74.62 F
New York, US
July 13, 2025
PreetNama
ਫਿਲਮ-ਸੰਸਾਰ/Filmy

ਸਿੱਧੂ ਮੁਸੇਵਾਲਾ ਦੇ ਗੀਤ ‘ਧੱਕਾ’ ਦੀ ਵੀਡੀਓ ਪਾ ਰਹੀ ਹੈ ਦਰਸ਼ਕਾਂ ਦੇ ਦਿਲ ‘ਚ ਧੱਕ

sidhu moosewala ‘dhakka’offical video: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਅਤੇ ਅਦਾਕਾਰ ਸਿੱਧੂ ਮੁਸੇਵਾਲਾ ਅਤੇ ਅਫ਼ਸਾਨਾ ਖ਼ਾਨ ਦਾ ਗੀਤ ‘ਧੱਕਾ’ ਦੀ ਵੀਡੀਓ ਦਰਸ਼ਕਾਂ ਦੇ ਰੁ ਬ ਰੁ ਹੋ ਚੁੱਕੀ ਹੈ। ਇਸ ਗੀਤ ‘ਚ ਸਿੱਧੂ ਮੂਸੇਵਾਲਾ ਨੇ ਕਿਸੇ ਬੇਕਸੂਰ ਨਾਲ ਹੁੰਦੇ ਨਜਾਇਜ਼ ਧੱਕੇ ਅਤੇ ਜ਼ੁਲਮ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇ ਕੋਈ ਕਿਸੇ ਨਾਲ ਨਜਾਇਜ਼ ਹੀ ਧੱਕਾ ਕਰਦਾ ਹੈ ਜਾਂ ਫਿਰ ਉਸ ਨੂੰ ਦਬਾਉੇਣ ਦੀ ਕੋਸ਼ਿਸ਼ ਕਰਦਾ ਹੈ ਤਾਂ ਫਿਰ ਕਿਵੇਂ ਉਸ ਨੂੰ ਜਵਾਬ ਦਿੱਤਾ ਜਾਂਦਾ ਹੈ ।

ਇਸ ਗੀਤ ਨੂੰ ਇਨ੍ਹਾਂ ਦੋਵਾਂ ਗਾਇਕਾਂ ਨੇ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ ਜਦਕਿ ਮਿਊਜ਼ਿਕ ਦ ਕਿੱਡ ਨੇ ਦਿੱਤਾ ਹੈ । ਇਸ ਗੀਤ ਦਾ ਪਹਿਲਾਂ ਆਡੀਓ ਲੀਕ ਹੋਇਆ ਸੀ ਜਿਸ ਨੂੰ ਕਿ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਹੁਣ ਮੁੜ ਤੋਂ ਇਸ ਗੀਤ ਦੇ ਵੀਡੀਓ ਨਾਲ ਸਿੱਧੂ ਮੂਸੇਵਾਲਾ ਹਾਜ਼ਰ ਹੋਏ ਨੇ ।ਇਸ ਗੀਤ ਦੀ ਡਾਇਰੈਕਸ਼ਨ ਅਗਮ ਮਾਨ ਨੇ ਕੀਤੀ ਹੈ ।ਦੱਸ ਦਈਏ ਕਿ ਸਿੱਧੂ ਮੂਸੇਵਾਲਾ ਨੇ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਦਿੱਤੇ ਹਨ ।ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।ਇਸ ਗੀਤ ਦਾ ਆਡੀਓ ਤਾਂ ਸਰੋਤਿਆਂ ਵੱਲੋਂ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਗਿਆ ਸੀ ਅਤੇ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਵੀਡੀਓ ਸਰੋਤਿਆਂ ਨੂੰ ਕਿੰਨਾ ਕੁ ਪਸੰਦ ਆਉਂਦਾ ਹੈ ।

ਗਾਇਕ ਸਿੱਧੂ ਮੂਸੇਵਾਲਾ ਨੂੰ ਕਿਸੇ ਪਹਿਚਾਣ ਦੀ ਲੋੜ ਨਹੀਂ ਕਿਉਂਕਿ ਉਸ ਦੇ ਪ੍ਰਸ਼ੰਸਕਾਂ ਦੀ ਇੱਕ ਲੰਮੀ ਕਤਾਰ ਹੈ । ਉਸ ਦਾ ਹਰ ਗਾਣਾ ਹਿੱਟ ਹੁੰਦਾ ਹੈ ।ਜਿਸ ਦਾ ਅੰਦਾਜ਼ਾ ਉਸ ਦੇ ਗਾਣਿਆਂ ਦੇ ਵੀਵਰਜ਼ ਦੀ ਗਿਣਤੀ ਤੋਂ ਲਗਾਇਆ ਜਾ ਸਕਦਾ ਹੈ । ਪਰ ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਉਸ ਦੇ ਗਾਣਿਆਂ ਵਿੱਚ ਇੱਕ ਖ਼ਾਸ ਗੱਲ ਹੁੰਦੀ ਹੈ, ਤੇ ਇਹ ਖ਼ਾਸ ਗੱਲ ਇਹ ਹੈ ਕਿ ਸਿੱਧੂ ਮੂਸੇਵਾਲਾ ਦੇ ਲੱਗਪਗ ਹਰ ਗਾਣੇ ਵਿੱਚ ਉਸ ਦੀ ਦਾਦੀ ਦਾ ਜ਼ਿਕਰ ਜ਼ਰੂਰ ਹੁੰਦਾ ਹੈ ।ਇਸ ਪਿੱਛੇ ਵੀ ਇੱਕ ਰਾਜ਼ ਹੈ, ਤੇ ਇਸ ਰਾਜ਼ ਤੋਂ ਤੋਂ ਸਿੱਧੂ ਮੂਸੇਵਾਲਾ ਨੇ ਖੁਦ ਪਰਦਾ ਹਟਾਇਆ ਹੈ । ਸਿੱਧੂ ਮੂਸੇਵਾਲਾ ਦੀ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਉਹ ਕਹਿ ਰਿਹਾ ਹੈ ਕਿ ਜਦੋਂ ਉਹ ਛੋਟੇ ਸਨ ਤਾਂ ਉਸ ਦੀ ਦਾਦੀ ਨੇ ਕਿਹਾ ਸੀ ਕਿ ਉਹਨਾਂ ਦੀ ਇੱਕ ਹੀ ਇੱਛਾ ਹੈ ਕਿ ਸਿੱਧੂ ਮੂਸੇਵਾਲਾ ਹਮੇਸ਼ਾ ਆਪਣੇ ਸਿਰ ਤੇ ਪੱਗ ਤੇ ਕੇਸ ਸਜਾ ਕੇ ਰੱਖੇ ।

Related posts

Struggler | (Full HD) | R Nait

On Punjab

ਅਕਸ਼ੈ ਕੁਮਾਰ ਦੀ ਫਿਲਮ ‘ਬੱਚਨ ਪਾਂਡੇ’ ਦੀ ਸ਼ੂਟਿੰਗ ਜਨਵਰੀ ਤੋਂ ਹੋਏਗੀ ਸ਼ੁਰੂ

On Punjab

ਫਿਲਮਾਂ ਦੇ ਮਾਮਲੇ ’ਚ ਦਿਲਜੀਤ ਤੇ ਕੰਗਨਾ ਦਾ ਹਾਲ ਇੱਕੋ ਜਿਹਾ

On Punjab