PreetNama
ਸਮਾਜ/Social

ਸੁਲੇਮਾਨੀ ਦੀ ਅੰਤਮ ਯਾਤਰਾ ‘ਚ ਭਗਦੜ, 35 ਲੋਕਾਂ ਦੀ ਮੌਤ, ਕਈ ਜ਼ਖਮੀ

ਤਹਿਰਾਨ: ਅਮਰੀਕੀ ਡਰੋਨ ਹਮਲੇ ਵਿੱਚ ਮਾਰੇ ਗਏ ਇਰਾਨ ਦੇ ਚੋਟੀ ਦੇ ਸੈਨਿਕ ਕਮਾਂਡਰ ਦੇ ਜਨਾਜ਼ੇ ਵਿੱਚ ਭਗਦੜ ਮੱਚਣ ਕਾਰਨ ਘੱਟੋ-ਘੱਟ 35 ਲੋਕ ਮਾਰੇ ਗਏ ਤੇ ਲਗਪਗ 50 ਜ਼ਖਮੀ ਹੋ ਗਏ। ਇਰਾਨ ਦੇ ਸਰਕਾਰੀ ਟੀਵੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਸਰਕਾਰੀ ਟੀਵੀ ਦੀ ਆਨਲਾਈਨ ਨਿਊਜ਼ ਅਨੁਸਾਰ, ਕਾਸਿਮ ਸੁਲੇਮਾਨੀ ਦੇ ਗ੍ਰਹਿ ਕਸਬੇ ਕਰਮਨ ਵਿੱਚ ਉਨ੍ਹਾਂ ਨੂੰ ਦਫਨਾਉਣ ਲਈ ਇਕੱਠੇ ਹੋਏ ਲੋਕਾਂ ਵਿੱਚ ਭਗਦੜ ਮੱਚ ਗਈ।

ਖ਼ਬਰਾਂ ਵਿੱਚ ਇਰਾਨ ਦੀ ਐਮਰਜੈਂਸੀ ਡਾਕਟਰੀ ਸੇਵਾ ਦੇ ਮੁਖੀ ਪੀਰਹੁਸੈਨ ਕੁਲੀਵੰਦ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਕੁਝ ਲੋਕ ਜ਼ਖਮੀ ਹੋਏ ਹਨ ਤੇ ਕੁਝ ਦੀ ਮੌਤ ਹੋ ਗਈ ਹੈ। ਹਾਲਾਂਕਿ, ਉਸ ਨੇ ਮਾਰੇ ਗਏ ਲੋਕਾਂ ਦੀ ਗਿਣਤੀ ਨਹੀਂ ਦੱਸੀ। ਸੋਮਵਾਰ ਨੂੰ ਰਾਜਧਾਨੀ ਤਹਿਰਾਨ ਵਿੱਚ ਕਾਸਿਮ ਸੁਲੇਮਾਨੀ ਦੇ ਜਨਾਜ਼ੇ ਵਿੱਚ 10 ਲੱਖ ਤੋਂ ਵੱਧ ਲੋਕ ਇਕੱਠੇ ਹੋਏ ਸਨ।

ਇਰਾਨ ਦੀ ਕੁਦਸ ਫੋਰਸ ਦੇ ਮੁਖੀ ਹੋਣ ਦੇ ਨਾਤੇ ਸੁਲੇਮਾਨੀ ਲੇਬਨਾਨ ਤੇ ਇਰਾਕ ਤੋਂ ਲੈ ਕੇ ਸੀਰੀਆ ਤੇ ਯਮਨ ਤੱਕ ਖੇਤਰੀ ਸ਼ਕਤੀ ਸੰਘਰਸ਼ਾਂ ਵਿੱਚ ਤਹਿਰਾਨ ਦੇ ਦਖਲ ਲਈ ਜ਼ਿੰਮੇਵਾਰ ਸਨ। ਸ਼ੁੱਕਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਆਦੇਸ਼ਾਂ ‘ਤੇ ਬਗਦਾਦ ਏਅਰਪੋਰਟ ਦੇ ਨੇੜੇ ਹੋਏ ਡਰੋਨ ਹਮਲੇ ਵਿੱਚ ਸੁਲੇਮਾਨੀ ਤੇ ਕੁਝ ਹੋਰ ਲੋਕ ਮਾਰੇ ਗਏ ਸਨ।

Related posts

ਦਿੱਲੀ: ਸ਼ਾਸਤਰੀ ਪਾਰਕ ਦੀ ਪਾਰਕਿੰਗ ਵਿੱਚ ਅੱਗ ਲੱਗੀ

On Punjab

ਪਾਕਿਸਤਾਨ ‘ਚ ਅੱਤਵਾਦੀ ਸੰਗਠਨ ਲੈ ਰਹੇ ਟਰੇਨਿੰਗ, ਜੰਮੂ-ਕਸ਼ਮੀਰ ਦੀਆਂ ਧਾਰਮਿਕ ਥਾਵਾਂ ‘ਤੇ ਅੱਖ

On Punjab

‘ਹੁਣ ਜਾਂ ਤਾਂ ਈਰਾਨ ਰਹੇਗਾ ਜਾਂ ਇਜ਼ਰਾਈਲ…’ ਵੱਡੇ ਯੁੱਧ ਤੇਜ਼ ਹੋਣ ਦੀਆਂ ਅਫਵਾਹਾਂ, ਨੇਤਨਯਾਹੂ ਨੇ ਕਿਹਾ- ਇਹ ਗਲਤੀ ਈਰਾਨ ਨੂੰ ਪਵੇਗੀ ਭਾਰੀ ਇਸ ਤੋਂ ਪਹਿਲਾਂ ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈ.ਡੀ.ਐੱਫ.) ਦੇ ਬੁਲਾਰੇ ਡੇਨੀਅਲ ਹਾਗਰੀ ਨੇ ਕਿਹਾ ਕਿ ਈਰਾਨ ਦਾ ਹਮਲਾ ਗੰਭੀਰ ਅਤੇ ਖਤਰਨਾਕ ਗਲਤੀ ਹੈ। ਉਸ ਨੂੰ ਨਤੀਜੇ ਭੁਗਤਣੇ ਪੈਣਗੇ। ਇਜ਼ਰਾਈਲ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੁਣ ਅਸੀਂ ਈਰਾਨ ਨੂੰ ਆਪਣੇ ਤਰੀਕੇ ਨਾਲ ਜਵਾਬ ਦੇਵਾਂਗੇ।

On Punjab