80.38 F
New York, US
May 30, 2020
PreetNama
ਸਮਾਜ/Social

ਸਿਰਸਾ ‘ਚ ਹਿੰਸਕ ਭੇੜ ਮਗਰੋਂ ਹਰਿਆਣਾ ਪੁਲਿਸ ਨੇ ਉਠਾਏ ਪੰਜਾਬ ਪੁਲਿਸ ‘ਤੇ ਸਵਾਲ

ਸਿਰਸਾ: ਹਰਿਆਣਾ ਦੇ ਪਿੰਡ ਦੇਸੂਜੋਧਾ ਵਿੱਚ ਬੁੱਧਵਾਰ ਨੂੰ ਨਸ਼ਾ ਤਸਕਰਾਂ ਵੱਲੋਂ ਪੁਲਿਸ ਦੀ ਕੁੱਟਮਾਰ ਕੀਤੀ ਗਈ ਜਿਸ ਦੀ ਵੀਡੀਓ ਕਾਫੀ ਵਾਇਰਲ ਹੋਈ ਹੈ। ਪੰਜਾਬ ਪੁਲਿਸ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਹ ਪੰਜਾਬ ਵਿੱਚ ਕਾਬੂ ਕੀਤਾ ਗਏ ਨਸ਼ਾ ਤਸਕਰ ਦੀ ਨਿਸ਼ਾਨਦੇਹੀ ‘ਤੇ ਹਰਿਆਣਾ ਵਿੱਚ ਇੱਕ ਹੋਰ ਨਸ਼ਾ ਤਸਕਰ ਦੀ ਗ੍ਰਿਫ਼ਤਾਰੀ ਲਈ ਛਾਪਾ ਮਾਰਨ ਗਏ ਸੀ ਪਰ ਲੋਕਾਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਉੱਧਰ ਹਰਿਆਣਾ ਪੁਲਿਸ ਨੇ ਹੁਣ ਇਸ ਵਾਰਦਾਤ ਬਾਰੇ ਪੰਜਾਬ ਪੁਲਿਸ ‘ਤੇ ਗੰਭੀਰ ਇਲਜ਼ਾਮ ਲਾਏ ਹਨ।

ਹਰਿਆਣਾ ਪੁਲਿਸ ਨੇ ਆਪਣੇ ਬਿਆਨ ਜ਼ਰੀਏ ਪੰਜਾਬ ਪੁਲਿਸ ‘ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਕਾਇਦੇ ਮੁਤਾਬਕ ਜੇ ਪੰਜਾਬ ਪੁਲਿਸ ਨੇ ਕੋਈ ਵੀ ਰੇਡ ਕਰਨੀ ਸੀ ਤਾਂ ਉਸ ਤੋਂ ਪਹਿਲਾਂ ਉਥੋਂ ਦੀ ਪੁਲਿਸ ਨੂੰ ਜਾਣਕਾਰੀ ਦੇਣਾ ਜ਼ਰੂਰੀ ਹੁੰਦਾ ਹੈ। ਇਸ ਮਾਮਲੇ ਵਿੱਚ ਸਿਰਸਾ ਦੀ ਪੁਲਿਸ ਨੂੰ ਇਸ ਰੇਡ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ। ਹਰਿਆਣਾ ਪੁਲਿਸ ਨੇ ਇਸ ਵਿੱਚ ਬਠਿੰਡਾ ਪੁਲਿਸ ਦੀ ਗਲਤੀ ਦੱਸੀ ਤੇ ਕਿਹਾ ਕਿ ਇਹ ਮਾਮਲਾ ਉੱਪਰਲੇ ਲੈਵਲ ਤੱਕ ਪਹੁੰਚਾਇਆ ਜਾਏਗਾ।

ਉਂਝ, ਹਰਿਆਣਾ ਪੁਲਿਸ ਸਿਰਸਾ ਦੇ ਪਿੰਡ ਦੇਸੂ ਜੋਧਾ ਵਿੱਚ ਪੰਜਾਬ ਪੁਲਿਸ ਦੀ ਟੀਮ ਨਾਲ ਹੋਈ ਕੁੱਟਮਾਰ ਦੀ ਤਫਤੀਸ਼ ਕਰੇਗੀ। ਹਰਿਆਣਾ ਪੁਲਿਸ ਨੇ ਕਿਹਾ ਹੈ ਕਿ ਨਸ਼ਾ ਤਸਕਰੀ ਮਾਮਲੇ ਵਿੱਚ ਪਿੰਡ ਦੇਸੂ ਜੋਧਾ ਸਿਰਸਾ ‘ਚ ਰੇਡ ਕਰਨ ਦੇ ਮਾਮਲੇ ਦੌਰਾਨ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨਾਲ ਹੋਈ ਕੁੱਟਮਾਰ ਦੀ ਹਰਿਆਣਾ ਪੁਲਿਸ ਤਹਿ ਤੱਕ ਤਫਤੀਸ਼ ਕਰੇਗੀ।

ਹਰਿਆਣਾ ਪੁਲਿਸ ਨੇ ਕਿਹਾ ਕਿ ਜਿਵੇਂ ਹੀ ਹਰਿਆਣਾ ਪੁਲਿਸ ਕੋਲ ਵਾਰਦਾਤ ਦੀ ਜਾਣਕਾਰੀ ਪਹੁੰਚੀ, ਡੱਬਵਾਲੀ ਸਦਰ ਪੁਲਿਸ ਸਟੇਸ਼ਨ ਦੇ ਪੁਲਿਸ ਕਰਮੀ ਮੌਕੇ ‘ਤੇ ਪਹੁੰਚੇ ਤੇ ਹਾਲਾਤ ਨੂੰ ਕਾਬੂ ਕੀਤਾ। ਜ਼ਖ਼ਮੀ ਹੋਏ ਪੰਜਾਬ ਪੁਲਿਸ ਦੇ ਕਰਮਚਾਰੀਆਂ ਨੂੰ ਨੇੜਲੇ ਹਸਪਤਾਲ ਵਿੱਚ ਪਹੁੰਚਾਇਆ ਗਿਆ।

Related posts

8 ਸਾਲਾ ਲਵਲੀਨ ਕੌਰ ਨੇ ਬਾਕਸਿੰਗ ‘ਚ ਕੀਤਾ ਜ਼ਿਲ੍ਹੇ ਦਾ ਨਾਂ ਰੌਸ਼ਨ

On Punjab

ਦੇਸ਼ਧ੍ਰੋਹ ਦਾ ਮੁਲਜ਼ਮ ਸ਼ਰਜੀਲ ਇਮਾਮ 4 ਦਿਨਾਂ ਪੁਲਸ ਰਿਮਾਂਡ ‘ਤੇ

On Punjab

ਕੁਦਰਤ (ਕਵਿਤਾ)

Preet Nama usa