ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਪਾਕਿਸਤਾਨ ਗਏ ਭਾਰਤੀ ਸਿੱਖ ਜਥੇ ਦਾ ਪਾਕਿਸਤਾਨ ਦੀ ਵਾਹਗਾ ਸਰਹੱਦ ਵਿਖੇ ਨਿੱਘਾ ਸੁਵਾਗਤ ਕੀਤਾ ਗਿਆ।
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਪਾਕਿਸਤਾਨ ਗਏ ਭਾਰਤੀ ਸਿੱਖ ਜਥੇ ਦਾ ਪਾਕਿਸਤਾਨ ਦੀ ਵਾਹਗਾ ਸਰਹੱਦ ਵਿਖੇ ਨਿੱਘਾ ਸੁਵਾਗਤ ਕੀਤਾ ਗਿਆ।
ਸਾਬਕਾ ਪ੍ਰਧਾਨ ਬਿਸ਼ਨ ਸਿੰਘ, ਤਾਰਾ ਸਿੰਘ, ਸਕੱਤਰ ਤਾਰਿਕ ਵਜ਼ੀਰ ਖ਼ਾਨ, ਫ਼ਰਾਂਸ਼ ਅਬਾਸ ਸਮੇਤ ਹੋਰ ਪਾਕਿਸਤਾਨੀ ਆਗੂਆਂ ਨੇ ਸੰਗਤਾਂ ਦਾ ਸਵਾਗਤ ਕੀਤਾ।
ਸ਼੍ਰੋਮਣੀ ਕਮੇਟੀ ਵੱਲੋਂ ਗੁਰਮੀਤ ਸਿੰਘ ਬੂਹ ਨੂੰ ਜਥੇ ਦੀ ਅਗਵਾਈ ਸੌਂਪੀ ਗਈ ਹੈ, ਜਦਕਿ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਵਿਸ਼ੇਸ਼ ਤੌਰ ’ਤੇ ਜਥੇ ਨਾਲ ਪਾਕਿਸਤਾਨ ਗਏ ਹਨ।
ਸ਼੍ਰੋਮਣੀ ਕਮੇਟੀ ਵੱਲੋਂ 282 ਸ਼ਰਧਾਲੂਆਂ ਦੇ ਪਾਸਪੋਰਟ ਵੀਜ਼ੇ ਲਈ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ 224 ਸ਼ਰਧਾਲੂਆਂ ਨੂੰ ਵੀਜ਼ੇ ਦਿੱਤੇ ਗਏ ਜਦਕਿ ਬਾਕੀ 58 ਸ਼ਰਧਾਲੂਆਂ ਦੇ ਵੀਜ਼ੇ ਰੱਦ ਹੋ ਗਏ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਪਾਕਿਸਤਾਨ ਸਥਿਤ ਗੁਰਧਾਮਾਂ ਲਈ ਸ਼੍ਰੋਮਣੀ ਕਮੇਟੀ ਵੱਲੋਂ 2 ਸੈੱਟ ਚੰਦੋਆ ਸਾਹਿਬ, 6 ਚੌਰ ਸਾਹਿਬ, 23 ਨਿਸ਼ਾਨ ਸਾਹਿਬ ਚੋਲੇ ਤੋਂ ਇਲਾਵਾ ਰੁਮਾਲਾ ਸਾਹਿਬ, ਕਕਾਰ, ਸਿਰੋਪਾਓ ਲੈ ਕੇ ਜਾ ਰਹੇ ਹਨ।
ਜੱਥੇ ਦੀ ਵਾਪਸੀ 6 ਜੁਲਾਈ ਨੂੰ ਹੋਵੇਗੀ।