PreetNama
ਸਮਾਜ/Socialਸਿਹਤ/Healthਖਬਰਾਂ/Newsਖਾਸ-ਖਬਰਾਂ/Important Newsਫਿਲਮ-ਸੰਸਾਰ/Filmyਰਾਜਨੀਤੀ/Politics

ਸੈਫ਼ ਅਲੀ ਖ਼ਾਨ ’ਤੇ ਹਮਲੇ ਸਬੰਧੀ ਮਸ਼ਕੂਕ ਨੂੰ ਹਿਰਾਸਤ ’ਚ ਲਿਆ

ਮੁੰਬਈ-ਮੁੰਬਈ ਪੁਲੀਸ ਨੇ ਫਿਲਮ ਅਦਾਕਾਰ ਸੈਫ਼ ਅਲੀ ਖ਼ਾਨ ’ਤੇ ਹਮਲੇ ਦੇ ਸਿਲਸਿਲੇ ’ਚ ਅੱਜ ਸਵੇਰੇ ਮਸ਼ਕੂਕ ਨੂੰ ਹਿਰਾਸਤ ’ਚ ਲਿਆ ਹੈ। ਮੁੱਖ ਮੁਲਜ਼ਮ ਹਾਲਾਂਕਿ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਇਸੇ ਦੌਰਾਨ ਇਸ ਘਟਨਾ ਸਬੰਧਤ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਮਸ਼ਕੂਕ, ਜਿਸ ਨੇ ਆਪਣਾ ਮੂੰਹ ਢਕਿਆ ਹੋਇਆ ਹੈ, ਅਦਾਕਾਰ ਦੀ ਰਿਹਾਇਸ਼ੀ ਇਮਾਰਤ ਦੀਆਂ ਪੌੜੀਆਂ ਚੜ੍ਹਦਾ ਦਿਖਾਈ ਦੇ ਰਿਹਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਹਿਰਾਸਤ ’ਚ ਲਏ ਵਿਅਕਤੀ ਦੀ ਪਛਾਣ ਨਹੀਂ ਹੋਈ ਹੈ। ਉਸ ਨੂੰ ਬਾਂਦਰਾ ਥਾਣੇ ਲਿਜਾਇਆ ਗਿਆ ਹੈ।

ਸੈਫ਼ ਦੀ ਹਾਲਤ ’ਚ ਸੁਧਾਰ-ਚਾਕੂ ਨਾਲ ਹਮਲੇ ’ਚ ਜ਼ਖ਼ਮੀ ਅਦਾਕਾਰ ਸੈਫ਼ ਅਲੀ ਖ਼ਾਨ ਦਾ ਮੁੰਬਈ ਦੇ ਲੀਲਾਵਤੀ ਹਸਪਤਾਲ ’ਚ ਇਲਾਜ ਕਰ ਰਹੇ ਡਾਕਟਰਾਂ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਹਾਲਤ ’ਚ ਸੁਧਾਰ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਦੋ-ਤਿੰਨ ਦਿਨ ਅੰਦਰ ਛੁੱਟੀ ਦਿੱਤੀ ਜਾ ਸਕਦੀ ਹੈ। ਅਦਾਕਾਰ ਦੀ ਸਰਜਰੀ ਕੀਤੀ ਗਈ ਹੈ। ਡਾ. ਨਿਤਿਨ ਡਾਂਗੇ ਨੇ ਕਿਹਾ, ‘ਅਸੀਂ ਉਨ੍ਹਾਂ ਦੀ ਹਾਲਤ ’ਤੇ ਨਜ਼ਰ ਰੱਖ ਰਹੇ ਹਾਂ।’

ਹਮਲੇ ਪਿੱਛੇ ਕਿਸੇ ਗਰੋਹ ਦਾ ਹੱਥ ਨਹੀਂ: ਮੰਤਰੀ:ਮਹਾਰਾਸ਼ਟਰ ਦੇ ਗ੍ਰਹਿ ਰਾਜ ਮੰਤਰੀ ਯੋਗੇਸ਼ ਕਦਮ ਨੇ ਅੱਜ ਕਿਹਾ ਕਿ ਅਦਾਕਾਰ ਸੈਫ਼ ’ਤੇ ਚਾਕੂ ਨਾਲ ਹਮਲੇ ਪਿੱਛੇ ਕਿਸੇ ਅੰਡਰਵਰਲਡ ਗਰੋਹ ਦਾ ਹੱਥ ਨਹੀਂ ਹੈ। ਉਨ੍ਹਾਂ ਕਿਹਾ, ‘ਹਮਲੇ ਦੇ ਸਬੰਧ ’ਚ ਹਿਰਾਸਤ ਵਿੱਚ ਲਿਆ ਗਿਆ ਮਸ਼ਕੂਕ ਕਿਸੇ ਗਰੋਹ ਦਾ ਮੈਂਬਰ ਨਹੀਂ ਹੈ। ਕਿਸੇ ਗਰੋਹ ਨੇ ਇਹ ਹਮਲਾ ਨਹੀਂ ਕੀਤਾ।’ ਉਨ੍ਹਾਂ ਦੱਸਿਆ ਕਿ ਹੁਣ ਤੱਕ ਘਟਨਾ ਪਿੱਛੇ ਚੋਰੀ ਇੱਕੋ-ਇੱਕ ਮਕਸਦ ਪ੍ਰਤੀਤ ਹੁੰਦਾ ਹੈ।

Related posts

ਓਲੰਪੀਅਨ ਪ੍ਰਿਥੀਪਾਲ ਸਿੰਘ ਮਾਸਟਰਜ਼ ਟੂਰਨਾਮੈਂਟ ਦਾ ਪ੍ਰੋਗਰਾਮ ਐਲਾਨਿਆ

On Punjab

PM ਮੋਦੀ ਦੇ ਦੌਰੇ ਤੋਂ ਪਹਿਲਾਂ ਮੁੱਖ ਮੰਤਰੀ ਚੰਨੀ ਤੇ ਸਿੱਧੂ ਦਰਸ਼ਨਾਂ ਲਈ ਪੁੱਜੇ ਕੇਦਾਰਨਾਥ, ਹਰੀਸ਼ ਰਾਵਤ ਨਾਲ ਵੀ ਕੀਤੀ ਮੁਲਾਕਾਤ

On Punjab

ਦਿਲ ਦਹਿਲਾ ਦੇਣ ਵਾਲੀ ਘਟਨਾ : ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਨਾਈਜੀਰੀਆ ‘ਚ ਮਸਜਿਦ ਦਾ ਇੱਕ ਹਿੱਸਾ ਡਿੱਗਿਆ, ਸੱਤ ਦੀ ਮੌਤ; 23 ਜ਼ਖ਼ਮੀ

On Punjab