74.62 F
New York, US
July 13, 2025
PreetNama
ਰਾਜਨੀਤੀ/Politics

ਸੁਪਰੀਮ ਕੋਰਟ ਵੱਲੋਂ ਰਾਹੁਲ ਨੂੰ ਰਾਹਤ, ਖਾਰਜ ਕੀਤੀ ਬ੍ਰਿਟਿਸ਼ ਨਾਗਰਿਕਤਾ ਨਾਲ ਜੁੜੀ ਪਟੀਸ਼ਨ

ਸੁਪਰੀਮ ਕੋਰਟ ਵੱਲੋਂ ਰਾਹੁਲ ਨੂੰ ਰਾਹਤ, ਖਾਰਜ ਕੀਤੀ ਬ੍ਰਿਟਿਸ਼ ਨਾਗਰਿਕਤਾ ਨਾਲ ਜੁੜੀ ਪਟੀਸ਼ਨ,ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਵੱਡੀ ਰਾਹਤ ਮਿਲ ਗਈ ਹੈ। ਕੋਰਟ ਨੇ ਉਨ੍ਹਾਂ ਦੀ ‘ਬ੍ਰਿਟਿਸ਼ ਨਾਗਰਿਕਤਾ’ ਕਾਰਨ ਲੋਕ ਸਭਾ ਚੋਣਾਂ ਲੜਨ ਲਈ ਅਯੋਗ ਐਲਾਨ ਕਰਨ ਦੀ ਮੰਗ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ।ਟੀਸ਼ਨ ਨੂੰ ਖਾਰਜ ਕਰਦੇ ਹੋਏ ਚੀਫ ਜਸਟਿਸ ਰੰਜਨ ਗੋਗੋਈ ਨੇ ਟਿੱਪਣੀ ਕੀਤੀ ਕਿ ਕੋਈ ਕੰਪਨੀ ਕਿਸੇ ਫਾਰਮ ‘ਚ ਰਾਹੁਲ ਗਾਂਧੀ ਨੂੰ ਬ੍ਰਿਟਿਸ਼ ਨਾਗਰਿਕ ਦੇ ਤੌਰ ‘ਤੇ ਜ਼ਿਕਰ ਕਰਦੀ ਹੈ ਤਾਂ ਕੀ ਅਜਿਹਾ ਕਰਨ ਨਾਲ ਉਹ ਬ੍ਰਿਟਿਸ਼ ਨਾਗਰਿਕ ਹੋ ਗਏ।ਜ਼ਿਕਰਯੋਗ ਹੈ ਕਿ ਪਟੀਸ਼ਨ ‘ਚ ਕਿਹਾ ਗਿਆ ਸੀ ਕਿ ਰਾਹੁਲ ਨੇ ਆਪਣੀ ਮਰਜ਼ੀ ਨਾਲ ਬ੍ਰਿਟਿਸ਼ ਨਾਗਰਿਕਤਾ ਹਾਸਲ ਕੀਤੀ ਸੀ, ਇਸ ਕਾਰਨ ਕੋਰਟ ਚੋਣ ਕਮਿਸ਼ਨ ਨੂੰ ਨਿਰਦੇਸ਼ ਦੇਵੇ ਕਿ ਗਾਂਧੀ ਨੂੰ ਚੋਣ ਲੜਨ ਤੋਂ ਰੋਕਿਆ ਜਾਵੇ।

Related posts

ਤਰਨਤਾਰਨ ਸਰਹੱਦ ਨੇੜਿਓ 549 ਗ੍ਰਾਮ ਹੈਰੋਇਨ ਜ਼ਬਤ

On Punjab

ਪਾਕਿ ਨੂੰ ਹਰ ਨਾਪਾਕ ਹਰਕਤ ਦਾ ਮਿਲੇਗਾ ਫੈਸਲਾਕੁੰਨ ਜਵਾਬ: ਜੰਗਬੰਦੀ ਪਿੱਛੋਂ ਫੌਜ ਦਾ ਐਲਾਨ

On Punjab

ਦਿੱਲੀ ਸਰਕਾਰ ਨੇ ਕਰਮਚਾਰੀਆਂ ਨੂੰ ਤਨਖਾਹ ਦੇਣ ਲਈ ਕੇਂਦਰ ਤੋਂ ਮੰਗੇ 5 ਹਜ਼ਾਰ ਕਰੋੜ: ਸਿਸੋਦੀਆ

On Punjab