74.97 F
New York, US
July 1, 2025
PreetNama
ਸਮਾਜ/Social

ਸੈਪਟਿਕ ਟੈਂਕ ਦੀ ਸਫਾਈ ਕਰਨ ਆਏ 4 ਕਰਮਚਾਰੀਆਂ ਦੀ ਮੌਤ, ਜ਼ਹਿਰੀਲੀ ਗੈਸ ਕਾਰਨ ਹਾਦਸਾ

ਰੋਹਤਕਹਰਿਆਣਾ ਦੇ ਰੋਹਤਕ ਸ਼ਹਿਰ ‘ਚ ਅੱਜ ਵੱਡਾ ਹਾਦਸਾ ਹੋ ਗਿਆ। ਸੈਪਟਿਕ ਟੈਂਕ ਦੀ ਸਫਾਈ ਕਰਨ ਉੱਤਰੇ ਚਾਰ ਕਰਮਚਾਰੀਆਂ ਦੀ ਮੌਤ ਜ਼ਹਿਰੀਲੀ ਗੈਸ ਚੜ੍ਹਨ ਕਰਕੇ ਹੋ ਗਈ। ਜਾਣਕਾਰੀ ਮੁਤਾਬਕ ਇਨ੍ਹਾਂ ਕਰਮੀਆਂ ਕੋਲ ਜ਼ਹਿਰੀਲੀ ਗੈਸ ਤੋਂ ਬਚਾਅ ਲਈ ਕੋਈ ਉਪਕਰਨ ਵੀ ਨਹੀਂ ਸੀ। ਮਰਨ ਵਾਲਿਆਂ ‘ਚ ਦੋ ਰੋਹਤਕਇੱਕ ਯੂਪੀ ਤੇ ਇੱਕ ਕੈਥਲ ਦਾ ਸੀ।

ਘਟਨਾ ਸ਼ਹਿਰ ਦੇ ਕੱਚਾ ਬੇਰੀ ਰੋਡ ‘ਤੇ ਬਣੇ ਸਲਾਟਰ ਹਾਉਸ ਕੋਲ ਦੀ ਹੈ। ਸੈਪਟਿਕ ਦੀ ਸਫਾਈ ਲਈ ਪਹਿਲਾਂ ਦੋ ਕਰਮਚਾਰੀ ਟੈਂਕ ‘ਚ ਸਵੇਰੇ 9:30 ਵਜੇ ਉੱਤਰੇ ਪਰ ਜ਼ਹਿਰੀਲੀ ਗੈਸ ਦੇ ਪ੍ਰਭਾਵ ‘ਚ ਹੋਣ ਕਰਕੇ ਦੋਵੇਂ ਬੇਹੋਸ਼ ਹੋ ਕੇ ਗੰਦੇ ਪਾਣੀ ‘ਚ ਡੁੱਬਣ ਲੱਗੇ। ਉਨ੍ਹਾਂ ਨੂੰ ਬਚਾਉਣ ਦੋ ਸਾਥੀ ਹੋਰ ਟੈਂਕ ‘ਚ ਉੱਤਰ ਗਏ ਤੇ ਉਹ ਵੀ ਜ਼ਹਿਰੀਲੀ ਗੈਸ ਕਰਕੇ ਬੇਹੋਸ਼ ਹੋਣ ਕਰਕੇ ਗੰਦੇ ਪਾਣੀ ‘ਚ ਡੁੱਬ ਗਏ।

ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਅਧਿਕਾਰੀ ਵੀ ਮੌਕੇ ‘ਤੇ ਪਹੁੰਚੇ ਤੇ ਬਚਾਅ ਕਾਰਜ ਸ਼ੁਰੂ ਕੀਤੇ। ਇਸ ਦਾ ਕੋਈ ਨਤੀਜਾ ਨਹੀਂ ਨਿਕਲਿਆ। ਦੋ ਮ੍ਰਿਤਕਾਂ ਦੀ ਲਾਸ਼ਾਂ ਨੂੰ ਤਾਂ ਬਾਹਰ ਕੱਢ ਲਿਆ ਗਿਆ ਪਰ ਬਾਕੀ ਦੋ ਦੀਆਂ ਲਾਸ਼ਾਂ ਲਈ ਕਾਫੀ ਮਸ਼ੱਕਤ ਕੀਤੀ ਗਈ। ਇਸ ਲਈ ਸੈਪਟਿਕ ਟੈਂਕ ਨੂੰ ਮਸ਼ੀਨਾਂ ਨਾਲ ਖਾਲੀ ਕੀਤਾ ਗਿਆ।

ਇਸ ਦੌਰਾਨ ਸਫਾਈ ਕਰਮਚਾਰੀ ਯੂਨੀਅਨ ਦੇ ਨੇਤਾ ਸੰਜੈ ਕੁਮਾਰ ਨੇ ਕਾਰਜ ਪ੍ਰਣਾਲੀ ‘ਤੇ ਗੰਭੀਰ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਕਿ ਕਰਮੀਆਂ ਨੂੰ ਜ਼ਹਿਰੀਲੀ ਗੈਸ ਤੋਂ ਬਚਾਅ ਲਈ ਉਪਕਰਨ ਵੀ ਨਹੀਂ ਦਿੱਤੇ ਜਾਂਦੇ। ਜੇਕਰ ਕੋਈ ਇਸ ਖਿਲਾਫ ਬੋਲਦਾ ਹੈ ਤਾਂ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ।

Related posts

ਅੱਤਵਾਦੀਆਂ ਨੇ ਫੌਜੀਆਂ ਦੀ ਗੱਡੀ ਨੂੰ ਫਿਰ ਬਣਾਇਆ ਨਿਸ਼ਾਨਾ, IED ਧਮਾਕੇ ‘ਚ ਇਕ ਸੁਰੱਖਿਆ ਕਰਮਚਾਰੀ ਦੀ ਮੌਤ; ਕਈ ਜ਼ਖਮੀ

On Punjab

Khalistani Lakhbir Singh Rode: ਖਾਲਿਸਤਾਨੀ ਲੀਡਰ ਲਖਬੀਰ ਸਿੰਘ ਰੋਡੇ ਦੀ ਪਾਕਿਸਤਾਨ ‘ਚ ਮੌਤ

On Punjab

ਭਾਰਤ ਦੇ ਚੀਨ ਨੂੰ ਵੱਡੇ ਝਟਕੇ, ਆਰਥਿਕ ਹਥਿਆਰ ਨਾਲ ਸਬਕ ਸਿਖਾਉਣ ਦੀ ਤਿਆਰੀ

On Punjab