ਕਲਕਤਾ: ਪੱਛਮੀ ਬੰਗਾਲ ਦੇ ਪੂਰਬੀ ਬਰਦਵਾਨ ਜ਼ਿਲ੍ਹੇ ਤੋਂ ਸੀਰੀਅਲ ਕਿਲਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰੀ ਤੋਂ ਬਾਅਦ ਇਸ ਸਖ਼ਸ਼ ਨੂੰ ਕੋਰਟ ਸਾਹਮਣੇ ਪੇਸ਼ ਕੀਤਾ ਗਿਆ ਜਿੱਥੋਂ ਇਸ ਨੂੰ 13 ਦਿਨਾਂ ਲਈ ਜੇਲ੍ਹ ਭੇਜ ਦਿੱਤਾ ਗਿਆ ਹੈ। ਪੁਲਿਸ ਮੁਤਾਬਕ ਇਸ ਦੇ ਬੈਗ ਵਿੱਚੋਂ ਰੌਡ ਤੇ ਸਾਈਕਲ ਦੀ ਚੈਨ ਬਰਾਮਦ ਹੋਈ ਹੈ। ਪੁਲਿਸ ਕਾਫੀ ਸਮੇਂ ਤੋਂ ਕਾਤਲ ਦੀ ਭਾਲ ਕਰ ਰਹੀ ਸੀ।
ਪੁਲਿਸ ਮੁਤਾਬਕ ਕਾਮਰੁਜਮਾਨ ਸਰਕਾਰ ਨਾਂ ਦੇ ਇਸ ਵਿਅਕਤੀ ਉੱਤੇ ਪੰਜ ਤੋਂ ਜ਼ਿਆਦਾ ਔਰਤਾਂ ਦੇ ਕਤਲ ਦਾ ਇਲਜ਼ਾਮ ਹੈ। ਮੁਲਜ਼ਮ ਖਿਲਾਫ ਪੂਰਬ ਬਰਦਵਾਨ ਜ਼ਿਲ੍ਹੇ ਦੇ ਨਾਲ–ਨਾਲ ਹੁਗਲੀ ਜ਼ਿਲ੍ਹੇ ‘ਚ ਵੀ ਕਤਲ ਤੇ ਲੁੱਟ ਖੋਹ ਦੇ ਮਾਮਲੇ ਦਰਜ ਹਨ।
ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਕਾਮਰੁਜਮਾਨ ਸਰਕਾਰ ਕੱਪੜੇ ਵੇਚਣ ਦਾ ਕੰਮ ਕਰ ਦਾ ਹੈ। ਉਹ ਕੱਪੜੇ ਵੇਚਣ ਲਈ ਅਜਿਹੇ ਘਰ ਚੁਣਦਾ ਸੀ ਜਿੱਥੇ ਔਰਤਾਂ ਇਕੱਲੀਆਂ ਰਹਿੰਦੀਆਂ ਸੀ। ਇਸ ਤੋਂ ਬਾਅਦ ਉਹ ਔਰਤਾਂ ਨੂੰ ਜ਼ਖ਼ਮੀ ਕਰ ਸਾਮਾਨ ਲੁੱਟ ਕੇ ਫਰਾਰ ਹੋ ਜਾਂਦਾ ਸੀ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਰਕਾਰ ਨੂੰ ਜਿਵੇਂ ਹੀ ਪਤਾ ਲੱਗਿਆ ਸੀ ਕਿ ਔਰਤ ਘਰ ‘ਚ ਇਕੱਲੀ ਹੈ ਤਾਂ ਉਸ ਨੂੰ ਜ਼ਖ਼ਮੀ ਕਰ ਸਰਕਾਰ ਔਰਤਾਂ ਦੇ ਗੁਪਤ ਅੰਗਾਂ ‘ਤੇ ਹਮਲਾ ਕਰਦਾ ਸੀ ਤੇ ਔਰਤਾਂ ਦਾ ਕਤਲ ਕਰਦਾ ਸੀ।