75.7 F
New York, US
July 27, 2024
PreetNama
ਖਬਰਾਂ/News

ਮਮਦੋਟ ਥਾਣੇ ਦੇ ਮੁਖੀ ਰਣਜੀਤ ਸਿੰਘ ਨੂੰ ਪੰਚਾਇਤੀ ਚੋਣਾਂ ਦੌਰਾਨ ਸੁਰੱਖਿਆ ਪ੍ਰਬੰਧਾਂ ‘ਚ ਲਾਪ੍ਰਵਾਹੀ ਵਰਤਣ ਦੇ ਇਲਜ਼ਾਮ ‘ਚ ਮੁਅੱਤਲ

ਮਮਦੋਟ ਥਾਣੇ ਦੇ ਮੁਖੀ ਥਾਣੇਦਾਰ ਰਣਜੀਤ ਸਿੰਘ ਨੂੰ ਪੰਚਾਇਤੀ ਚੋਣਾਂ ਦੌਰਾਨ ਸੁਰੱਖਿਆ ਪ੍ਰਬੰਧਾਂ ‘ਚ ਲਾਪ੍ਰਵਾਹੀ ਵਰਤਣ ਦੇ ਇਲਜ਼ਾਮ ‘ਚ ਮੁਅੱਤਲ ਕਰ ਦਿੱਤਾ ਗਿਆ ਹੈ। ਆਈਜੀ ਫਿਰੋਜ਼ਪੁਰ ਰੇਂਜ ਐਮਐਸ ਛੀਨਾ ਨੇ ਰਣਜੀਤ ਸਿੰਘ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ। 30 ਦਸੰਬਰ ਨੂੰ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਮਮਦੋਟ ਦੇ ਪਿੰਡ ਲਖਮੀਰ ਕੇ ਹਿਠਾੜ ਵਿੱਚ ਬੂਥ ‘ਤੇ ਕਬਜ਼ੇ ਕਰਦਿਆਂ ਅਣਪਛਾਤੇ ਗੁੰਡਿਆਂ ਨੇ ਬੈਲਟ ਬਾਕਸ ਨੂੰ ਅੱਗ ਲਾ ਦਿੱਤੀ ਸੀ। ਇਸ ਤੋਂ ਬਾਅਦ ਭੱਜਦੇ ਸਮੇਂ ਇਨ੍ਹਾਂ ਲੋਕਾਂ ਦੀ ਗੱਡੀ ਹੇਠ ਆ ਕੇ ਵੋਟ ਪਾਉਣ ਆਏ 50 ਸਾਲਾ ਮਹਿੰਦਰ ਸਿੰਘ ਦੀ ਮੌਤ ਹੋ ਗਈ ਸੀ।

ਇਸ ਮਾਮਲੇ ਸਬੰਧੀ ਥਾਣਾ ਮਮਦੋਟ ਪੁਲਿਸ ਨੇ ਦੋ ਵੱਖ-ਵੱਖ ਪਰਚਿਆਂ ਤਹਿਤ ਥਾਣਾ ਮਮਦੋਟ ਵਿੱਚ 9 ਵਿਅਕਤੀਆਂ ਖਿਲਾਫ ਸਿੱਧਾ ਤੇ ਕਰੀਬ ਢਾਈ ਤੋਂ ਤਿੰਨ ਦਰਜਨ ਗੁੰਡਾ ਅਨਸਰਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਅੱਜ ਉਸੇ ਮਾਮਲੇ ਸਬੰਧੀ ਆਈਜੀ ਮੁਖਵਿੰਦਰ ਸਿੰਘ ਛੀਨਾ ਜ਼ਿਲ੍ਹਾ ਫਿਰੋਜ਼ਪੁਰ ਦੇ ਹੁਕਮਾਂ ਤਹਿਤ ਥਾਣਾ ਮਮਦੋਟ ਦੇ ਐਸ ਐਚਓ ਰਣਜੀਤ ਸਿੰਘ ਨੂੰ ਰਾਤ ਕਰੀਬ ਅੱਠ ਵਜੇ ਸਸਪੈਂਡ ਕਰ ਦਿੱਤਾ ਹੈ।

Related posts

Mass shooting scare creates panic among tourists at Times Square

On Punjab

Chandrayaan-3: ਖਤਮ ਹੋਇਆ ਚੰਦਰਯਾਨ-3 ਦਾ ਇੰਤਜ਼ਾਰ, ਸ਼੍ਰੀਹਰੀਕੋਟਾ ਤੋਂ 13 ਜੁਲਾਈ ਨੂੰ ਕੀਤਾ ਜਾਵੇਗਾ ਲਾਂਚ

On Punjab

ਦਿਨੋਂ ਦਿਨ ਵੱਧ ਰਿਹਾ ਪ੍ਰਦੂਸ਼ਣ ਦਾ ਖ਼ਤਰਾ:

On Punjab