉਹ ਸੀਰੀਅਲ ਦੇ ਨਾਲ-ਨਾਲ ਸੋਸ਼ਲ ਸਾਈਟਸ ‘ਤੇ ਵੀ ਕਾਫੀ ਐਕਟਿਵ ਰਹਿੰਦੀ ਹੈ।
ਬਾਲੀਵੁੱਡ ‘ਚ ਆਪਣਾ ਡੈਬਿਊ ਕਰ ਚੁੱਕੀ ਮੌਨੀ ਰਾਏ ਕਈ ਮੌਕਿਆਂ ਦੇ ਦੌਰਾਨ ਗਲੈਮਰਸ ਅੰਦਾਜ਼ ‘ਚ ਨਜ਼ਰ ਆਈ।ਮੌਨੀ ਰਾਏ ਦੇ ਸੀਰੀਅਲ ‘ਨਾਗਿਨ’ ਦੇ ਤਿੰਨ ਸੀਜ਼ਨ ਆ ਚੁੱਕੇ ਹਨ ਜਿਨ੍ਹਾਂ ਨੂੰ ਔਡੀਅੰਸ ਨੇ ਖੂਬ ਪਸੰਦ ਕੀਤਾ। ਸ਼ੋਅ ਦੇ ਤੀਜੇ ਸ਼ੋਅ ਦੇ ਆਖਰੀ ਐਪੀਸੋਡ ‘ਚ ਮੌਨੀ ਨੂੰ ਦੇਖ ਫੈਨਸ ਦੀ ਖੁਸ਼ੀ 7ਵੇਂ ਅਸਮਾਨ ‘ਤੇ ਸੀ। ਹੁਣ ਔਡੀਅੰਸ ਅੰਦਾਜ਼ੇ ਲਾ ਰਹੇ ਹਨ ਕਿ ਸ਼ਾਇਦ ਉਨ੍ਹਾਂ ਦੀ ਪਸੰਦੀਦਾ ਕਲਾਕਾਰ ਸ਼ੋਅ ਦੇ ਅਗਲੇ ਸੀਜ਼ਨ ‘ਚ ਵੀ ਨਜ਼ਰ ਆ ਸਕਦੀ ਹੈ।